ਹਰਪਾਲ ਸਿੰਘ ਸੋਖੀ

ਭਾਰਤਪੀਡੀਆ ਤੋਂ
Jump to navigation Jump to search

ਹਰਪਾਲ ਸਿੰਘ ਸੋਖੀ ਭਾਰਤ ਦਾ ਪ੍ਰਸਿੱਧ ਸ਼ੈੱਫ ਹੈ।[1][2] ਇੱਕ ਸ਼ੈੱਫ ਹੋਣ ਦੇ ਨਾਤੇ ਉਸਨੇ ਆਪਣੀ ਲੜੀ- ਦ ਫਨਜਾਬੀ ਤੜਕਾ - 2013 ਦਾ ਆਰੰਭ ਕਰਨ ਤੋਂ ਪਹਿਲਾਂ ਕਈ ਹੋਟਲ ਅਤੇ ਰੈਸਟੋਰੈਂਟ ਲੜੀਆਂ ਨਾਲ ਕੰਮ ਕੀਤਾ। ਉਸਨੇ ਰਸੋਈ ਸ਼ੋਅ ਟਰਬਨ ਟੜਕਾ ਦੀ ਮੇਜ਼ਬਾਨੀ ਕੀਤੀ ਅਤੇ ਟਰਬਨ ਟਡਕਾ ਮੇਜ਼ਬਾਨੀ ਦੇ ਡਾਇਰੈਕਟਰ ਹਨ।[3]

ਮੁੱਢਲਾ ਜੀਵਨ

ਹਰਪਾਲ ਸਿੰਘ ਸੋਖੀ ਦੀ ਪਰਵਰਿਸ਼ ਖੜਗਪੁਰ (ਪੱਛਮੀ ਬੰਗਾਲ) ਵਿੱਚ ਹੋਈ ਸੀ, ਜਿਥੇ ਉਸਦੇ ਪਿਤਾ ਭਾਰਤੀ ਰੇਲਵੇ ਵਿੱਚ ਕੰਮ ਕਰਦੇ ਸਨ। ਉਸ ਦੀਆਂ ਦੋ ਵੱਡੀਆਂ ਭੈਣਾਂ ਅਤੇ ਇੱਕ ਭਰਾ ਹੈ। ਉਸਨੇ ਦੱਖਣੀ ਪੂਰਬੀ ਰੇਲਵੇ ਮਿਕਸਡ ਹਾਇਰ ਸੈਕੰਡਰੀ ਸਕੂਲ ਤੋਂ ਪੜ੍ਹਾਈ ਕੀਤੀ। ਉਸਨੂੰ ਆਪਣੀ ਮਾਂ ਦੇ ਖਾਣਾ ਪਕਾਉਣ ਤੋਂ ਸ਼ੈੱਫ ਬਣਨ ਲਈ ਪ੍ਰੇਰਨਾ ਮਿਲੀ। ਉਸਦੇ ਪਿਤਾ ਨੇ ਕੰਮ ਲਈ ਬਹੁਤ ਸਫ਼ਰ ਕੀਤਾ ਅਤੇ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਵੱਖ ਵੱਖ ਪਕਵਾਨਾਂ ਨੂੰ ਚਖਣ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕੀਤਾ।[4] ਉਸਦੇ ਭਰਾ ਨੇ ਲੰਗਰ ਵਿੱਚ ਵੀ ਭੋਜਨ ਪਕਾਇਆ।[5]

ਖੜਗਪੁਰ (ਜੋ ਕਿ ਇੱਕ ਆਈ.ਆਈ.ਟੀ ਦਾ ਘਰ ਹੈ) ਦੇ ਅਕਾਦਮਿਕ ਮਾਹੌਲ ਤੋਂ ਪ੍ਰੇਰਿਤ ਸੋਖੀ ਸ਼ੁਰੂ ਵਿੱਚ ਇੰਜੀਨੀਅਰਿੰਗ ਕਰਨਾ ਚਾਹੁੰਦਾ ਸੀ, ਪਰ ਉਹ ਪੜ੍ਹਾਈ ਵਿੱਚ ਚੰਗਾ ਨਹੀਂ ਸੀ। ਉਸਨੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਲਈ ਵੀ ਦਿਲਚਸਪੀ ਜ਼ਾਹਰ ਕੀਤੀ, ਪਰੰਤੂ ਜਦੋਂ ਉਸਨੇ ਅਰਜ਼ੀ ਦੇਣ ਦਾ ਫੈਸਲਾ ਕੀਤਾ, ਤਾਂ ਉਦੋਂ ਤੱਕ ਉਸਦੀ ਉਮਰ ਅਧਿਕਤਮ ਹੱਦ ਪਾਰ ਗਈ ਸੀ। ਉਸਨੂੰ ਸਿਲੀਗੁੜੀ ਵਿੱਚ ਪੜ੍ਹਨ ਵਾਲੇ ਇੱਕ ਦੋਸਤ ਤੋਂ ਹੋਟਲ ਮੈਨੇਜਮੈਂਟ ਕੈਰੀਅਰ ਬਾਰੇ ਪਤਾ ਲੱਗਿਆ। ਸੋਖੀ ਦੇ ਭਰਾ ਨੇ ਉਸ ਨੂੰ ਹੋਟਲ ਪ੍ਰਬੰਧਨ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ ਅਤੇ ਸੋਖੀ ਨੇ 1984 ਵਿੱਚ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈ.ਐਚ.ਐਮ.), ਭੁਵਨੇਸ਼ਵਰ ਵਿੱਚ ਦਾਖਲਾ ਲਿਆ।[6][7]

ਸ਼ੈੱਫ ਵਜੋਂ ਕਰੀਅਰ

1987 ਵਿੱਚ ਸੋਖੀ ਨੇ ਆਈ.ਐਚ.ਐਮ. ਭੁਵਨੇਸ਼ਵਰ ਤੋਂ ਕੈਟਰਿੰਗ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ।[4] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭੁਵਨੇਸ਼ਵਰ ਦੇ ਦ ਓਬਰਾਏ ਵਿਖੇ ਇੱਕ ਟ੍ਰੇਨੀ ਕੁੱਕ ਦੇ ਰੂਪ ਵਿੱਚ ਕੀਤੀ। 27 ਸਾਲਾਂ ਦੀ ਉਮਰ ਵਿੱਚ ਉਹ ਕਾਰਜਕਾਰੀ ਸ਼ੈੱਫ ਬਣ ਗਿਆ।[6]

ਸੋਖੀ ਨੇ ਕਈ ਸਾਲ ਵੱਖ-ਵੱਖ ਅੰਤਰਰਾਸ਼ਟਰੀ ਪਕਵਾਨ ਸਿੱਖਣ ਵਿੱਚ ਬਿਤਾਏ। ਉਸਨੇ ਹੈਦਰਾਬਾਦ ਦੀ ਖਾਣਾ ਪਕਾਉਣਾ ਉਸਤਾਦ ਹਬੀਬ ਪਾਸ਼ਾ ਅਤੇ ਬੇਗਮ ਮੁਮਤਾਜ ਖਾਨ ਤੋਂ ਸਿੱਖਿਆ।[8] ਉਸਨੇ ਇਹ ਵੀ ਵੇਖਣ ਲਈ ਆਯੁਰਵੈਦ ਅਧਾਰਤ ਭੋਜਨ 'ਤੇ ਖੋਜ ਕੀਤੀ ਕਿ ਕਿਵੇਂ ਖਾਣਾ ਪਕਾਉਣ ਨਾਲ ਭੋਜਨ ਦੇ ਪੌਸ਼ਟਿਕ ਮੁੱਲ ਵਿੱਚ ਸੁਧਾਰ ਹੋ ਸਕਦਾ ਹੈ।[9][10]

ਉਹ ਕਈ ਰੈਸਟੋਰੈਂਟਾਂ ਵਿੱਚ ਸ਼ੈੱਫ ਵਜੋਂ ਕੰਮ ਕਰਦਾ ਰਿਹਾ ਹੈ, ਜਿਵੇਂ ਕਿ:[9]

  • ਵਿੰਟੇਜ, ਇੱਕ ਹੈਦਰਾਬਾਦੀ ਵਿਸ਼ੇਸ਼ਤਾ ਵਾਲਾ ਰੈਸਟੋਰੈਂਟ
  • ਸੈਂਟਰ ਹੋਟਲ, ਜੁਹੂ, ਮੁੰਬਈ
  • ਹੋਟਲ ਤੁਲੀ ਇੰਟਰਨੈਸ਼ਨਲ, ਨਾਗਪੁਰ (1994–98)
  • ਦ ਰਿਜੈਂਟ, ਮੁੰਬਈ (1998–2001)
  • ਦ ਰਿਜੈਂਟ, ਜਕਾਰਤਾ
  • ਤਾਜ ਲੈਂਡਸ ਐਂਡ, ਬਾਂਦਰਾ, ਮੁੰਬਈ[11]
  • ਅੰਧੇਰੀ, ਮੁੰਬਈ ਵਿੱਚ ਬਲਿਊ ਕੀਲੇਨਟਰੋ[12]

ਸੋਖੀ ਨੇ ਰੀਜੈਂਟ ਜਕਾਰਤਾ ਅਤੇ ਦ ਪ੍ਰਾਇਦੀਪ ਮਨੀਲਾ ਵਿਖੇ ਖਾਣਾ ਪਕਾਉਣ ਦੇ ਸਕੂਲ ਆਯੋਜਿਤ ਕਰਵਾਏ ਹਨ। ਉਸਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਭਾਰਤੀ ਭੋਜਨ ਉਤਸਵ ਆਯੋਜਿਤ ਕੀਤੇ ਹਨ।[9]

2001 ਵਿੱਚ ਸੋਖੀ ਅਤੇ ਹੋਰਾਂ ਨੇ ਖਾਨਾ ਖਜ਼ਾਨਾ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ। ਉਸਨੇ ਖਾਣੇ ਦੀਆਂ ਅਜ਼ਮਾਇਸ਼ਾਂ ਦੀ ਅਗਵਾਈ ਕੀਤੀ, ਖਜ਼ਾਨਾ ਬ੍ਰਾਂਡ ਲਈ ਖਾਣ-ਪੀਣ ਲਈ ਉਤਪਾਦ ਤਿਆਰ ਕੀਤੇ ਅਤੇ ਚਾਕਲੇਟ ਮਿਥਾਈਜ਼ (ਦੱਖਣੀ ਏਸ਼ੀਆਈ ਮਠਿਆਈਆਂ) ਦੀ ਇੱਕ ਸ਼੍ਰੇਣੀ ਦਾ ਸੰਕਲਪ ਲਿਆ।[4] ਉਹ ਚਿੰਗ'ਜ਼ ਸਿਕਰਿਟ ਬ੍ਰਾਂਡ ਨਾਲ ਵੀ ਸ਼ਾਮਲ ਰਿਹਾ ਹੈ।[13]

ਸੋਖੀ ਨੇ ਸਿੰਗਾਪੁਰ ਏਅਰਲਾਇੰਸ 'ਤੇ ਸੱਤ ਸਾਲਾਂ ਲਈ ਕਾਰੋਬਾਰੀ ਕਲਾਸ ਦੇ ਮੀਨੂ ਚਲਾਏ ਅਤੇ ਇੰਡੀਅਨ ਏਅਰਲਾਇੰਸ 'ਤੇ "ਪ੍ਰਾਚੀਨ ਇੰਡੀਅਨ ਫੂਡ" ਦੀ ਪ੍ਰੋਮੋਸ਼ਨ ਵੀ ਕੀਤੀ। ਉਸਨੇ ਐਸ.ਓ.ਟੀ.ਸੀ. ਯਾਤਰਾਵਾਂ ਲਈ ਮੇਨੂ ਵੀ ਵਿਕਸਿਤ ਕੀਤੇ ਹਨ।[4][10] ਇਸ ਤੋਂ ਇਲਾਵਾ ਉਸਨੇ ਵੋਕਹਾਰਟ ਹਸਪਤਾਲਾਂ ਲਈ ਮੇਨੂ ਤਿਆਰ ਕੀਤੇ ਹਨ।

ਸੋਖੀ ਨੇ ਐਨ.ਐਲ. ਡਾਲਮੀਆ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਐਂਡ ਰਿਸਰਚ ਵਿਖੇ ਬਤੌਰ ਗੈਸਟ ਫੈਕਲਟੀ ਮੈਂਬਰ ਵਜੋਂ ਪੜ੍ਹਾਇਆ ਹੈ।[14] ਉਸਨੇ ਵਿਆਹ ਅਤੇ ਜਨਮਦਿਨ ਦੀਆਂ ਪਾਰਟੀਆਂ ਸਮੇਤ ਬਹੁਤ ਸਾਰੇ ਸਮਾਗਮਾਂ ਲਈ ਮੇਨੂ ਵੀ ਤਿਆਰ ਕੀਤੇ ਹਨ।[10]

ਟੈਲੀਵਿਜ਼ਨ

1993 ਵਿਚ, ਸੋਖੀ ਨੇ ਜ਼ੀ ਟੀਵੀ 'ਤੇ ਖਾਨਾ ਖਜਾਨਾ ਦੇ ਪਹਿਲੇ ਐਪੀਸੋਡ ਦੀ ਮੇਜ਼ਬਾਨੀ ਕੀਤੀ।[6][9] ਉਸਨੇ ਆਪਣਾ ਪਹਿਲਾ ਸੋਲੋ ਸ਼ੋਅ ਹਰਪਾਲ ਕੀ ਰਸੋਈ ਨਾਗਪੁਰ ਦੇ ਸਥਾਨਕ ਸੀਤੀ ਕੇਬਲ ਟੀਵੀ 'ਤੇ ਲਾਂਚ ਕੀਤਾ, ਪਰ ਸ਼ੋਅ ਇੰਨਾ ਸਫ਼ਲ ਨਹੀਂ ਹੋਇਆ ਜਿੰਨਾ ਸੋਖੀ ਦੁਆਰਾ ਉਮੀਦ ਗਈ ਸੀ। ਬਾਅਦ ਵਿੱਚ ਸੋਖੀ ਨੇ ਫੂਡ ਫੂਡ ਚੈਨਲ 'ਤੇ ਟਰਬਨ ਟੜਕਾ ਦੀ ਮੇਜ਼ਬਾਨੀ ਕਰਨੀ ਸ਼ੁਰੂ ਕੀਤੀ, ਜਿਸ ਨਾਲ ਉਸ ਨੂੰ ਭਾਰਤ ਵਿੱਚ ਪ੍ਰਸਿੱਧੀ ਮਿਲੀ। ਇਸ ਪ੍ਦੁਰਸਿਧੀ ਨਾਲ ਉਹ ਚੋਟੀ ਦੇ ਕੁੱਕਰੀ ਸ਼ੋਅ ਵਿੱਚੋਂ ਇੱਕ ਬਣ ਗਿਆ।[15] ਸੋਖੀ ਆਪਣੇ ਨਮਕ ਸ਼ਮਾਕ ਲਈ ਮੁਹਾਵਰੇ ਵਜੋਂ ਜਾਣਿਆ ਜਾਂਦਾ ਹੈ।[16]

ਉਸਨੇ ਫੂਡ ਫੂਡ ਚੈਨਲ 'ਤੇ ਟੀਵੀ ਸ਼ੋਅ ਕਿਚਨ ਖਿਲਾੜੀ[17] ਅਤੇ ਸਿਰਫ ਤੀਸ ਮਿੰਟ ਦੀ ਮੇਜ਼ਬਾਨੀ ਵੀ ਕੀਤੀ।[4] 2014 ਵਿੱਚ, ਉਸਨੇ ਜ਼ੀ ਨਿਊਜ਼ ਦੇ ਰੋਡ ਫੂਡ ਸ਼ੋਅ ਦੇਸ਼ ਦਾ ਸਵਾਦ ਦੀ ਮੇਜ਼ਬਾਨੀ ਕੀਤੀ, ਪੂਰੇ ਭਾਰਤ ਦੀ ਯਾਤਰਾ ਕੀਤੀ।[18] ਉਹ ਯੂ- ਟਿਊਬ ਉੱਤੇ ਭਾਰਤ ਦੇ ਚੋਟੀ ਦੇ ਸ਼ੈੱਫਾਂ ਵਿੱਚੋਂ ਇੱਕ ਹੈ।[19] 2016 ਵਿੱਚ ਉਸਨੇ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ 9 ਵਿੱਚ ਹਿੱਸਾ ਲਿਆ।

ਹੋਰ ਉੱਦਮ

1998 ਵਿੱਚ ਸੋਖੀ ਨੇ ਸੰਕਲਪ ਲਿਆ ਅਤੇ ਦੁਬਈ ਵਿੱਚ ਭਾਰਤੀ ਵਿਸ਼ੇਸ਼ ਰੈਸਟੋਰੈਂਟ ਖਜਾਨਾ ਦੇ ਉਦਘਾਟਨ ਨੂੰ ਅੰਜਾਮ ਦਿੱਤਾ।[9] ਉਸਨੇ ਕਾਰੋਬਾਰੀ ਯੋਜਨਾਵਾਂ ਅਤੇ ਹੋਰ ਰੈਸਟੋਰੈਂਟਾਂ ਲਈ ਉਦਘਾਟਨ ਦੀਆਂ ਯੋਜਨਾਵਾਂ ਵੀ ਬਣਾਈਆਂ।[4] 2012 ਵਿੱਚ ਉਸਨੇ ਆਪਣੀ ਰੈਸਟੋਰੈਂਟ ਚੇਨ ਦਿ ਫਨਜਾਬੀ ਤੜਕਾ (ਟੀ.ਐਫ.ਟੀ.) ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ।[20] ਰੈਸਟੋਰੈਂਟ ਦੀ ਫਲੈਗਸ਼ਿਪ ਸ਼ਾਖਾ 18 ਜਨਵਰੀ, 2013 ਨੂੰ ਕੋਲਕਾਤਾ ਵਿੱਚ ਖੁੱਲ੍ਹ ਗਈ ਸੀ।[21]

ਸੋਖੀ ਨੇ ਅਖ਼ਬਾਰ ਅਤੇਰਸਾਲਿਆਂ ਲਈ ਭੋਜਨ ਕਾਲਮ ਲਿਖੇ ਹਨ।[10] ਉਹ ਸੰਜੀਵ ਕਪੂਰ ਦੇ ਸਭ ਤੋਂ ਪੁਰਾਣੇ ਸਾਥੀਆਂ ਵਿੱਚੋਂ ਇੱਕ ਹੈ[22] ਅਤੇ ਉਸਨੇ ਆਪਣੀਆਂ ਕਿਤਾਬਾਂ ਲਈ ਵਿਸ਼ਾ ਤਿਆਰ ਕੀਤਾ ਹੈ।[4] ਦੋਵਾਂ ਨੇ ਰਾਇਲ ਹੈਦਰਾਬਾਦ ਖਾਣਾ ਪਕਾਉਣ ਦੀ ਕਿਤਾਬ ਲਿਖੀ ਹੈ।[23]

ਨਿੱਜੀ ਜ਼ਿੰਦਗੀ

ਸੋਖੀ ਆਪਣੀ ਪਤਨੀ ਅਪਰਨਾ ਨਾਲ ਮੁੰਬਈ ਵਿੱਚ ਰਹਿੰਦਾ ਹੈ।ਇਸ ਜੋੜੀ ਦੀਆਂ ਦੋ ਬੇਟੀਆਂ ਹਨ: ਅਨੁਸ਼ਕਾ ਅਤੇ ਅੰਤਰਾ। ਉਹ ਛੇ ਭਾਸ਼ਾਵਾਂ: ਅੰਗਰੇਜ਼ੀ, ਹਿੰਦੀ, ਪੰਜਾਬੀ, ਬੰਗਾਲੀ, ਉੜੀਆ ਅਤੇ ਤੇਲਗੂ ਵਿੱਚ ਮਾਹਰ ਹੈ।[4]

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. ਫਰਮਾ:Cite news
  2. ਫਰਮਾ:Cite news
  3. "Chef Harpal Singh Sokhi". Indian Restaurant Congress. Retrieved 2015-08-04.
  4. 4.0 4.1 4.2 4.3 4.4 4.5 4.6 4.7 Sanjeev Kapoor. "Star Chef of the Month: Chef Harpal Singh Sokhi". Retrieved 2015-08-04.
  5. ਫਰਮਾ:Cite news
  6. 6.0 6.1 6.2 ਫਰਮਾ:Cite news
  7. ਫਰਮਾ:Cite news
  8. ਫਰਮਾ:Cite news
  9. 9.0 9.1 9.2 9.3 9.4 "Chef Harpal Singh Sokhi". Food Food. Retrieved 2015-08-04.
  10. 10.0 10.1 10.2 10.3 "About Chef Harpal Singh Sokhi". Official website. Archived from the original on 2015-08-12. Retrieved 2015-08-04.
  11. ਫਰਮਾ:Cite newsਫਰਮਾ:ਮੁਰਦਾ ਕੜੀ
  12. ਫਰਮਾ:Cite book
  13. ਫਰਮਾ:Cite news
  14. "Guest faculty". NL Dalmia Institute of Management Studies and Research. Archived from the original on 2015-07-31. Retrieved 2015-08-04.
  15. ਫਰਮਾ:Cite news
  16. ਫਰਮਾ:Cite news
  17. ਫਰਮਾ:Cite news
  18. ਫਰਮਾ:Cite news
  19. ਫਰਮਾ:Cite news
  20. ਫਰਮਾ:Cite news
  21. ਫਰਮਾ:Cite news
  22. ਫਰਮਾ:Cite news
  23. ਫਰਮਾ:Cite news