ਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣ

ਭਾਰਤਪੀਡੀਆ ਤੋਂ
Jump to navigation Jump to search

ਲੋਕ ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ। ਇਸ ਦੇ ਅੰਤਰਗਤ ਉਹ ਸਭ ਸਾਰਥਕ ਕਲਾਤਮਕ ਅਭਿਵਿਅਕਤ ਸ਼ਾਮਲ ਹਨ, ਜੋ ਮਨੁੱਖ ਨੂੰ ਸੁਹਜ-ਸਵਾਦ ਦੇਂਦੇ ਤੇ ਜੀਵਨ ਅਗਵਾਈ ਕਰਦੇ ਹਨ, ਭਾਵੇਂ ਉਨ੍ਹਾਂ ਨੇ ਲਿਖਤ ਦਾ ਜਾਮਾ ਪਹਿਨਿਆ ਹੋਵੇ ਤੇ ਭਾਵੇਂ ਨਾ। ਸਾਹਿਤ ਦੇ ਦੋ ਰੂਪ ਹਨ ਇੱਕ ਲਿਖਤ ਸਾਹਿਤ ਜਿਸ ਨੂੰ ਕਲਾ ਸਾਹਿਤ ਆਖਦੇ ਹਨ ਅਤੇ ਦੂਸਰਾ ਹੈ ਮੌਖਿਕ ਸਾਹਿਤ ਜਿਸ ਦਾ ਸੰਚਾਰ ਬੋਲੀ ਰਾਹੀਂ ਹੋਇਆ ਹੋਵੇ ਅਤੇ ਜੋ ਪੁਸ਼ਤ ਦਰ ਪੁਸ਼ਤ ਸਮੁੱਚੀ ਜਾਤੀ ਦਾ ਸਾਂਝਾ ਹੋਣ ਕਰ ਕੇ ਲੋਕ ਸਾਹਿਤ ਅਖਵਾਉਂਦਾ ਹੈ। ਇਸ ਨਾਲ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਂ ਨਹੀਂ ਜੁੜਿਆ ਹੁੰਦਾ। ਲੋਕ ਸਾਹਿਤ ਮਨ ਤੇ ਭਾਰ ਪਾਇਆ ਨਹੀਂ ਸਿਰਜਿਆ ਜਾ ਸਕਦਾ ਸਗੋਂ ਅਚੇਤ ਸਹਿਜ ਸੁਭਾ ਇਸ ਦੀ ਸਿਰਜਨਾ ਹੁੰਦੀ ਹੈ।[1]

ਲੋਕ ਸਾਹਿਤ

ਲੋਕ ਸਾਹਿਤ ਕਿਸੇ ਖਿੱਤੇ ਦੀ ਮੌਖਿਕ ਪਰੰਪਰਾ ਰਾਹੀਂ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਿਆ ਜਾਂਦਾ ਹੈ। ਲੋਕ ਸਾਹਿਤ ਵਿੱਚ ਲੋਕਗੀਤ, ਅਖਾਣ, ਬੁਝਾਰਤਾਂ, ਮੁਕਰਨੀਆਂ ਆਦਿ ਹੁੰਦੇ ਹਨ। ਲੋਕ ਸਾਹਿਤ ਦਾ ਲੇਖਕ ਕੋਈ ਇੱਕ ਵਿਅਕਤੀ ਨਹੀਂ ਹੁੰਦਾ ਸਗੋਂ ਜਦੋਂ ਵੀ ਕੋਈ ਰਚਨਾ ਹੋਂਦ ਵਿੱਚ ਆਉਂਦ ਹੈ ਤਾਂ ਉਹਨਾਂ ਨੂੰ ਲੋਕਾਂ ਦੇ ਸਮੂਹ ਦੁਆਰਾ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਹ ਅਗਿਆਤ ਲੇਖਕਾਂ ਦੀ ਲੋਕਾਂ ਦੀ ਮਿਲਵੀਂ ਰਚਨਾ ਹੁੰਦੀ ਹੈ, ਜੋ ਹਰ ਪੀੜ੍ਹੀ ਨਾਲ ਆਪਣਾ ਰੂਪ ਨਿਖਾਰਦੀ ਰਹਿੰਦੀ ਹੈ ਅਤੇ ਸਮਾਂ ਪਾ ਕੇ ਇਸ ਦਾ ਮੁਹਾਂਦਰਾ ਜਾਂ ਸਰੂਪ ਏਨਾ ਨਿਖਰ ਆਉਂਦਾ ਹੈ ਕਿ ਪ੍ਰਮੁੱਖ ਸਾਹਿਤਕਾਰ ਵੀ ਇਨ੍ਹਾਂ ਰੂਪਾਂ ਜਾਂ ਧਾਰਨਾਵਾਂ ਉੱਤੇ ਆਪਣੀ ਰਚਨਾ ਨੂੰ ਢਾਲਣ ਲਈ ਉਤਸੁਕ ਹੋ ਜਾਂਦੇ ਹਨ।

ਲੋਕ ਸਾਹਿਤ ਬਾਰੇ ਕਹਿ ਸਕੇਦ ਹਾਂ ਕਿ ਉਹ ਰਚਨਾ ਹੈ ਜਿਸ ਵਿੱਚ ਪਰੰਪਰਾ ਦੇ ਅੰਸ਼ ਵਿਦਮਾਨ ਹੋਣ, ਜੋ ਲੋਕ ਰੂੜੀਆ ਤੇ ਪਲਿਆ ਹੋਵੇ, ਜਿਹੜਾ ਸਦੀਆਂ ਦਾ ਪੈਂਡਾ ਤੈਅ ਕਰਨ ਦੇ ਬਾਵਜੂਦ ਹਮੇਸ਼ਾ ਨਵਾਂ ਨਰੋਇਆ ਹੋਵੇ, ਜੋ ਪੀੜ੍ਹੀ ਦਰ ਪੀੜ੍ਹੀ ਚਲ ਕੇ ਲੋਕਾਂ ਦੇ ਬੁੱਲਾ ਤੇ ਜਿਉਂ ਦਾ ਰਹੇ, ਜਿਹੜਾ ਉਸ ਭਾਸ਼ਾਈ ਤੇ ਸਥਾਈ ਰੰਗਣ ਵਾਲਾ ਹੁੰਦਾ ਹੋਇਆ ਵੀ ਸਮੂਹ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਵੇ ਅਤੇ ਜਿਸ ਵਿੱਚ ਲੋਕ ਜੀਵਨ ਦੇ ਹਰੇਕ ਪਹਿਲੂ ਨੂੰ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਹੋਵੇ, ਉਹ ਲੋਕ ਸਾਹਿਤ ਹੈ।

ਪਰਿਭਾਸ਼ਾ

ਫਰਮਾ:Quotation ਫਰਮਾ:Quotation ਫਰਮਾ:Quotation ਫਰਮਾ:Quotation ਫਰਮਾ:Quotation ਲੋਕ ਸਾਹਿਤ ਮੌਖਿਕ ਪਰੰਪਰਾ ਰਾਹੀਂ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਿਆ ਪ੍ਰਤੀਤ ਹੁੰਦਾ ਹੈ। ਲੋਕ ਸਾਹਿਤ ਵਿੱਚ ਵਿਸ਼ੇਸ਼ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ, ਜੀਵਨ ਆਦਰਸ਼, ਮਨੋਤਾਂ, ਵਿਸ਼ਵਾਸ ਸਮਾਏ ਹੁੰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੋਕ ਸਾਹਿਤ ਉਸ ਸ਼ੀਸ਼ੇ ਵਾਂਗ ਹੈ ਜਿਸ ਵਿੱਚ ਕਿਸੇ ਜਾਤੀ ਦੀ ਨੁਹਾਰ, ਨਕਸ਼ ਤੇ ਰੂਪ ਦੇ ਨਾਲ ਉਸ ਦੇ ਅੰਤਰ ਘਟ ਤੱਕ ਦੀ ਹਰ ਭਾਵਨਾ ਵੇਖੀ ਜਾ ਸਕਦੀ ਹੈ।

ਲੱਛਣ

  1. ਲੋਕ ਸਾਹਿਤ ਦਾ ਰਚਇਤਾ ਅਗਿਅਤ ਹੁੰਦਾ ਹੈ। ਕਿਸੇ ਸਮੇਂ ਵਿਅਕਤੀ ਵਿਸ਼ੇਸ਼ ਨੇ ਇਸ ਦੀ ਸਿਰਜਨਾ ਕੀਤੀ ਹੁੰਦੀ ਹੈ ਪਰੰਤੂ ਸਮਾਂ ਪੈ ਕੇ ਉਸ ਦੀ ਰਚਨਾ ਤਾਂ ਲੋਕਾਂ ਵਿੱਚ ਪ੍ਰਚੱਲਿਤ ਹੋ ਜਾਂਦੀ ਹੈ ਪਰੰਤੂ ਉਸ ਰਚਇਤਾ ਦਾ ਨਾਮ ਅਲੋਪ ਹੋ ਜਾਂਦਾ ਹੈ ਕਿਉਂਕਿ ਉਹ ਲੋਕਧਾਰਾ ਦਾ ਹਿੱਸਾ ਬਣ ਜਾਂਦੀ ਹੈ।
  2. ਲੋਕ ਸਾਹਿਤ ਵਿੱਚ ਪਰੰਪਰਾ ਦੇ ਅੰਸ਼ ਮੌਜੂਦ ਰਹਿੰਦਾ ਹੈ ਕਿਉਂਕਿ ਲੋਕ ਸਾਹਿਤ ਵਿਚਲੀ ਰਚਨਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ। ਇਹ ਮੌਖਿਕ ਰੂਪ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦੀ ਹੈ। ਸਮੇਂ ਦੇ ਨਾਲ-ਨਾਲ ਇਹ ਆਪਣੇ ਵਿੱਚ ਸਮਕਾਲੀ ਸਮੇਂ ਦਾ ਪ੍ਰਚੱਲਿਤ ਸਾਹਿਤ ਨੂੰ ਆਪਣੇ ਵਿੱਚ ਸ਼ਾਮਿਲ ਕਰ ਲੈਂਦੀ ਹੈ।
  3. ਲੋਕ ਸਾਹਿਤ ਅੰਦਰ ਰਚਨਾਕਾਰ ਨਾਲੋਂ ਰਚਨਾ ਦਾ ਮਹੱਤਵ ਵਧੇਰੇ ਮੰਨਿਆ ਜਾਂਦਾ ਹੈ ਕਿਉਂਕਿ ਜਦੋਂ ਕੋਈ ਵੀ ਰਚਨਾਕਾਰ ਰਚਨਾ ਕਰਦਾ ਹੈ ਤਾਂ ਉਸ ਦੀ ਰਚਨਾ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧੀ ਹੈ ਤਾਂ ਫਿਰ ਅਜਿਹੀ ਰਚਨਾ ਨੂੰ ਲੋਕ ਸਾਹਿਤ ਕਿਹਾ ਜਾਂਦਾ ਹੈ। ਫਿਰ ਉਸ ਦੀ ਰਚਨਾ ਨੂੰ ਪੜ੍ਹਦੇ ਸਮੇਂ ਲੋਕ ਆਪਣੇ ਵਿਚਾਰ, ਭਾਵਨਾ ਸ਼ਾਮਿਲ ਕਰ ਲੈਂਦੇ ਹਨ ਤੇ ਉਸ ਰਚਨਹਾਰੇ ਦੇ ਨਾਂ ਲਾਂਭੇ ਹੀ ਹੋ ਜਾਂਦਾ ਹੈ।
  4. ਲੋਕ ਸਾਹਿਤ ਵਿਚਲੀਆਂ ਰਚਨਾਵਾਂ ਦਾ ਸਮਾਂ ਵੀ ਨਿਸ਼ਚਿਤ ਕਰਨਾ ਸੌਖਾ ਨਹੀਂ ਹੈ ਜਿਵੇਂ ਅਖਾਣ, ਥਾਲ ਵਰਗੇ ਲੋਕ ਕਾਵਿ ਕਿਸ ਕਵੀ ਨੇ ਕਿਸ ਸਾਲ ਜਾਂ ਕਿਸ ਮਹੀਨੇ ਕਿੱਥੇ ਰਚੇ ਹਨ। ਇਹ ਗੱਲਾਂ ਬਾਰੇ ਵੀ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਮੌਖਿਕ ਰੂਪ ਵਿੱਚ ਹੋਣ ਕਰ ਕੇ ਇਹਨਾਂ ਦੇ ਰੂਪ ਦੇ ਪਾਠ ਬਦਲਦੇ ਰਹਿੰਦੇ ਹਨ।
  5. ਲੋਕ ਸਾਹਿਤ ਦੀ ਰਚਨਾਵਾਂ ਨੂੰ ਲੋਕਾਂ ਵੱਲੋਂ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਇਹਨਾਂ ਰਚਨਾਵਾ ਅੰਦਰਲੀਆਂ ਘਟਨਾਵਾ ਦੇ ਪਾਤਰ ਲੋਕ ਚੇਤਨਾ ਦਾ ਅੰਗ ਬਣ ਚੁੱਕੇ ਹੁੰਦੇ ਹਨ ਜਿਵੇਂ ਦੁੱਲਾ ਭੱਟੀ, ਜਿਊਣਾ ਮੌੜੇ
  6. ਲੋਕ ਸਾਹਿਤ ਅੰਦਰ ਕਿਸੇ ਸਮਾਜ ਅੰਦਰ ਕਾਰਜ਼ਸ਼ੀਲ ਰਵਾਇਤੀ ਵਰਤਾਰਿਆਂ ਦੀ ਪੇਸ਼ਕਾਰੀ ਵਧੇਰੇ ਮਾਤਰਾ ਵਿੱਚ ਹੋਈ ਮਿਲਦੀ ਹੈ। ਇਸ ਵਿੱਚ ਲੋਕ ਵਿਸ਼ਵਾਸ਼ ਮਨੋਤਾਂ, ਵਰਜਨਾਵਾਂ, ਵਹਿਮ ਭਰਮ ਆਦਿ ਵਧੇਰੇ ਮਾਤਰਾਂ ਵਿੱਚ ਪੇਸ਼ ਹੋਏ ਹੁੰਦੇ ਹਨ।

ਸੋਮੇ

  1. ਜਸਵਿੰਦਰ ਸਿੰਘ, ਪੰਜਾਬੀ ਲੋਕ ਸਾਹਿਤ ਸ਼ਾਸਤਰ।
  2. ਡਾ. ਧਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਆਦਿ ਕਾਲ ਤੋਂ 1700 ਈ. ਤੱਕ, ਪ੍ਰਕਾਸ਼ਨ ਤੇ ਵਿਕਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
  3. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ
  4. ਬਣਜਾਰਾ ਬੇਦੀ, ਪੰਜਾਬ ਦੀ ਲੋਕਧਾਰਾ, ਨੈਸ਼ਨਲ ਬੁੱਕ ਟਰੱਸਟ, ਦਿੱਲੀ।
  5. ਬਲਬੀਰ ਸਿੰਘ ਪਨੂੰ, ਪੰਜਾਬੀ ਲੋਕ ਸਾਹਿਤ ਅਤੇ ਰੀਤੀ ਰਿਵਾਜ, ਸਰਵਪ੍ਰੀਤ ਸਿੰਘ ਅੰਮ੍ਰਿਤਸਰ।
  6. ਡਾ. ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ