ਰਾਮ ਤੀਰਥ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅੰਦਾਜ਼ ਇਹ ਅਮ੍ਰਿਤਸਰ ਤੋਂ ਪੱਛਮ ਵੱਲ 13 ਕਿ:ਮੀ ਦੀ ਵਿੱਥ ਤੇ ਸਥਿਤ ਇਕ ਨਿੱਕੀ ਜਿਹੀ ਥਾਂ ਹੈ ਜਿਸ ਦਾ ਸਬੰਧ ਰਾਮਾਇਣ ਨਾਲ ਹੈ। ਇਕ ਲੋਕ ਗਾਥਾ ਅਨੁਸਾਰ ਇਸ ਥਾਂ ਤੇ ਰਿਸ਼ੀ ਬਾਲਮੀਕ ਦਾ ਆਸ਼ਰਮ ਸੀ। ਇੱਥੇ ਸੀਤਾ ਨੇ ਆਪਣਾ ਬਨਵਾਸ ਦਾ ਸਮਾਂ ਬਿਤਾਇਆ ਸੀ। ਰਾਮ ਦੇ ਦੋ ਪੁੱਤਰਾਂ ਲਵ ਤੇ ਕੁਸ਼ ਦਾ ਜਨਮ ਇੱਥੇ ਹੋਇਆ ਸੀ। ਇੱਥੇ ਇਕ ਮੰਦਿਰ ਨਾਲ ਪੱਕਾ ਸਰੋਵਰ ਹੈ ਜੋ ਸਮੁੱਚੇ ਦੇਸ਼ ਚ ਵੱਡੀ ਗਿਣਤੀ ਵਿੱਚ ਤੀਰਥ ਯਾਤਰੀਆਂ ਨੂੰ ਇੱਥੇ ਆਕ੍ਰਸ਼ਿਤ ਕਰਦਾ ਹੈ। ਹਰ ਸਾਲ ਨਵੰਬਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਇੱਥੇ ਇੱਕ ਮੇਲਾ ਭਰਦਾ ਹੈ ਜੋ ਕੁਝ ਦਿਨ ਰਹਿੰਦਾ ਹੈ। ਰਾਮ ਤੀਰਥ ਸੁਧਾਰ ਸਭਾ ਦੇ ਯਤਨਾਂ ਨਾਲ ਇਹ ਸਥਾਨ ਬੜਾ ਸੁੰਦਰ ਬਣਾਇਆ ਗਿਆ ਹੈ।