ਹੋਣੀ ਇਕ ਦੇਸ਼ ਦੀ (ਭਾਗ ਪਹਿਲਾ)

ਭਾਰਤਪੀਡੀਆ ਤੋਂ
Jump to navigation Jump to search

ਹੋਣੀ ਇੱਕ ਦੇਸ਼ ਦੀ (ਭਾਗ ਪਹਿਲਾ) ਕੇਵਲ ਕਲੋਟੀ ਦਾ ਪਹਿਲਾ ਨਾਵਲ ਹੈ। ਜੋ ਰਵੀ ਸਾਹਿਤ ਪ੍ਰਕਾਸ਼ਨ (ਅੰਮ੍ਰਿਤਸਰ) ਦੁਆਰਾ 1993 ਵਿੱਚ ਪ੍ਰਕਾਸ਼ਿਤ ਕੀਤਾ ਗਿਆ।ਇਹ ਨਾਵਲ ਦੇਸ਼ ਵੰਡ ਦੀ ਤ੍ਰਾਸਦੀ ਨਾਲ ਸਬੰਧਿਤ ਪ੍ਰਸੰਗ ਰਾਹੀਂ ਇਤਿਹਾਸ ਦੇ ਉਹਨਾਂ ਸੰਦਰਭਾਂ ਨੂੰ ਮੂਰਤੀਮਾਨ ਬਣਾਉਂਦਾ ਹੈ ਜਿਨ੍ਹਾਂ ਸ਼ੈਤਾਨੀ ਅਨਸਰਾਂ ਤੇ ਫੈਲੀ ਫ਼ਿਰਕੂ ਸੰਪਰਦਾਇਕਤਾ ਵਾਲੀ ਸੋਚ ਨੇ ਭਾਈਚਾਰਕ ਸਾਂਝਾ ਦਾ ਗਲਾ ਘੁੱਟਿਆ। [ਨਾਵਲ ਦਾ ਸਮੁੱਚਾ ਵਾਯੂ-ਮੰਡਲ ਦੇਸ਼-ਵੰਡ ਦੀ ਤ੍ਰਾਸਦੀ ਦੇ ਵਿਵਿਧ ਰੂਪਾਂ ਅਤੇ ਇਹਨਾਂ ਦੇ ਬਹੁ-ਪਰਤੀ ਤਰਕ ਦੇ ਸਿਰਜਨ ਰਾਹੀਂ ਉਸਰਿਆ ਹੈ।][1] ਨਾਵਲ ਵਿੱਚ ਭਾਰਤੀ ਜਨਤਾ ਦੀ ਤਬਾਹੀ ਅਤੇ ਕਤਲੋਗਾਰਤ ਦੋ ਸਥਿਤੀ ਬੜੇ ਹੀ ਯਥਾਰਥਮਈ ਰੂਪ ਵਿੱਚ ਦ੍ਰਿਸ਼ਟੀਗੋਚਰ ਹੋਈ ਹੈ। ਨਾਵਲਕਾਰ ਨੇ ਭਾਰਤੀ ਸੱਤਾ ਉੱਤੇ ਬਰਤਾਨਵੀਂ ਸਰਕਾਰ ਦੀ ਸਾਮਰਾਜੀ ਸੋਚ ਦਾ ਪ੍ਰਗਟਾਵਾ ਬੜੇ ਹੀ ਵਿਅੰਗਾਤਮਕ ਦ੍ਰਿਸ਼ਟੀਕੋਣ ਤੋਂ ਕੀਤਾ ਹੈ। ਇਸ ਨਾਵਲ ਰਾਹੀਂ ਪੰਜਾਬ ਅਤੇ ਬੰਗਾਲ ਵਿਚਲੇ ਫ਼ਿਰਕੂ ਫਸਾਦਾਂ ਦਾ ਘਿਨੋਣਾ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ। ਜਿਹੜਾ ਆਮ ਮਨੁੱਖ ਨੂੰ ਆਪਣੇ ਵਿਰੁੱਧ ਹੋਈ ਜਿਆਦਤੀ ਦਾ ਬਦਲਾ ਲੈਣ ਲਈ ਪ੍ਰੇਰਦਾ ਹੈ।

ਹਵਾਲੇ

  1. ਕੇਵਲ ਕਲੋਟੀ, ਹੋਣੀ ਇੱਕ ਦੇਸ਼ ਦੀ ਭਾਗ ਪਹਿਲਾ, ਰਵੀ ਸਾਹਿਤ ਪ੍ਰਕਾਸ਼ਨ 1993, ਪੰਨਾ 3