ਵਿਨੋਦ ਖੋਸਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਵਿਨੋਦ ਖੋਸਲਾ (ਜਨਮ 28 ਜਨਵਰੀ 1955) ਸਿਲੀਕੌਨ ਵੈਲੀ ਦਾ ਉੱਦਮੀ ਅਤੇ ਪੰਜਾਬੀ ਨਿਵੇਸ਼ਕ ਅਤੇ ਸੰਨ ਮਿਕ੍ਰੋਸਿਸਟਮ ਦੇ ਮੋਢੀਆਂ ਵਿੱਚੋ ਇੱਕ ਹੈ ਅਤੇ ਓਹ ਇਸ ਕੰਪਨੀ ਦੇ ਪਹਿਲੇ ਸੀ.ਈ.ਓ. ਅਤੇ ਚੇਅਰਮੈਨ ਹੈ। ਅਗਸਤ 2015 ਵਿੱਚ ਬਰਾਕ ਓਬਾਮਾ ਨੇ 2016 ਵਿੱਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੀ ਰੂਪ ਰੇਖਾ ਤਿਆਰ ਕਰਨ ਲਈ ਆਪਣੇ ਸਭ ਤੋਂ ਨਜ਼ਦੀਕੀ 13 ਵਿਅਕਤੀਆਂ ਨੂੰ ਵਾਈਟ ਹਾਊਸ ਵਿੱਚ ਡਿਨਰ ਤੇ ਸੱਦਾ ਦਿੱਤਾ ਸੀ ਉਨ੍ਹਾਂ ਵਿੱਚ ਵਿਨੋਦ ਖੋਸਲਾ ਵੀ ਸ਼ਾਮਲ ਸੀ।[1]

ਵਿਨੋਦ ਖੋਸਲਾ ਦਾ ਜਨਮ 28 ਜਨਵਰੀ 1955 ਨੂੰ ਦਿੱਲੀ ਦੇ ਇੱਕ ਮੱਧਵਰਗੀ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਫ਼ੌਜੀ ਅਫ਼ਸਰ ਪਿਤਾ ਚਾਹੁੰਦਾ ਸੀ ਕਿ ਵਿਨੋਦ ਵੀ ਉਸ ਵਾਂਗ ਫ਼ੌਜੀ ਅਫ਼ਸਰ ਬਣੇ, ਪਰ ਉਸ ਦਾ ਝੁਕਾਅ ਸ਼ੁਰੂ ਤੋਂ ਹੀ ਤਕਨਾਲੋਜੀ ਵੱਲ ਸੀ। 14 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਸਾਇੰਸ ਮੈਗਜ਼ੀਨ ਵਿੱਚ ਇੰਟੈੱਲ ਕੰਪਨੀ ਦੀ ਸਥਾਪਨਾ ਬਾਰੇ ਪੜ੍ਹਨ ਉੱਪਰੰਤ ਤਕਨੀਕ ਨੂੰ ਆਪਣਾ ਕੈਰੀਅਰ ਬਣਾਉਣ ਦੀ ਧਾਰ ਲਈ।

ਬਾਹਰੀ ਕੜੀਆਂ

ਹਵਾਲੇ

ਫਰਮਾ:ਹਵਾਲੇ