ਸਿਮਰਨ ਧਾਲੀਵਾਲ

ਭਾਰਤਪੀਡੀਆ ਤੋਂ
Jump to navigation Jump to search

ਸਿਮਰਨ ਧਾਲੀਵਾਲ (ਜਨਮ 8 ਅਗਸਤ 1986) ਇੱਕ ਪੰਜਾਬੀ ਕਹਾਣੀਕਾਰ ਹੈ। ਉਸ ਦਾ ਕਹਾਣੀ ਸੰਗ੍ਰਹਿ 'ਆਸ ਅਜੇ ਬਾਕੀ ਹੈ' ਸਾਹਿਤ ਅਕੈਡਮੀ ਯੁਵਾ ਪੁਰਸਕਾਰ-2015 ਲਈ ਚੁਣਿਆ ਗਿਆ ਹੈ[1] ਅਤੇ ਉਸ ਪਲ ਕਹਾਣੀ ਸੰਗ੍ਰਹਿ ਲਈ ਢਾਹਾਂ ਸਾਹਿਤ ਪੁਰਸਕਾਰ (ਕੈਨੇਡਾ) ਮਿਲ ਚੁੱਕਾ ਹੈ। ਉਨ੍ਹਾਂ ਦੀਆਂ ਕਈ ਸੰਪਾਦਤ ਕਹਾਣੀ ਸੰਗ੍ਰਹਿਆਂ ਵਿੱਚ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਕਈ ਕਹਾਣੀਆਂ ਦਾ ਨਾਟਕੀ ਰੂਪਾਂਤਰਨ ਵੀ ਹੋਇਆ ਹੈ। ਉਨ੍ਹਾਂ ਦੀ ਕਹਾਣੀ ‘ਹੁਣ ਮੈਂ ਝੂਠ ਨਹੀਂ ਬੋਲਦਾ’ ਉਪਰ ਲਘੂ ਫਿਲਮ ਬਣੀ ਹੈ।

ਪੁਸਤਕਾਂ

ਕਹਾਣੀ ਸੰਗ੍ਰਹਿ

  • ਆਸ ਅਜੇ ਬਾਕੀ ਹੈ
  • ਸਫ਼ੈਦ ਪਰੀ ਤੇ ਪੰਛੀ
  • ਉਸ ਪਲ (ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ)
  • ਘੋਰਕੰਡੇ
  • ਸੱਤ ਪਰੀਆਂ
  • ਪੁਰਾਣੇ ਖੂਹ ਵਾਲਾ ਦੈਂਤ (ਬਾਲ ਕਹਾਣੀ ਸੰਗ੍ਰਹਿ)

ਹੋਰ

ਸਿੱਖ ਸ਼ਖ਼ਸੀਅਤ ਤੇ ਗੁਰਬਾਣੀ ਅਧਿਐਨ (ਖੋਜ ਕਾਰਜ)

ਹਵਾਲੇ

ਫਰਮਾ:ਹਵਾਲੇ