ਰਾਜੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰਾਜੀਆ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ ।ਇਹ ਪਿੰਡ ਪੰਧੇਰ, ਢੱਡਰੀਆਂ ਅਤੇ ਕੋਟਦੁੱਨਾ ਤੋਂ 1 ਕਿੱਲੋ ਮੀਟਰ ਦੀ ਦੂਰੀ ਤੇ ਹੈ । ਇਹ ਪਿੰਡ ਪਿੰਡ ਪੰਧੇਰ ਤੋਂ ਬੱਝਿਆ ਹੈ, ਰਾਜੀਆ ਅਤੇ ਪੰਧੇਰ ਦੋਵੇਂ ਭਾਈ ਹਨ, ਰਾਜੀਆ ਛੋਟਾ ਭਰਾ ਹੈ । ਇਸ ਪਿੰਡ ਨੂੰ ਕਣਕ ਦੀ ਪੈਦਾਵਾਰ ਵਿੱਚ ਕਾਫੀ ਸਰਵੋਤਮ ਮੰਨਿਆ ਗਿਆ ਹੈ । ਹਰੀ ਕ੍ਰਾਂਤੀ ਆਉਣ ਤੋਂ ਬਾਅਦ ਜਦੋਂ ਸੰਗਰੂਰ ਦੁਨੀਆਂ ਦਾ ਸਭ ਤੋਂ ਵੱਧ ਪੈਦਾ ਕਰਨ ਵਾਲਾ ਏਰੀਆ ਬਣ ਗਿਆ ਤਾਂ ਇਹ ਪਿੰਡ ਸਭ ਤੋਂ ਵੱਧ ਕਣਕ ਪੈਦਾਵਾਰ ਪਿੰਡਾਂ ਵਿੱਚੋਂ ਸੀ ਇਸ ਪਿੰਡਾਂ ਤੇ ਕਹਾਵਤ ਕਾਫੀ ਲੋਕ ਪ੍ਰਚੱਲਤ ਹੈ ਕਿ '' ਰਾਜੀਆ ਪੰਧੇਰ ਜਿੱਥੇ ਕਾਕੜਾ ਨਾਂ ਬੇਰ ਜਿੱਥੇ ਕਣਕਾਂ ਦੇ ਢੇਰ '' । ਇਹ ਪਿੰਡ ਦੀ ਇਹ ਖਾਸੀਅਤ ਹੈ ਕਿ ਇਹ ਪਿੰਡ ਸੰਗਰੂਰ, ਮਾਨਸਾ ਅਤੇ ਬਰਨਾਲਾ ਦੀ ਦੀ ਹੱਦ ਭਾਵ ਬਾਰਡਰ ਤੇ ਪੈਂਦਾ ਹੈ । ਤਿੰਨੇ ਸਹਿਰ ਇੱਕੋਂ ਦੂਰੀ ਤੇ ਪੈਂਦੇ ਹਨ । ਸਾਲ 2007 ਤੋਂ ਪਹਿਲਾਂ ਬਰਨਾਲਾ ਜਿਲ੍ਹਾ ਬਣਨ ਤੋਂ ਪਹਿਲਾਂ ਇਹ ਸੰਗਰੂਰ ਵਿੱਚ ਪੈਂਦਾ ਸੀ ( ਸਾਡਾ ਨੀਂ ਕਸੂਰ ਸਾਡਾ ਸਾਬਕਾ ਜਿਲ੍ਹਾ ਸੰਗਰੂਰ) ।ਇੱਸ ਪਿੰਡ ਦੇ ਮੌਜੂਦਾ ਸਰਪੰਚ ਜਿੰਦਰ ਸਿੰਘ ਚਹਿਲ ਹਨ । ਇਸ ਪਿੰਡ ਵਿੱਚ ਇੱਕ ਗੁਰਦੁਆਰਾ ਹੈ । ਲੋਕ ਕਾਫੀ ਮਿਲ ਜੁਲ ਕੇ ਰਹਿੰਦੇ ਹਨ । ਧਨੌਲਾ, ਭੀਖੀ ਅਤੇ ਲੌਂਗੋਵਾਲ ਇਸਦੇ ਨਾਲ ਲਗਦੇ ਛੋਟੇ ਸਹਿਰ ਹਨ। ਪਿੰਡ ਰਾਜੀਆ ਆਪਣੇ ਏਰੀਏ ਦੇ ਪਿੰਡਾਂ ਨਾਲ ਸਭ ਤੋਂ ਵੱਧ ਤੇਜੀ ਨਾਲ ਤਰੱਕੀ ਕਰ ਰਿਹਾ ਹੈ । ਇਸ ਪਿੰਡ ਦੇ ਜਿਆਦਾਤਰ ਨੌਜਵਾਨ ਵਿਦੇਸ ਵੱਲ ਜਾ ਰਹੇ ਹਨ । ਪਿੰਡ ਵਿੱਚ ਵਾਲੀਬਾਲ, ਫੁਟਬਾਲ ਅਤੇ ਕ੍ਰਿਕਟ ਦੀਆਂ ਖੇਡਾਂ ਕਾਫੀ ਉੱਚ ਪੱਧਰੇ ਲੈਵਲ ਤੇ ਹਨ । ਇਸ ਪਿੰਡ ਨੂੰ ਖੀਵਾ ਦਿਆਲੂ ਵਾਲਾ, ਜੱਸੜਵਾਲ, ਪੰਧੇਰ, ਕੋਟਦੁੱਨਾ ਅਤੇ ਸਮਾਂਹ( ਸੁੱਚਾ ਸੂਰਮਾ ਦਾ ਪਿੰਡ) ਵਰਗੇ ਪਿੰਡ ਨਾਲ ਲਗਦੇ ਹਨ।

ਸਿੱਖਿਆ

ਫਰਮਾ:ਹਵਾਲੇਇਸ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ। ਇਸ ਦੀ ਸਥਾਪਨਾ ਸੰਨ 1965 ਦੇ ਕਰੀਬ ਹੋਈ । ਇਹ ਸਕੂਲ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਹੈ । ਨਾਲ ਦੇ ਪਿੰਡਾਂ ਜਿਵੇਂ ਪੰਧੇਰ, ਖੀਵਾ ਦਿਆਲੂ ਵਾਲਾ, ਜੱਸੜਵਾਲ, ਕੋਟਦੁੱਨਾ, ਕੋਠੇ ਪੰਧੇਰ ਅਤੇ ਵਾਹਿਗੁਰੂਪੁਰਾ ਆਦਿ ਪਿੰਡਾਂ ਤੋਂ ਵਿੱਦਿਆਰਥੀ ਪੜਣ ਆਉਂਦੇ ਹਨ । ਇਸ ਸਕੂਲ ਦੇ ਮਾਸਟਰ ਤਰਸੇਮ ਸਿੰਘ, ਮੈਂਡਮ ਸਨੇਹ ਲਤਾ, ਮਾਸਟਰ ਕੌਰ ਸਿੰਘ ਅਤੇ ਮਾਸਟਰ ਗੁਰਬਖਸ ਸਿੰਘ ਹਨ । ਗੁਰਬਖਸ ਸਿੰਘ ਅਤੇ ਤਰਸੇਮ ਸਿੰਘ ਪਿਛਲੇ 35-40 ਸਾਲ ਤੋਂ ਸੇਵਾ ਕਰ ਰਹੇ ਹਨ ਦੂਜੇ ਸਬਦਾਂ ਵਿੱਚ ਉਹਨਾਂ ਨੇਂ ਤਿੰਨ ਤਿੰਨ ਪੀੜੀਆਂ ਨੂੰ ਪੜ੍ਹਾ ਚੁੱਕੇ ਹਨ ।