ਹਰਜੀਤ ਹਰਮਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਹਰਜੀਤ ਹਰਮਨ ਦਾ ਜਨਮ 14 ਅਕਤੂਬਰ, 1975 ਨੂੰ ਪਿੰਡ ਦੋਦਾ[1] ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਸ ਨੇ ਆਪਣੀ ਜ਼ਿੰਦਗੀ ਦੀ ਹਰ ਮੰਜ਼ਿਲ ਬੜੇ ਤਰੱਦਦ ਨਾਲ ਸਰ ਕੀਤੀ ਹੈ। ਹਰਜੀਤ ਹਰਮਨ ਨੇ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਡੀਫਾਰਮੇਸੀ ਕੀਤੀ। ਫਿਰ ਈਟੀਟੀ ਕੀਤੀ।

ਗਾਇਕੀ

ਪਰਗਟ ਸਿੰਘ ਇੱਕ ਪੰਜਾਬੀ ਅਖ਼ਬਾਰ ਦਾ ਪੱਤਰਕਾਰੀ ਨੂੰ ਹਰਮਨ ਮਿਲਿਆ। ਪਰਗਟ ਸਿੰਘ ਨੇ ਹਰਮਨ ਨੂੰ ਖ਼ਾਸ ਤਵੱਜੋਂ ਦਿੱਤੀ। ਰਿਕਾਰਡਿੰਗ ਦੌਰਾਨ ਹੀ ਹਰਜੀਤ ਦੇ ਨਾਂ ਨਾਲ ‘ਹਰਮਨ’ ਤਖ਼ੱਲਸ ਜੁੜ ਗਿਆ। ਪਲੇਠੀ ਟੇਪ ‘ਕੁੜੀ ਚਿਰਾਂ ਤੋਂ ਵਿੱਛੜੀ’ ਐਚਐਮਵੀ ਨੇ ਰਿਲੀਜ਼ ਕੀਤੀ। ਇਸ ਟੇਪ ਦਾ ਟਾਈਟਲ ਗੀਤ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ ‘ਸੰਦਲੀ ਪੈੜਾਂ’ ਵਿੱਚ ਚੱਲਿਆ ਤਾਂ ਲੋਕਾਂ ਨੂੰ ਹਰਮਨ ਦੀ ਆਵਾਜ਼ ਵਿਚਲੀ ਕਸ਼ਿਸ਼ ਕਾਫ਼ੀ ਹੱਦ ਤਕ ਮੁਤਾਸਿਰ ਕਰ ਗਈ। ਮਿਹਨਤ ਕਰਦਿਆਂ-ਕਰਾਉਂਦਿਆਂ ਗੱਲ ‘ਪੰਜੇਬਾਂ’ ਐਲਬਮ ਨੇ ਸਿਰੇ ਲਾ ਦਿੱਤੀ। ‘ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈਂ ਮਿੱਤਰਾਂ ਦਾ ਨਾਂ ਚੱਲਦੈ’ ਗੀਤ ਨੇ ਜਿੱਥੇ ਦੁਨੀਆ ਭਰ ਵਿੱਚ ਹਰਮਨ ਦੀ ਗਾਇਕੀ ਦਾ ਝੰਡਾ ਲਹਿਰਾ ਦਿੱਤਾ, ਉੱਥੇ ਪੱਤਰਕਾਰ ਪਰਗਟ ਸਿੰਘ ਇੱਕ ਸੂਖ਼ਮ ਗੀਤਕਾਰ ਵਜੋਂ ਆਪਣੀ ਸਾਖ਼ ਬਣਾਉਣ ਵਿੱਚ ਕਾਮਯਾਬ ਹੋ ਗਿਆ। ਹਰਜੀਤ ਹਰਮਨ ਦੇ ਕਈ ਗੀਤ ਕਿਸੇ ਅੱਲ੍ਹੜ ਮੁਟਿਆਰ ਦੇ ਨੈਣਾਂ ਵਿੱਚ ਸੁੱਤੇ ਸੁਪਨਿਆਂ ਦੀ ਤਰਜਮਾਨੀ ਵੀ ਕਰਦੇ ਨੇ ਪਰ ਉਨ੍ਹਾਂ ਦੀ ਪੇਸ਼ਕਾਰੀ ਬੜੀ ਸਲੀਕੇਦਾਰ ਹੁੰਦੀ ਹੈ। ਖ਼ਾਸ ਗੱਲ ਹਰਮਨ ਦੀ ਇਹ ਵੀ ਹੈ ਕਿ ਉਹ ਆਪਣੀ ਗਾਇਕੀ ਤਕ ਸੀਮਤ ਹੈ। ਗੀਤਾਂ ਦੀ ਚੋਣ ਕਰਨਾ ਪਰਗਟ ਸਿੰਘ ਦੀ ਜ਼ਿੰਮੇਵਾਰੀ ਹੈ। ਹਰਜੀਤ ਹਰਮਨ, ਪਰਗਟ ਤੇ ਸੰਗੀਤਕਾਰ ਅਤੁੱਲ ਸ਼ਰਮਾ ਹਮੇਸ਼ਾ ਆਪਣਾ ਤਵਾਜ਼ਨ ਬਣਾ ਕੇ ਚੱਲਦੇ ਰਹੇ ਹਨ।

ਫਿਲਮੀ ਸਫ਼ਰ

ਹਰਮਨ ਨੂੰ ਬੱਬੂ ਮਾਨ ਨੇ ਆਪਣੀ ਫ਼ਿਲਮ ‘ਦੇਸੀ ਰੋਮੀਓਜ਼’ ਅਦਾਕਾਰੀ ਦਾ ਮੌਕਾ ਦਿੱਤਾ ਸੀ, ਜਿਸ ਵਿੱਚ ਉਹ ਕਾਮਯਾਬ ਰਿਹਾ। ਹੁਣ ਉਸ ਦੀ ਬਤੌਰ ਹੀਰੋ ਭਗਵੰਤ ਮਾਨ ਤੇ ਰਵਿੰਦਰ ਗਰੇਵਾਲ ਨਾਲ ‘ਮੋਗਾ ਟੂ ਮੈਲਬਰਨ ਵਾਇਆ ਚੰਡੀਗੜ੍ਹ’ ਫਿਲਮ ਆ ਰਹੀ ਹੈ।

ਫਿਲਮਾਂ

ਸਾਲ ਫ਼ਿਲਮ ਰੋਲ ਵਿਸ਼ੇਸ਼ ਰਿਕਾਰਡ ਲੇਬਲ ਸੰਗੀਤ
2013 ਮੋਗਾ ਟੂ ਮੈਲਬਾਰਨ ਵਾਇਆ ਚੰਡੀਗੜ੍ਹ ਅਜ਼ੂਰੇ ਨਿਰਮਾਣAzure Productions
2012 ਰੌਲਾ ਪੈ ਗਿਆ ਮਹਿਮਾਨ ਕਲਾਕਾਰ ਰਵਿੰਦਰ ਗਰੇਵਾਲ ਨਾਲ ਗੋਇਲ ਸੰਗੀਤ ਰਵਿੰਦਰ ਗਰੇਵਾਲ
2012 ਦੇਸੀ ਰੋਮੀਓ ਸੰਧੂ ਬੱਬੂ ਮਾਨ ਅਤੇ ਭੂਪਿੰਦਰ ਗਿੱਲ ਦੇ ਨਾਲ ਪੋਇੰਟ ਜ਼ੀਰੋ ਬੱਬੂ ਮਾਨ
2009 ਤੇਰਾ ਮੇਰਾ ਕੀ ਰਿਸ਼ਤਾ ਮਹਿਮਾਨ ਗੀਤ ਪੱਮੀ ਬਾਈ ਅਤੇ ਲਹਿੰਬਰ ਹੁਸ਼ੈਨਪੁਰੀ ਦੇ ਨਾਲ ਟਿਪਸ ਇੰਡਸਟ੍ਰੀਜ਼ ਜੈਦੇਵ ਕੁਮਾਰ

ਐਲਬਮਾਂ

ਸਾਲ ਐਲਬਮ ਰਿਕਾਰਡ ਲੇਬਲ ਟ੍ਰੈਕ ਸੰਗੀਤ
2012 ਝਾਂਜਰ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2010 ਸ਼ਾਨ-ਏ-ਕੌਮ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2009 ਹੂਰ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2007 ਮੂੰਦਰੀ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2005 ਸਿੰਘ ਸੂਰਮੇ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2004 ਪੰਜੇਬਾਂ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2003 ਮੁਟਿਆਰ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
2002 ਤੇਰੇ ਪੈਣ ਭੁਲੇਖੇ ਟੀ ਸੀਰੀਜ਼ ਟ੍ਰੈਕ 8 ਅਤੁਲ ਸ਼ਰਮਾ
2001 ਜ਼ੰਜੀਰੀ ਟੀ ਸੀਰੀਜ਼ ਟ੍ਰੈਕ 9 ਅਤੁਲ ਸ਼ਰਮਾ
1999 ਕੁੜੀ ਚਿਰਾਂ ਤੋਂ ਵਿਛੜੀ ਸਾਰੇਗਾਮਾ, ਐਚ.ਐਮ.ਟੀ ਟ੍ਰੈਕ 8 ਅਲੀ ਪੋਸਲੇ

ਗੀਤ

  • "ਅਵਾਜ਼ਾ " (ਐਲਬਮ: Jhanjhar)
  • "ਪੰਜਾਬੀ ਉਜੜਨ ਵਾਲੇ " (ਐਲਬਮ: ਸ਼ਾਨ-ਏ-ਕੌਮ)
  • "ਹੂਰ" (ਐਲਬਮ: ਹੂਰ)
  • "ਮੁੰਦਰੀ" (ਐਲਬਮ: ਮੁੰਦਰੀ)
  • "ਪੰਜੇਬਾਂ" (ਐਲਬਮ: ਪੰਜੇਬਾਂ)
  • "ਸਾਜ਼ਨ ਮਿਲਾਦੇ" (ਐਲਬਮ: ਹੂਰ")
  • "ਜੋਗੀ" (ਐਲਬਮ: ਮੁੰਦਰੀ")
  • "ਚੰਡੋਲ" (ਐਲਬਮ: ਮੁੰਦਰੀ)
  • "ਜੱਟਾਂ ਦੇ ਪੁੱਤ" (ਐਲਬਮ: ਪੰਜੇਬਾਂ)
  • "ਦਿਲ ਮਰਜਾਣੇ ਨੂੰ" (ਐਲਬਮ: ਪੰਜੇਬਾਂ)
  • "ਪਟਾਰੀ" (ਐਲਬਮ: ਤੇਰੇ ਪੈਣ ਭੁਲੇਖੇ)
  • "ਚਰਖਾ" (ਐਲਬਮ: ਤੇਰੇ ਪੈਣ ਭੁਲੇਖੇ)
  • "ਤੇਰੀ ਯਾਦ" (ਐਲਬਮ: ਜ਼ੰਜੀਰੀ)
  • "ਮਿੱਤਰਾਂ ਦਾ ਨਾ ਚਲਦਾ" (ਐਲਬਮ: ਪੰਜੇਬਾਂ)
  • "ਗੱਲ ਦਿਲ ਦੀ" (ਐਲਬਮ: ਹੂਰ)
  • "ਨੋਟੇ" (ਐਲਬਮ: ਹੂਰ)

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਗਾਇਕ

  1. Lua error in package.lua at line 80: module 'Module:Citation/CS1/Suggestions' not found.