ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ ਨੂੰ 1963 ਵਿੱਚ ਸ਼ੁਰੂ ਕੀਤਾ ਗਿਆ। ਕਾਲਜ ਸ਼ਹਿਰ ਦੀ ਜੰਡਿਆਲਾ ਰੋਡ ’ਤੇ ਸਥਿਤ ਹੈ। ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਭਾਈ ਤਰਲੋਕ ਸਿੰਘ ਵੈਦ, ਸ਼ਾਮ ਸਿੰਘ ਚੱਠਾ, ਡਾ. ਗੁਰਦਿਆਲ ਸਿੰਘ ਢਿੱਲੋਂ, ਮਨਸ਼ਾ ਸਿੰਘ ਬਾਵਾ ਸ਼ਾਮਲ ਰਹੇ ਹਨ।

ਕੋਰਸ

ਕਾਲਜ ਵਿਖੇ ਬੀ.ਏ. (ਹਿਊਮੈਨਿਟੀ) ਬੀ.ਕਾਮ. (ਪ੍ਰੋਫੈਸ਼ਨਲ), ਬੀ.ਐਸਸੀ. (ਆਈ.ਟੀ.) ਅਤੇ ਬੀ.ਐਸਸੀ. (ਇਕਨਾਮਿਕਸ) ਦੀ ਪੜ੍ਹਾਈ ਸਮੇਤ ਬੀ.ਸੀ.ਏ., ਡੀ.ਸੀ.ਏ., ਪੀ.ਜੀ.ਡੀ.ਸੀ.ਏ. ਅਤੇ ਐਮ.ਐਮਸੀ. (ਆਈ.ਟੀ.), ਸਵੈ-ਨਿਰਭਰ ਬਣਾਉਣ ਲਈ ਸਿਲਾਈ-ਕਢਾਈ, ਡਰੈੱਸ-ਡਿਜ਼ਾਈਨਿੰਗ, ਬਿਊਟੀਸ਼ੀਅਨ ਆਦਿ ਕੋਰਸ ਵੀ ਕਰਾਏ ਜਾ ਰਹੇ ਹਨ।

ਸਾਹਿਤਕ ਸਰਗਰਮੀਆਂ

ਕਾਲਜ ਹਰ ਸਾਲ ਆਪਣਾ ‘ਸਾਹਿਤ ਗੰਗਾ’ ਮੈਗਜ਼ੀਨ ਕੱਢਦਾ ਹੈ, ਜਿਸ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਮੱਗਰੀ ਹੁੰਦੀ ਹੈ।

ਸਹੂਲਤਾਂ

ਕਾਲਜ ਦੀ ਲਾਇਬਰੇਰੀ ਵਿੱਚ 20000 ਤੋਂ ਵੀ ਵਧੇਰੇ ਪੁਸਤਕਾਂ ਹਨ। ਦੋ ਸੌ ਦੇ ਕਰੀਬ ਮੈਗਜ਼ੀਨ (ਰਸਾਲੇ) ਅਤੇ 15 ਜਨਰਲ ਹਰ ਸਾਲ ਕਾਲਜ ਦੀ ਲਾਇਬਰੇਰੀ ਵਿੱਚ ਮੰਗਵਾਏ ਜਾਂਦੇ ਹਨ। ਕੰਪਿਊਟਰ ਲੈਬ, ਖੇਡ ਮੈਦਾਨ ਹੈ ਜਿਸ ਵਿੱਚ ਲੜਕੀਆਂ ਨਿਸ਼ਾਨੇਬਾਜ਼ੀ, ਜੂਡੋ, ਬੈੱਡਮਿੰਟਨ, ਖੋ-ਖੋ, ਬਾਸਕਟਬਾਲ ਆਦਿ ਖੇਡਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ। ਕਾਲਜ ਦਾ ਐਨ.ਸੀ.ਸੀ., ਐਨ.ਐਨ. ਐਸ.ਯੂਨਿਟ ਵੀ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ