ਫ਼ਤਹਿਗੜ੍ਹ ਪੰਜਗਰਾਈਆਂ

ਭਾਰਤਪੀਡੀਆ ਤੋਂ
Jump to navigation Jump to search

ਫ਼ਤਹਿਗੜ੍ਹ ਪੰਜਗਰਾਈਆਂ ਪੰਜਾਬ ਰਾਜ ਵਿੱਚ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਇਹ ਪਿੰਡ ਮਾਲੇਰਕੋਟਲਾ ਤੋਂ ਬਰਨਾਲਾ ਸੜਕ ਤੇ ਸਥਿਤ ਹੈ। ਫ਼ਤਹਿਗੜ੍ਹ ਪੰਜਗਰਾਈਆਂ ਦੀ ਤਹਿਸੀਲ ਧੂਰੀ ਹੈ। ਪਿੰਡ ਦੇ ਸਰਪੰਚ ਸਰਦਾਰ ਗੁਰਵਿੰਦਰ ਸਿੰਘ ਹਨ। ਪਿੰਡ ਫ਼ਤਹਿਗੜ੍ਹ ਪੰਜਗਰਾਈਆਂ ਵਿੱਚ ਦੋ ਬੈਂਕ,ਯੁਵਕ ਕਲੱਬ, ਸਿਹਤ ਕੇਂਦਰ ਅਤੇ ਫੋਕਲ ਪੋਆਇੰਟ ਹੈ ਜੋ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਂਦੇ ਹਨ।

ਪ੍ਰਮੁੱਖ ਸਥਾਨ

ਇਸ ਪਿੰਡ ਵਿੱਚ ਤਿਨ ਗੁਰੂਦਵਾਰਾ ਸਾਹਿਬ ਨੇ ਪਿੰਡ ਦਾ ਵਡਾ ਗੁਰੂ ਘਰ ਸੰਧੂ ਪਤੀ ਵਿੱਚ ਸਥਿਤ ਹੈ। ਦੂਜਾ ਗੁਰੂ ਘਰ ਪਿੰਡ ਵਿਚਕਾਰ ਹੈ। ਤੀਸਰਾ ਗੁਰੂ ਘਰ,ਜੋ ਕੀ ਖੁਰਦ ਵਾਲੇ ਰਾਸਤੇ ਉੱਪਰ ਹੈ, ਸ਼ਹੀਦਾ ਵਾਲਾ ਗੁਰੂ ਦੁਵਾਰੇ ਬਾਜੋ ਮਸ਼ਹੂਰ ਹੈ।

ਪਿੰਡ ਵਿੱਚ ਸ਼ਿਖ ਭਾਈਚਾਰੇ ਤੋ ਬਿਨਾ, ਹਿੰਦੂ ਲੋਕ ਵੀ ਹਨ। ਪਿੰਡ ਵਿੱਚ ਤਿਨ ਮਂਦਿਰ ਹਨ। ਜਿਨਾ ਵਿੱਚੋਂ ਇੱਕ ਡੇਹਰਾ ਰੋਹਟੀ ਰਾਮ ਬਜੋ ‍ਜਾਨ੍ਯਇਆ ਜਾਂਦਾ ਹੈ। ਇਸ ਤੋ ਇਲਾਵਾ ਮੁਸਲਮਾਨ ਲੋਕਾਂ ਦੀ ਵੀ ਕਾਫੀ ਗਿਣਤੀ ਵਿੱਚ ਜਨ ਸੰਖਿਆ ਹੈ। ਜਿਸ ਕਰ ਕੇ ਪਿੰਡ ਵਿੱਚ ਦੋ ਮਸਜਿਦਾਂ ਹਨ। ਪਿੰਡ ਵਡਾ ਹੋਣ ਕਰ ਕੇ ਪਿੰਡ ਵਿੱਚ ਦੋ ਧਰਮਸਾਲਾ ਹਨ।

ਪਿੰਡ ਦੀ ਜਨ ਸੰਖਿਆ ਤੇ ਰਾਹ

ਪਿੰਡ ਵਿੱਚ ਲਗਪਗ 5000 ਅਬਾਦੀ ਹੈ। ਪਿੰਡ ਦੀ ਸਰਹਦ ਕਈ ਪਿੰਡਾ ਨਾਲ ਲਗਦੀ ਹੈ। ਇਸ ਕਰ ਕੇ ਪਿੰਡ ਚੋ 9 ਪਿੰਡਾ ਨੂੰ ਰਾਸਤੇ ਜਾਂਦੇ ਨੇ।

ਖੇਡਾਂ ਦਾ ਟੂਰਨਾਮੈਂਟ

ਹਰ ਸਾਲ ਫ਼ਰਵਰੀ ਦੇ ਮਹੀਨੇ ਵਿੱਚ ਇੱਕ ਖੇਡਾ ਦਾ ਮਹਾ ਕੁਮ ਕਰਵਾਈਆ ਜਾਂਦਾ ਹੈ। ਜਿਸ ਵਿੱਚ ਕੱਬਡੀ, ਘੋੜਾਇਆ ਦੀਆ ਦੋੜਾਂ, ਠੋਕਰਾ, ਬਾਲੀਵਾਲ ਅਤੇ ਟਰਾਲੀ ਬੈਕ ਮੁਕਾਬਲੇ ਸਾਮਿਲ ਹਨ। ਇਸ ਤੋ ਇਲਾਵਾ ਹਰ ਸਾਲ ਕ੍ਰਿਕੇਟ ਦਾ ਟੋਉਰਨਾਮੇੰਟ ਵੀ ਯੁਵਕ ਕਲੱਬ ਵਲੋ ਕਰਵਾਇਆ ਜਾਂਦਾ ਹੈ।