ਲਸਾੜਾ ਲਖੋਵਾਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਲਸਾੜਾ ਲਖੋਵਾਸ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਸਿਹੌੜਾ ਤੋਂ ਪੂਰਬ ਦਖਣ ਵੱਲ ਤਿੰਨ ਕੁ ਕਿਲੋਮੀਟਰ ਦੂਰੀ ਤੇ ਲਸਾੜਾ ਪੋਹਲੇਵਾਸ ਨਾਲ ਜੁੜਵਾਂ ਪਿੰਡ ਹੈ। ਇਸਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਸਿਧਸਰ ਗੁਰਦੁਆਰਾ ਅਤੇ ਸਰਕਾਰੀ ਕਾਲਜ ਸਿਧਸਰ ਸਥਿੱਤ ਹਨ। ਇਸ ਪਿੰਡ ਨੂੰ ਬਾਬਾ ਲੱਖੂ ਨੇ ਵਸਾਇਆ ਸੀ | ਇਸ ਪਿੰਡ ਵਿੱਚ ਗਿੱਲ ਝੱਲੀ ਭਾਈਚਾਰੇ ਦੇ ਲੋਕ ਵੱਸਦੇ ਹਨ। ਇਹ ਪਿੰਡ ਚੋਮੁਖਾਬਾਦ (ਮੌਜੂਦਾ ਨਾਮ ਚੋਮੋਂ ਤੋਂ ਆ ਕੇ ਵੱਸਿਆ ਹੋਇਆਂ ਹੈ)। ਇਸ ਪਿੰਡ ਵਿੱਚ ਦੁੱਲੂ ਪੱਤੀ, ਤਖਾ ਪੱਤੀ ,ਬੀਜਾ ਪੱਤੀ, ਬੂੜਾ ਪੱਤੀਆਂ ਆਦਿ ਹਨ। ਪਿੰਡ ਲਸਾੜਾ ਲਖੋਵਾਸ ਤੇ ਪਿੰਡ ਲਸਾੜਾ ਪੁਲੇਵਾਸ ਦਾ ਦੋਵੇੇੇਂ ਪਿੰਡਾਂ ਦਾ ਗੁਰਦੁਆਰਾ ਸਾਹਿਬ ਹੈ। ਇਸ ਪਿੰਡ ਵਿੱਚ ਇੱਕ ਦਰਵਾਜਾ ਹੈ। ਇਸ ਨੂੰ ਲਖੋਵਾਸ ਦਾ ਦਰਵਾਜ਼ਾ ਕਿਹਾ ਜਾਂਦਾ ਹੈ| ਇਸ ਪਿੰਡ ਵਿੱਚ ਕਈ ਪੁਰਾਣੇ ਖੂਹ ਹਨ। ਜਿਨਾ ਦੇ ਨਾਂ ਇਹ ਹਨ ਕੁੱਲੀ ਵਾਲਾ ਖੂਹ , ਮਿੱਠਾ ਖੂਹ, ਖਾਰਾ ਖੂਹ, ਸਰਦਾਰ ਖੂਹ ਆਦਿ ਪੁਰਾਣੇ ਖੂਹ ਹਨ ਹਨ। ਲਸਾੜਾ ਲਖੋਵਾਸ ਤੇ ਲਸਾੜਾ ਪੁਲੇਵਾਸ ਦੋ ਨਗਰ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਇਸ ਪਿੰਡ ਨੂੰ ਲੂੱਖ ਨੇ ਵਸਾਇਆ ਸੀ | ਇਸ ਪਿੰਡ ਵਿੱਚ ਗਿੱਲ ਝੱਲੀ ਭਾਈਚਾਰੇ ਦੇ ਲੋਕ ਵੱਸਦੇ ਹਨ |