ਬਰ੍ਹਮੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਬਰੁਮੀ ਲੁਧਿਆਣਾ-ਬਰਨਾਲਾ ਸੜਕ ਤੇ ਸਥਿਤ ਰਾਇਕੋਟ ਨੇੜਲਾ ਇੱਕ ਪਿੰਡ ਹੈ। ਇਸ ਪਿੰਡ ਦੀ ਵਸੋਂ 2500 ਦੇ ਲਗਭਗ ਹੈ। ਪਿੰਡ ਵਿੱਚ ਦੋ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਕੰਨਿਆ ਹਾਈ ਸਕੂਲ ਹਨ। ਤਿੰਨ ਗੁਰਦੁਆਰੇ ਤ੍ਰਿਵੈਣੀ ਸਾਹਿਬ, ਗੁਰਦੁਆਰਾ ਬਾਲੂ ਪੱਤੀ, ਗੁਰਦੁਆਰਾ ਰਵੀਦਾਸ ਭਗਤ ਸਾਹਿਬ ਹਨ। ਪਿੰਡ ਵਿੱਚ ਗੁਲਜਾਰਪੁਰੀ ਦੀ ਕੁਟੀਆ ਤੋਂ ਇਲਾਵਾ ਪੀਰ ਮੁਕੱਦਮ ਦਾ ਅਸਥਾਨ ਤੇ ਇੱਕ ਮਸਜਿਦ ਵੀ ਹੈ।

ਪਿਛੋਕੜ

ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦੀ ਨੀਂਹ ਪਿੰਡ ਲੰਮਿਆਂ ਦੇ ਚਾਰ ਸਕੇ ਭਰਾਵਾਂ ਨੇ ਰੱਖੀ ਸੀ। ਇੱਕ ਦਿਨ ਉਹ ਮਕਾਣ ਜਾਂਦੇ ਹੋਏ ਇਸ ਜਗ੍ਹਾ ਵਿੱਚੋਂ ਲੰਘ ਰਹੇ ਸਨ। ਜਾਂਦਿਆਂ ਹੋਇਆਂ ਉਹਨਾਂ ਵੇਖਿਆ ਕਿ ਇੱਥੇ ਦੀ ਜਗ੍ਹਾ ਕਾਫੀ ਉੱਚੀ ਹੈ। ਪੁਰਾਣੇ ਸਮੇਂ ਵਿੱਚ ਹੜ੍ਹ ਦਾ ਪਾਣੀ ਆਉਣ ਦੇ ਡਰ ਤੋਂ ਲੋਕ ਉੱਚੀਆਂ ਥਾਵਾਂ ‘ਤੇ ਵਸੇਵਾ ਕਰਦੇ ਸਨ। ਇਸ ਲਈ ਉਹਨਾਂ ਵਾਪਸ ਆਉਂਦਿਆਂ ਇਸ ਜਗ੍ਹਾ ‘ਤੇ ਝਿੰਗ ਮਿੱਟੀ ਵਿੱਚ ਦੱਬ ਦਿੱਤੀ। ਕੁਝ ਦਿਨਾਂ ਪਿੱਛੋਂ ਉਹ ਹਰੀ ਹੋ ਗਈ। ਉਦੋਂ ਤੋਂ ਹੀ ਚਾਰੇ ਭਰਾਵਾਂ ਨੇ ਆਪਣੀਆਂ ਗਾਵਾਂ ਪਿੰਡ ਲੰਮਿਆਂ ਤੋਂ ਖੋਲ੍ਹ ਕੇ ਇਸ ਜਗ੍ਹਾ ‘ਤੇ ਲਿਆਂਦੀਆਂ। ਇਨ੍ਹਾਂ ਭਾਈਆਂ ਦੇ ਨਾਂ ਬਾਲੂ, ਸੈਣ, ਪੋਜਾ ਤੇ ਗੋਰਾ ਸਨ। ਅੱਜ ਵੀ ਇਨ੍ਹਾਂ ਦੇ ਨਾਂ ‘ਤੇ ਪਿੰਡ ਵਿੱਚ ਪੱਤੀਆਂ ਹਨ ਜਿਵੇਂ ਬਾਲੂ ਪਤੀ, ਸੈਣ ਪੱਤੀ, ਪੋਜਾ ਪੱਤੀ ਤੇ ਗੋਰਾ ਪੱਤੀ।[1]

ਹਵਾਲੇ

ਫਰਮਾ:ਹਵਾਲੇ

  1. ਸੰਦੀਪ ਕੌਰ ਹਾਂਸ. "ਚਾਰ ਭਰਾਵਾਂ ਨੇ ਵਸਾਇਆ ਸੀ ਪਿੰਡ ਬਰ੍ਹਮੀ".