ਵਿੱਕੀ ਧਾਲੀਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਤਰਨਦੀਪ ਸਿੰਘ ਧਾਲੀਵਾਲ (ਜਨਮ 27 ਜੁਲਾਈ 1988), ਜੋ ਕਿ ਵਿੱਕੀ ਧਾਲੀਵਾਲ ਦੇ ਨਾਮ ਨਾਲ ਮਸ਼ਹੂਰ ਇੱਕ ਪੰਜਾਬੀ ਗੀਤਕਾਰ ਅਤੇ ਸਾਬਕਾ ਕਬੱਡੀ ਦੇ ਖਿਡਾਰੀ ਹੈ। ਉਹ "ਡਾਇਮੰਡ" ਗਾਣੇ ਤੋਂ ਬਾਅਦ ਚਰਚਾ ਵਿੱਚ ਆਇਆ ਜੋ ਕਿ ਗੁਰਨਾਮ ਭੁੱਲਰ ਦੁਆਰਾ ਗਾਇਆ ਗਿਆ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਪਰ ਮੋਢੇ ਤੇ ਸੱਟ ਲੱਗਣ ਕਾਰਨ ਉਸਨੂੰ ਕਬੱਡੀ ਛੱਡਣੀ ਪਈ ਸੀ।

ਮੁਢਲਾ ਜੀਵਨ

ਵਿੱੱਕੀ ਧਾਲੀਵਾਲ ਦਾ ਜਨਮ 27 ਜੁਲਾਈ 1988 ਨੂੰ ਰਸੌਲੀ ਵਿਖੇ ਹੋਇਆ ਸੀ ਅਤੇ ਉਸ ਦਾ ਅਸਲੀ ਨਾਮ ਤਰਨਦੀਪ ਸਿੰਘ ਧਾਲੀਵਾਲ ਹੈ। ਉਸ ਨੇ ਆਪਣੀ ਸਕੂਲੀ ਵਿੱਦਿਆ ਆਪਣੇ ਨਾਨਕਾ ਪਿੰਡ ਕਮਾਲਪੁਰ ਕਾਲੇਕੇ ਤੋਂ ਪ੍ਰਾਪਤ ਕੀਤੀ ਤੇ ਉਚਰੀ ਵਿਦਿਆ ਆਪਣੇ ਪਿੰਡ ਨੇੜਲੇ ਕਾਲਜ ਤੋਂ ਕੀਤੀ।[1]

ਕਬੱਡੀ

ਵਿੱਕੀ ਕਬੱਡੀ ਵਿੱਚ ਬਤੌਰ ਜਾਫੀ ਖੇਡਦਾ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਅਤੇ ਉਹ ਕਈ ਕਲੱਬਾਂ ਅਤੇ ਅਕੈਡਮੀਆਂ ਲਈ ਵੀ ਖੇਡਿਆ ਹੈ। ਮੋਢੇ ਤੇ ਸੱਟ ਲੱਗਣ ਕਾਰਨ ਉਸਨੂੰ ਕਬੱਡੀ ਛੱਡਣੀ ਪਈ ਸੀ।

ਹਵਾਲੇ

ਫਰਮਾ:ਹਵਾਲੇ