ਰਜਿੰਦਰਾ ਪੁਰੀ

ਭਾਰਤਪੀਡੀਆ ਤੋਂ
Jump to navigation Jump to search

ਰਜਿੰਦਰਾ ਪੁਰੀ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜੋ ਧੂਰੀ ਤਹਿਸੀਲ ਵਿੱਚ ਪੈਂਦਾ ਹੈ। ਇਹ ਧੂਰੀ- ਮਲੇਰਕੋਟਲਾ ਸੜਕ ਤੋਂ 2 ਕਿਲੋਮੀਟਰ ਅਤੇ ਧੂਰੀ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ਉੱਤੇ ਹੈ।

ਇਤਿਹਾਸ

ਇਸ ਪਿੰਡ ਦਾ ਪੁਰਾਣਾ ਨਾਮ ਰਨਚਨਾਂ ਸੀ ਜੋ ਪਿੰਡ ਦੇ ਲੋਕਾਂ ਦੇ ਗੋਤ ਰੰਚਨਾ ਦੇ ਨਾਮ ਤੇ ਪਿਆ ਸੀ। ਪਰ ਅੱਜ ਤੋਂ ਲਗਭਗ 80 ਸਾਲ ਪਹਿਲਾਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਇਸ ਪਿੰਡ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਦਾ ਨਾਮ ਆਪਣੇ ਪਿਤਾ ਮਹਾਰਾਜਾ ਰਾਜਿੰਦਰਾ ਸਿੰਘ ਦੇ ਨਾਮ ਉੱਤੇ ਰੱਖ ਦਿੱਤਾ। ਇਸ ਪਿੰਡ ਨੂੰ ਲਾਇਲਪੁਰ (ਪਾਕਿਸਤਾਨ) ਦੇ ਨਕਸ਼ੇ ਦੇ ਆਧਾਰ ਬਣਾਇਆ ਗਿਆ। ਇਸ ਪਿੰਡ ਨੂੰ ਤਿੰਨ ਬਸਤੀਆਂ ਪੰਡਤਾਂ ਦੀ ਬਸਤੀ, ਹਰੀਜਨਾ ਦੀ ਬਸਤੀ ਅਤੇ ਪਾਕਿਸਤਾਨ ਤੋਂ ਆਏ ਰਿਫਿਊਜ਼ੀਆਂ ਦੀ ਬਸਤੀ ਵਿੱਚ ਵੰਡਿਆ ਹੋਇਆ ਹੈ।