ਸ਼ੀਲਾ ਭਾਟੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਸ਼ੀਲਾ ਭਾਟੀਆ (1916 - 2008) ਹਿੰਦੀ ਅਤੇ ਪੰਜਾਬੀ ਕਵਿਤਰੀ, ਨਾਟਕਕਾਰ[1], ਥੀਏਟਰ ਸ਼ਖਸੀਅਤ[2][3] ਅਤੇ ਦਿੱਲੀ ਕਲਾ ਥੀਏਟਰ ਦੀ ਬਾਨੀ ਸੀ।[4] ਉਹ ਨਾਟਕਕਾਰ ਹੋਣ ਦੇ ਨਾਲ ਨਾਲ ​​ਇੱਕ ਸੰਗੀਤਕਾਰ ਵੀ ਸੀ। ਉਸ ਨੂੰ ਪੰਜਾਬੀ ਓਪੇਰਾ ਦੀ ਉਤਪਤੀ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ ਕਿ ਓਪਰੇਟਿਕ ਗਤੀਵਿਧੀਆਂ ਨੂੰ ਸ਼ਾਮਲ ਕਰਦੇ ਹੋਏ ਡਾਂਸ ਨਾਟਕ ਦਾ ਇੱਕ ਭਾਰਤੀ ਰੂਪ ਹੈ। ਉਸ ਨੂੰ ਭਾਰਤ ਸਰਕਾਰ ਨੇ 1971 ਵਿੱਚ ਪਦਮ ਸ਼੍ਰੀ, ਚੌਥੇ ਸਭ ਤੋਂ ਉੱਚੇ ਭਾਰਤੀ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇੱਕ ਦਹਾਕੇ ਬਾਅਦ, ਉਸ ਨੂੰ 1982 ਵਿੱਚ ਥੀਏਟਰ ਨਿਰਦੇਸ਼ਨ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਅਤੇ ਫਿਰ 1997 ਵਿੱਚ ਕਾਲੀਦਾਸ ਸਨਮਾਨ ਹਾਸਿਲ ਕੀਤਾ।

ਜੀਵਨ ਵੇਰਵੇ

ਭਾਟੀਆ ਦਾ ਜਨਮ ਸਾਲ 1916 ਨੂੰ ਸਿਆਲਕੋਟ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ। ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਦੇ ਅਰਸੇ ਦੌਰਾਨ ਉਸਨੇ ਲਾਹੌਰ ਚ ਗਣਿਤ ਅਧਿਆਪਕ ਦੇ ਤੌਰ ਤੇ ਆਪਣਾ ਕੰਮ ਸ਼ੁਰੂ ਕੀਤਾ ਸੀ। ਜਲਦ ਬਾਅਦ ਭਾਟੀਆ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਸਰਗਰਮ ਹੋ ਗਈ।[4] ਦਿੱਲੀ ਆ ਕੇ ਉਸ ਨੇ ਹਾਲੀ ਨਾਲ ਦਿੱਲੀ ਕਲਾ ਥੀਏਟਰ ਸ਼ੁਰੂ ਕਰ ਦਿੱਤਾ। ਉਹ ਦਿੱਲੀ ਕਲਾ ਥੀਏਟਰ ਦੀ ਡਾਇਰੈਕਟਰ ਸੀ। ਸ਼ੀਲਾ ਭਾਟੀਆ ਨਾਲ, ਪੰਜਾਬੀ ਓਪੇਰਾ ਦਾ ਜਨਮ ਹੋਇਆ ਸੀ। ਉਸ ਨੇ ਉਰਦੂ ਅਤੇ ਪੰਜਾਬੀ 'ਚ ਨਾਟਕ ਲਿਖੇ ਅਤੇ ਨਿਰਦੇਸ਼ਿਤ ਕੀਤੇ। ਆਪਣੇ ਜੀਵਨ ਕਾਲ ਦੇ ਦੌਰਾਨ ਉਸ ਨੇ 29 ਮੌਲਿਕ ਪੰਜਾਬੀ ਓਪੇਰੇ ਲਿਖੇ ਸੀ ਅਤੇ ਨਿਰਦੇਸ਼ਿਤ ਕੀਤੇ।[5]

ਭਾਟੀਆ ਦਾ ਪਹਿਲਾ ਨਿਰਮਾਣ ਕਾਲ ਆਫ ਦਿ ਵੈਲੀ ਸੀ, ਇੱਕ ਸੰਗੀਤ, ਸੀ।[4] ਇਸ ਤੋਂ ਬਾਅਦ 60 ਤੋਂ ਵੱਧ ਪ੍ਰੋਡਕਸ਼ਨ ਹੋਈ[1], ਜਿਵੇਂ ਕਿ ਹੀਰ ਰਾਂਝਾ (1957), ਦਰਦ ਆ ਗਿਆ ਦਬੇ ਪਾਉਂ (1979), ਸੁਲਗਦਾ ਦਰਿਆ (1982), ਉਮਰ ਖਯਾਮ (1990), ਨਸੀਬ (1997), ਚੰਨ ਬਦਲਾ ਦਾ, ਲੋਹਾ ਕੁੱਟ[6], ਗ਼ਾਲਿਬ ਕੌਨ ਥਾ ਅਤੇ ਨਾਦਿਰ ਸ਼ਾਹ ਪੁਨਾਬੀ ਅਤੇ ਕਿੱਸਾ ਯੇ ਔਰਤ ਕਾ (1972), ਹਵਾ ਸੇ ਹਿੱਪੀ ਤੱਕ (1972), ਅਤੇ ਉਰਦੂ ਵਿੱਚ ਯੇ ਇਸ਼ਕ ਨਾ ਆਸਨ (1980) ਸ਼ਾਮਿਲ ਹਨ। ਫ਼ੈਜ਼ ਅਹਿਮਦ ਫ਼ੈਜ਼ ਦੇ ਪੈਰੋਕਾਰ[7][8], ਭਾਟੀਆ ਦੇ ਕੋਲ ਵੀ 10 ਪ੍ਰਕਾਸ਼ਨ ਹਨ ਜਿਨ੍ਹਾਂ ਵਿੱਚ ਕਾਵਿ ਸੰਗ੍ਰਹਿ, ਪਰਲੋ ਦਾ ਝੱਖੜ (1950) ਸ਼ਾਮਲ ਹਨ।

ਇਨਾਮ

ਭਾਰਤ ਸਰਕਾਰ ਨੇ ਉਸ ਨੂੰ 1971 ਵਿੱਚ ਪਦਮ ਸ਼੍ਰੀ ਦਾ ਨਾਗਰਿਕ ਸਨਮਾਨ ਦਿੱਤਾ। ਉਸ ਨੂੰ 1982 ਵਿੱਚ ਸਰਬੋਤਮ ਨਿਰਦੇਸ਼ਨ ਲਈ ਸੰਗੀਤ ਨਾਟਕ ਅਕਾਦਮੀ ਇਨਾਮ ਮਿਲਿਆ। ਅਗਲੇ ਸਾਲ, ਉਸ ਨੂੰ ਗਾਲਿਬ ਅਵਾਰਡ (1983) ਅਤੇ ਫਿਰ ਪੰਜਾਬੀ ਕਲਾ ਪ੍ਰੀਸ਼ਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ 1986 ਵਿੱਚ ਦਿੱਲੀ ਪ੍ਰਸ਼ਾਸਨ ਅਤੇ 1997 ਵਿੱਚ ਕਾਲੀਦਾਸ ਸਨਮਾਨ ਤੋਂ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਉਹ ਪੰਜਾਬੀ ਅਕਾਦਮੀ (2000) ਦੁਆਰਾ ਉਰਦੂ ਅਕਾਦਮੀ ਅਵਾਰਡ ਅਤੇ ਪਰਮ ਸਾਹਿਤ ਸਰਕਾਰ ਸਨਮਾਨ ਨਾਲ ਵੀ ਪ੍ਰਾਪਤ ਕਰ ਚੁੱਕੀ ਸੀ।

ਮੌਤ

ਸ਼ੀਲਾ ਭਾਟੀਆ ਦੀ 17 ਫਰਵਰੀ 2008 ਨੂੰ 91 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਓਪੇਰੇ

  • ਹੁੱਲੇ-ਹੁਲਾਰੇ
  • ਹੀਰ ਰਾਝਾ

ਹਵਾਲੇ

ਫਰਮਾ:ਹਵਾਲੇ

  1. 1.0 1.1 ਫਰਮਾ:Cite book
  2. "Aesthetics of Indian Feminist Theatre". Rup Katha. 2015. Retrieved May 30, 2015.
  3. ਫਰਮਾ:Cite book
  4. 4.0 4.1 4.2 "Rich tributes paid to Sheila Bhatia". The Hindu. 23 February 2008. Retrieved May 30, 2015.
  5. Sheila Bhatia, Hindi Theatre Personality - Indianetzone
  6. ਫਰਮਾ:Cite book
  7. "India, whose love could have killed him". Dawn. 13 February 2011. Retrieved 30 May 2015.
  8. ਫਰਮਾ:Cite book