ਮਨਸੂਰਪੁਰ (ਜ਼ਿਲ੍ਹਾ ਪਟਿਆਲਾ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਮਨਸੂਰਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਪੰਜਾਬ ਦੇ ਨਾਭਾ ਨਗਰ ਤੋਂ 14 ਕਿ.ਮੀ. ਪੱਛਮ ਵਲ ਵਸਿਆ ਇਕ ਪੁਰਾਣਾ ਪਿੰਡ ਹੈ ਜਿਸ ਨੂੰ ਕਾਕੜੇ ਵਾਲੇ ਰਾਜਪੂਤ ਮਨਸੂਰ ਅਲੀ ਖ਼ਾਨ ਨੇ ਵਸਾਇਆ ਸੀ। ਇਸ ਦਾ ਇਕ ਨਾਮਾਂਤਰ ‘ਛੀਟਾਂਵਾਲਾ’ ਵੀ ਹੈ, ਕਿਉਂਕਿ ਇਸ ਪਿੰਡ ਵਿਚ ਛੀਟਾਂ ਬਹੁਤ ਵਧੀਆ ਤਿਆਰ ਹੁੰਦੀਆਂ ਸਨ। ਗੁਰੂ ਨਾਨਕ ਦੇਵ ਜੀ ਆਪਣੀ ਇਕ ਉਦਾਸੀ ਦੌਰਾਨ ਇਸ ਪਿੰਡ ਦੇ ਜਾੜਾ ਗੋਤ ਦੇ ਇਕ ਖਤ੍ਰੀ ਸਿੱਖ ਭਾਈ ਚੰਦਨ ਦਾਸ ਦੇ ਚੌਬਾਰੇ ਵਿਚ ਠਹਿਰੇ ਸਨ। ਉਸ ਚੌਬਾਰੇ ਵਾਲੇ ਸਥਾਨ ਉਤੇ ਸ਼ਰਧਾਲੂਆਂ ਨੇ ਜੋ ਸਮਾਰਕ ਬਣਵਾਇਆ, ਉਹ ‘ਗੁਰਦੁਆਰਾ ਚੌਬਾਰਾ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹ ਚੌਬਾਰਾ ਭਾਵੇਂ ਡਿਗ ਗਿਆ ਹੈ ਅਤੇ ਨਵੀਂ ਇਮਾਰਤ ਬਣ ਗਈ ਹੈ, ਪਰ ਇਸ ਗੁਰੂ-ਧਾਮ ਦਾ ਨਾਂ ਉਹੀ ਪ੍ਰਚਲਿਤ ਚਲਿਆ ਆ ਰਿਹਾ ਹੈ। ਇਹ ਪਵਿੱਤਰ ਸਥਾਨ ਹੁਣ ਜਾੜਿਆਂ ਵਾਲੀ ਹਵੇਲੀ ਦੇ ਅੰਤਰਗਤ ਹੈ। ਇਸ ਗੁਰਦੁਆਰੇ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।

ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ