ਬਲਾਚੌਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਬਲਾਚੌਰ ਭਾਰਤੀ ਪੰਜਾਬ (ਭਾਰਤ) ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ[1] ਤੇ ਬਲਾਚੌਰ ਵਿਧਾਨ ਸਭਾ ਹਲਕਾ ਦਾ ਪ੍ਰਬੰਧਕੀ ਮੁੱਖ ਦਫਤਰ ਹੈ। ਇਥੇ ਉੱਪ ਜ਼ਿਲ੍ਹਾ ਮੈਜਿਸਟ੍ਰੇਟ ਬਲਾਚੌਰ, ਉੱਪ ਕਪਤਾਨ ਪੁਲਿਸ ਬਲਾਚੌਰ ਦਾ ਦਫਤਰ ਹੈ। ਬਲਾਚੌਰ ਵਿਖੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਤੇ ਸਿਵਲ ਜੱਜ (ਜੂਨੀਅਰ ਡਵੀਜਨ) ਦੀ ਅਦਾਲਤ ਹੈ।[2] ਬਲਾਚੌਰ ਤਹਿਸੀਲ ਅੰਦਰ ਮੁੱਖ ਸ਼ਹਿਰ ਬਲਾਚੌਰ ਤੇ 03 ਛੋਟੇ ਕਸਬੇ ਕਾਠਗੜ ਭੱਦੀ ਪੋਜੇਵਾਲ ਪੈਦੇ ਹਨ। ਬਲਾਚੌਰ ਸ਼ਹਿਰ ਥਾਣਾ ਸਿਟੀ ਬਲਾਚੌਰ ਦੇ ਅਧਿਕਾਰ ਖੇਤਰ ਅੰਦਰ ਆਉਦਾ ਹੈ। ਬਲਾਚੌਰ ਸ਼ਹਿਰ ਦੇ ਆਲੇ ਦੁਆਲੇ ਦਾ ਪੇਡੂ ਖੇਤਰ ਤੇ ਭੱਦੀ ਕਸਬਾ ਥਾਣਾ ਸਦਰ ਬਲਾਚੌਰ ਅੰਦਰ ਪੈਦਾ ਹੈ। ਬਲਾਚੌਰ ਤੋ ਰੋਪੜ ਸਾਈਡ ਦਾ ਸਾਰਾ ਖੇਤਰ ਥਾਣਾ ਕਾਠਗੜ ਅਤੇ ਗੜਸੰਕਰ ਸਾਈਡ ਦਾ ਖੇਤਰ ਥਾਣਾ ਪੋਜੇਵਾਲ ਅੰਦਰ ਪੈਦਾ ਹੈ।

ਇਤਿਹਾਸ

ਇਕ ਰਾਜਪੂਤ ਰਾਜਾ ਰਾਜ ਦੇਵ ਆਪਣੇ ਪਰਿਵਾਰ ਸਮੇਤ ਇਥੇ ਧਿਆਨ ਤੇ ਭਗਤੀ ਕਰਨ ਲਈ ਆਇਆ ਸੀ। ਉਹ ਜੈਪੁਰ ਦੇ ਰਾਜੇ ਦੇ ਪਰਿਵਾਰ ਨਾਲ ਸਬੰਧਤ ਸੀ। ਉਸਨੇ ਸ਼ਹਿਰ ਦਾ ਨਾਮ ਆਪਣੇ ਪੁੱਤਰ ਬਲਰਾਜ ਦੇ ਨਾਮ ਬਲਾਚੌਰ ਰੱਖਿਆ ਸੀ। ਰਾਜ ਦੇਵ ਦੀ 1596 ਵਿੱਚ ਮੌਤ ਹੋ ਗਈ ਸੀ। ਲੋਕਾਂ ਨੇ ਬਾਬਾ ਬਲਰਾਜ ਦੀ ਪੂਜਾ ਕਰਨ ਲਈ ਤਹਿਸੀਲ ਵਿੱਚ ਮਕਬਰਾ ਬਣਾਇਆ ਸੀ। 1949 ਵਿੱਚ “ਬਲਰਾਜ ਮੰਦਰ ਕਮੇਟੀ” ਨਾਮੀ ਇੱਕ ਕਮੇਟੀ ਬਣਾਈ ਗਈ ਸੀ ਅਤੇ ਇਸਦਾ ਪ੍ਰਧਾਨ ਜ਼ੈਲਦਾਰ ਬਲਵੰਤ ਸਿੰਘ ਸੀ। ਮੌਜੂਦਾ ਪ੍ਰਧਾਨ ਰਾਣਾ ਪੁਰਸ਼ੋਤਮ ਸਿੰਘ ਹਨ। ਹਰ ਸਾਲ ਬਾਬਾ ਬਲਰਾਜ ਮੰਦਰ ਤੇ ਕਾਫੀ ਭਾਰਾ ਮੇਲਾ ਲੱਗਦਾ ਹਾ ਤੇ ਛਿੱਜ ਵੀ ਕਰਵਾਈ ਜਾਦੀ ਹੈ। ਸੰਨ 1539 ਵਿੱਚ ਸ਼ੇਰ-ਸ਼ਾਹ-ਸੂਰੀ ਨੇ ਹੁਮਾਯੂੰ ਉੱਤੇ ਹਮਲਾ ਕਰਨ ਤੋਂ ਪਹਿਲਾਂ ਰਾਜ ਦੇਵ ਦਾ ਆਸ਼ੀਰਵਾਦ ਲਿਆ। ਫਰਮਾ:ਅਧਾਰ ਫਰਮਾ:ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ

  1. "city introduction".
  2. "Judicial Officers In SBS Nagar".