ਬਾਲਮੁਕੰਦ

ਭਾਰਤਪੀਡੀਆ ਤੋਂ
Jump to navigation Jump to search

ਬਾਲਮੁਕੰਦ ਭਾਰਤ ਦੇ ਅਜ਼ਾਦੀ ਘੁਲਾਟੀਏ ਸਨ। ਸੰਨ 1912 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਏ ਲਾਰਡ ਹਾਰਡਿਗ ਬੰਬ ਕਾਂਡ ਵਿੱਚ ਮਾਸਟਰ ਅਮੀਰਚੰਦ, ਬਾਲਮੁਕੁੰਦ ਅਤੇ ਮਾਸਟਰ ਅਯੁੱਧਿਆ ਬਿਹਾਰੀ ਨੂੰ 8 ਮਈ 1915 ਨੂੰ ਹੀ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ, ਜਦੋਂ ਕਿ ਅਗਲੇ ਦਿਨ 9 ਮਈ ਨੂੰ ਅੰਬਾਲਾ ਵਿੱਚ ਵਸੰਤ ਕੁਮਾਰ ਵਿਸ਼ਵਾਸ ਨੂੰ ਫ਼ਾਂਸੀ ਦਿੱਤੀ ਗਈ। ਉਹ ਗ਼ਦਰ ਪਾਰਟੀ ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਭਾਈ ਪਰਮਾਨੰਦ ਦਾ ਚਚੇਰਾ ਭਰਾ ਸੀ।[1]

ਜੀਵਨ

ਬਾਲ ਮੁਕੰਦ ਦਾ ਜਨਮ 7 ਸਤੰਬਰ 1889 ਨੂੰ ਪੰਜਾਬ, ਪਾਕਿਸਤਾਨ ਦੇ ਸ਼ਹਿਰ ਚੱਕਵਾਲ ਦੇ ਦੱਖਣ ਵੱਲ ਕੁਝ ਕਿਲੋਮੀਟਰ ਦੂਰ ਕਰਿਆਲਾ ਨਾਂ ਦੀ ਇੱਕ ਪੁਰਾਣੀ ਬਸਤੀ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਮਥਰਾ ਦਾਸ ਛਿੱਬਰ ਸੀ। ਉਸ ਦਾ ਪਰਵਾਰ ਭਾਰਤ ਦੇ ਇਤਿਹਾਸ ਦੇ ਪ੍ਰਸਿੱਧ ਸ਼ਹੀਦ ਭਾਈ ਮਤੀ ਦਾਸ (ਜਿਸ ਨੂੰ ਔਰੰਗਜ਼ੇਬ ਦੇ ਰਾਜ ਸਮੇਂ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ।) ਦੇ ਖ਼ਾਨਦਾਨ ਵਿੱਚੋਂ ਸੀ ਜਿਸ ਤੋਂ ਉਨ੍ਹਾਂ ਦੇ ਨਾਮ 'ਭਾਈ' ਦੀ ਉਪਾਧੀ ਜੁੜੀ ਸੀ।[2] ਉਸ ਦੇ ਚਾਰ ਭਰਾ ਤੇ ਇੱਕ ਭੈਣ ਸੀ ਅਤੇ ਉਹ ਸਭ ਤੋਂ ਛੋਟਾ ਸੀ। ਬਾਲ ਮੁਕੰਦ ਨੇ ਮੁੱਢਲੀ ਸਿੱਖਿਆ ਬਸਤੀ ਕਰਿਆਲਾ ਅਤੇ ਮੈਟ੍ਰਿਕ ਚੱਕਵਾਲ ਤੋਂ ਪਾਸ ਕੀਤੀ ਅਤੇ ਗਰੈਜੂਏਸ਼ਨ ਦੀ ਡਿਗਰੀ ਡੀ. ਏ. ਵੀ. ਕਾਲਜ ਲਾਹੌਰ ਤੋਂ ਕੀਤੀ। ਉਸ ਨੇ ਬੀ. ਟੀ. ਦਾ ਇਮਤਿਹਾਨ ਬਰਤਾਨਵੀ ਭਾਰਤ ਵਿੱਚ ਤੀਜੇ ਸਥਾਨ ਤੇ ਰਹਿ ਕੇ ਪਾਸ ਕੀਤਾ। ਪੜ੍ਹਾਈ ਉਪਰੰਤ ਅਲਬਰਟ ਵਿਕਟਰ ਐਂਗਲੋ ਸੰਸਕ੍ਰਿਤ ਹਾਈ ਸਕੂਲ, ਐਬਟਾਬਾਦ ਵਿਖੇ ਅਧਿਆਪਕ ਵਜੋਂ ਉਸ ਦੀ ਨਿਯੁਕਤੀ ਹੋ ਗਈ। ਪਰ ਜਲਦ ਹੀ ਹੀ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਅੰਗਰੇਜ਼ੀ ਹਕੂਮਤ ਖ਼ਿਲਾਫ਼ ਸੰਘਰਸ਼ ਕਰ ਰਹੇ ਇਨਕਲਾਬੀਆਂ ਵਿੱਚ ਸ਼ਾਮਿਲ ਹੋ ਗਿਆ।

ਪੜ੍ਹਾਈ ਕਰਨ ਸਮੇਂ ਹੀ ਬਾਲ ਮੁਕੰਦ ਇਨਕਲਾਬੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਗਿਆ ਸੀ। ਉਹ ਲਾਲਾ ਲਾਜਪਤ ਰਾਇ ਤੇ ਗ਼ਦਰ ਪਾਰਟੀ ਦੇ ਆਗੂ ਲਾਲਾ ਹਰਦਿਆਲ ਦੀਆਂ ਸਰਗਰਮੀਆਂ ਤੋਂ ਮਿਲੀ ਪ੍ਰੇਰਨਾ ਨਾਲ ਉਹ ਆਪਣੇ ਮਾਰਗ ਤੇ ਹੋਰ ਦ੍ਰਿੜ ਹੋ ਗਿਆ।

ਬਾਲ ਮੁਕੰਦ ਨੇ ਆਪਣੇ ਸਾਥੀਆਂ ਸਮੇਤ 1912 ਵਿੱਚ ਲਾਹੌਰ ਚ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਉੱਪਰ ਬੰਬ ਹਮਲੇ ਵਿੱਚ ਹਿੱਸਾ ਲਿਆ ਸੀ। ਬਾਲ ਮੁਕੰਦ ਜਿਹਨਾ ਇਨਕਲਾਬੀਆਂ ਨਾਲ ਕੰਮ ਕਰ ਰਿਹਾ ਸੀ ਉਨ੍ਹਾ ਵਿੱਚ ਲਾਲਾ ਹਰਦਿਆਲ, ਲਾਲਾ ਹੇਮੰਤ ਸਹਾਏ, ਬਸੰਤ ਕੁਮਾਰ ਬਿਸਵਾਸ, ਲਾਲਾ ਅਮੀਰ ਚੰਦ ਅਤੇ ਰਾਸ ਬਿਹਾਰੀ ਬੋਸ ਆਦਿ ਸ਼ਾਮਿਲ ਸਨ।

ਹਵਾਲੇ