ਹਰਵਿੰਦਰ ਸਿੰਘ ਚਹਿਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅੰਦਾਜ਼ ਫਰਮਾ:ਗਿਆਨਸੰਦੂਕ ਲੇਖਕਹਰਵਿੰਦਰ ਸਿੰਘ ਚਹਿਲ ਦਾ ਜਨਮ ਜਿਲਾ ਸੰਗਰੂਰ ਦੇ ਗਾਗਾ ਪਿੰਡ ਪਿਤਾ ਸ੍ਰ.ਜਾਵਿੰਦਰ ਸਿੰਘ ਤੇ ਮਾਤਾ ਬਲਦੇਵ ਕੌਰ ਦੇ ਗ੍ਰਹਿ ਵਿਖੇ 21ਅਪਰੈਲ   1973 ਨੂੰ ੲਿੱਕ ਮੱਧਵਰਗੀ ਕਿਸਾਨੀ ਪਰਿਵਾਰ ਵਿੱਚ ਹੋੲਿਅਾ।ਅੱਠਵੀਂ ਜਮਾਤ ਤੱਕ ਦੀ ਸਿੱਖਿਅਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਅਤੇ ਦਸਵੀ ਅੈਸ ਡੀ ਹਾੲੀ ਸਕੂਲ ਲਹਿਰਾ ਤੋਂ ਪਾਸ ਕੀਤੀ।ਗਿਅਾਨੀ,ਬਾਰਵੀਂ ਅਤੇ ਬੀ.ੲੇ ਪ੍ਰਾੲੀਵੇਟ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਅਾਲਾ ਤੋਂ ਪਾਸ ਕੀਤੀ ਅੈਮ ੲਿਤਿਹਾਸ ਦੀ ਪੜ੍ਹਾੲੀ ਪੱਤਰ ਵਿਹਾਰ ਸਿੱਖਿਅਾ ਰਾਹੀ ਪੰਜਾਬੀ ਯੂਨੀਵਰਸਿਟੀ ਪਟਿਅਾਲਾ ਤੋਂ ਪਾਸ ਕੀਤੀ।ਬੀ.ਅੈਡ ਗੁਰੂਸਰ ਸੁਧਾਰ ਕਾਲਜ ਤੋਂ ਪਾਸ ਕੀਤੀ।ਜਨਵਰੀ2002ਵਿੱਚ ਸਕੂਲ ਸਿੱਖਿਅਾ ਵਿਭਾਗ ਵਿੱਚ ਬਤੌਰ ੲਿਤਿਹਾਸ ਲੈਕਚਰਾਰ ਸ.ਸ.ਸ.ਸ ਚੀਮਾਂ ਵਿਖੇ ਜੁਅਾੲਿਨ ਕੀਤਾ ਅਤੇ ਮੌਜੂਦਾ ਸਮੇਂ ਵਿੱਚ ਵੀ ੲਿਥੇ ਹੀ ਸੇਵਾਵਾਂ ਨਿਭਾ ਰਹੇ ਹਨ।2002 ਵਿੱਚ ੲਿਨ੍ਹਾਂ ਦੀ ਸ਼ਾਦੀ ਰੁਪਿੰਦਰਜੀਤ ਕੌਰ ਨਾਲ ਹੋੲੀ ਜੋ ਸਿੱਖਿਅਾ ਵਿਭਾਗ ਵਿੱਚ ਅਾਰਟ ਅੈਂਡ ਕਰਾਫਟ ਦੇ ਅਧਿਅਾਪਕ ਹਨ।2004 ਵਿੱਚ ੲਿੰਨ੍ਹਾਂ ਦੇ ਘਰ ਬੇਟੀ ਬਖਸਿੰਦਰ ਕੌਰ ਅਤੇ 2007 ਵਿੱਚ ਬੇਟੇ ਫਵਨੀਤ ਨੇ ਜਨਮ ਲਿਅਾ।ਹਰਵਿੰਦਰ ਚਹਿਲ ਦੀ ੲਿੱਕ ਭੈਣ ਹਰਮੀਤ ਕੌਰ ਹੈ ਜੋ ਕਿ ਫਫੜੇ ਭਾੲੀ ਕੇ ਵਿਅਾਹੀ ਹੋੲੀ ਹੈ।2009 ਵਿੱਚ ੲਿੰਨ੍ਹਾਂ ਦੇ ਪਿਤਾ ਦਾ ਸਵਰਗਵਾਸ ਹੋ ਗਿਅਾ ਸੀ।ਮੌਜੂਦਾ ਸਮੇਂ ਵਿੱਚ ੲਿਹ ਅਪਣੇ ਪਰਿਵਾਰ ਨਾਲ ਸੁਨਾਮ ਵਿਖੇ ਰਹਿ ਰਹੇ ਹਨ।ਨਾਵਲਕਾਰ ਗੁਰਦਿਅਾਲ ਸਿੰਘ ਦਾ 'ਮੜ੍ਹੀ ਦਾ ਦੀਵਾ' ਤੇ ਦਲੀਪ ਕੌਰ 'ਟਿਵਾਣਾ ਦਾ ੲੇਹੁ ਹਮਾਰਾ ਜੀਵਣਾ' ੲਿੰਨ੍ਹਾਂ ਦੇ ਪਸੰਦੀਦਾ ਨਾਵਲ ਹਨ।ੲਿੰਨ੍ਹਾਂ ਨੇ ਅਪਣਾ ਪਹਿਲਾ ਨਾਵਲ ਪਰਗਟ ਸਤੌਜ ਦੇ ਨਾਵਲ 'ਤੀਵੀਅਾਂ' ਤੋਂ ਪ੍ਰੇਰਿਤ ਹੋ ਕੇ ਲਿਖਿਅਾ।ਪਰਗਟ ਸਤੌਜ ਨੇ ਹਰਵਿੰਦਰ ਚਹਿਲ ਨੂੰ ਨਾਵਲ ਲਿਖਣ ਲੲੀ ਹੱਲਾਸ਼ੇਰੀ ਦਿੱਤੀ।2015 ਵਿੱਚ ਹਰਵਿੰਦਰ ਚਹਿਲ ਨੇ ਜਲੰਦਰ ਦੂਰਦਰਸ਼ਨ ਦੇ ਪ੍ਰੋਗਰਾਮ ਨਵੀਅਾਂ ਕਲਮਾਂ ਵਿੱਚ ਹਿੱਸਾ ਲਿਅਾ।ੲਿੰਨ੍ਹਾਂ ਦਾ ਲਿਖਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ।

ਰਚਨਾਵਾਂ

ਤਿੜਕੀਅਾਂ ਸੱਧਰਾਂ

ਤਿੜਕੀਅਾਂ ਸੱਧਰਾਂ-ੲਿਹ ਨਾਵਲ ਹਰਵਿੰਦਰ ਚਹਿਲ ਦਾ ਪਲੇਠਾ ਨਾਵਲ ਹੈ ਜੋ 2014 ਵਿੱਚ ਛਪਿਅਾ।ਹੁਣ ਤੱਕ ੲਿਸ ਨਾਵਲ ਦੇ ਤਿੰਨ ਅਡੀਸ਼ਨ ਛਪ ਚੁੱਕੇ ਹਨ। ੲਿਸ ਨਾਵਲ ਵਿੱਚ ਤਰ੍ਹਾਂ ਤਰ੍ਹਾਂ ਮਨੁੱਖੀ ਵਿਵਹਾਰ,ਪੇਡੂਂ ਰਸਮਾਂ ਰਿਵਾਜ ਵਿਅਾਹ ਸ਼ਾਦੀਅਾਂ ,ਮਰਨੇ ਪਰਨੇ,ਦੁੱਖ ਸੁੱਖ ਅਾਪਸੀ ਸਾਂਝਾ ਅਾਦਿ ਨੂੰ ਬੜੇ ਸੰਖੇਪ ਰੂਪ ਵਿੱਚ ਪੇਸ਼ ਕੀਤਾ ਗਿਅਾ ਹੈ।

ਦਿਨ ਕਟੀਅਾਂ

ਦਿਨ ਕਟੀਅਾ-2016  ਵਿੱਚ ਛਪਿਅਾ ੲਿਹ ਨਾਵਲ ਹਰਵਿੰਦਰ ਚਹਿਲ ਦਾ ਦੂਜਾ ਨਾਵਲ ਹੈ ।ਜੋ ਕਿ ਕਿਸਾਨੀ ਸਮੱਸਿਅਾਵਾਂ ਨਾਲ ਸਬੰਧਤ ਹੈ ।ੲਿਹ ਨਾਵਲ ਕਿਸਾਨ ਦੀ ਸਮੱਸਿਅਾਵਾਂ ਤੇ ਕਿਸਾਨੀ ਦੀਅਾਂ ਸਮੱਸਿਅਾਵਾਂ ਨੂੰ ਜਾਣੂੰ ਕਰਵਾੳੁਦਾਂ ਹੈ।