ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲ

ਭਾਰਤਪੀਡੀਆ ਤੋਂ
Jump to navigation Jump to search

ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲ ਪੰਜਾਬੀ ਨਾਵਲ ਦੇ ਤੀਜੇ ਦੌਰ ਨੂੰ ਕਿਹਾ ਜਾਂਦਾ ਹੈ।

ਨਾਵਲਕਾਰ

ਪ੍ਰਗਤੀਵਾਦੀ ਯਥਾਰਥਵਾਦੀ ਨਾਵਲਾਂ ਦੀ ਰਚਨਾ ਕਰਨ ਵਾਲੇ ਨਾਵਲਕਾਰਾ ਦੇ ਨਾਂ ਇਸ ਪ੍ਰਕਾਰ ਹਨ:-

ਸੋਹਣ ਸਿੰਘ ਸੀਤਲ

ਸੋਹਣ ਸਿੰਘ ਸੀਤਲ ਵਧੀਆ ਕਿਸਮ ਦੇ ਯਥਾਰਥਵਾਦੀ ਨਾਵਲਾਂ ਦੀ ਰਚਨਾ ਕਰਨ ਵਾਲਾ ਨਾਵਲਕਾਰ ਵੀ ਹੈ। ਉਹ ਪਹਿਲਾ ਨਾਵਲਕਾਰ ਹੈ ਜਿਸਨੇ ਆਪਣੇ ਨਾਵਲਾਂ ਵਿੱਚ ਮਾਝੇ ਦੇ ਪੇਂਡੂ ਜੀਵਣ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ ਹੈ। ਇਸ ਪ੍ਰਸੰਗ ਵਿੱਚ ਉਸਨੇ ‘ਪਤਵੰਤੇ ਕਾਤਲ`, ‘ਦੀਵੇ ਦੀ ਲੋਅ` ਅਤੇ ‘ਵਿਯੋਗਣ` ਆਦਿ ਨਾਵਲਾਂ ਦੀ ਰਚਨਾ ਕੀਤੀ ਹੈ। 1947 ਦੇ ਦੇਸ਼ ਵੰਡ ਦੇ ਵਰਤਾਰੇ ਅਤੇ ਸਮੂਹਿਕ ਦੁਖਾਂਤ ਨੂੰ ਉਸਨੇ ‘ਤੂਤਾਂ ਵਾਲਾ ਖੂਹ` ਅਤੇ ‘ਈਚੋਗਿਲ ਨਹਿਰ ਤੱਕ` ਦੋਹਾਂ ਨਾਵਾਂ ਵਿੱਚ ਬੜੇ ਭਾਵਪੂਰਤ ਰੂਪ ਵਿੱਚ ਪੇਸ਼ ਕੀਤਾ ਹੈ। ਉਸਨੂੰ ਉਸ ਦੇ ਨਾਵਲ ‘ਜੁੱਗ ਬਦਲ ਗਿਆ` ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ।

ਕਰਤਾਰ ਸਿੰਘ ਦੁੱਗਲ

[[ਕਰਤਾਰ ਸਿੰਘ ਦੁੱਗਲ ਯਥਾਰਥਵਾਦੀ ਧਾਰਾ ਦਾ ਮੋਢੀ ਅਤੇ ਪ੍ਰਮੁੱਖ ਗਲਪਕਾਰ ਹੈ। ਉਸ ਦੇ ਪ੍ਰਸਿੱਧ ਨਾਵਲਾਂ ਵਿੱਚ ‘ਆਦਾਰਾਂ, ‘ਨਹੁੰ ਤੇ ਮਾਸ`, ‘ਉਸ ਦੀਆਂ ਚੂੜੀਆਂ`, ‘ਇੱਕ ਦਿਲ ਵਿਕਾਊ ਹੈ`, ‘ਦਿਲ ਦਰਿਆ`, ‘ਹਾਲ ਮੁਰੀਦਾਂ ਦਾ`, ‘ਮਨ ਪਦਰੇਸੀ`, ‘ਅਬਕਾ ਬਸੋ ਇਹ ਗਾਉਂ`, ‘ਮਾਂ ਪਿਉ ਜਾਏ`, ‘ਸਰਦ ਪੁੰਨਿਆਂ ਦੀ ਰਾਤ`, ‘ਅੰਮੀ ਨੂੰ ਕੀ ਹੋ ਗਿਆ, ‘ਦਰਦ ਨਾ ਜਾਣੇ ਕੋਇ, ‘ਮੈਂ ਤੋਂ ਪ੍ਰੇਮ ਦੀਵਾਨੀ`, ‘ਪੁੱਤ ਸਪੁਤ ਕਰੇਨਿ`, ‘ਤੈ੍ਰਲੜੀ`, ‘ਨਾਨਕ ਨਾਮ ਚੜ੍ਹਦੀ ਕਲਾ, ‘ਤੇਰੇ ਭਾਣੇ ਸਰਬੱਤ ਦਾ ਭਲਾ` ਆਦਿ ਸ਼ਾਮਿਲ ਹਨ।

ਗੁਰਦਿਆਲ ਸਿੰਘ

ਗੁਰਦਿਆਲ ਸਿੰਘ ਇਸ ਕਾਲ ਦਾ ਅਤੇ ਸਮੁੱਚੀ ਪੰਜਾਬੀ ਨਾਵਲੀ ਪਰੰਪਰਾ ਦਾ ਗੌਰਵਸ਼ਾਲੀ ਹਸਤਾਖਰ ਹੈ। ਉਸ ਦੇ ਪ੍ਰਸਿੱਧ ਅਤੇ ਪ੍ਰਮੁੱਖ ਨਾਵਲਾਂ ਵਿੱਚ (ਮੜ੍ਹੀ ਦਾ ਦੀਵਾ, ‘ਅਣਹੋਏ`, ‘ਕੁਵੇਲਾ`, ‘ਰੇਤੇ ਦੀ ਇੱਕ ਮੁੱਠੀ`, ‘ਅੱਧ ਚਾਨਵੀ ਰਾਤ`, ‘ਅੰਨ੍ਹੇ ਘੋੜੇ ਦਾ ਦਾਨ`, ‘ਆਥਣ ਉੱਗਣ`, ‘ਪਹੁ-ਫੁਟਾਲੇ ਤੋਂ ਪਹਿਲਾ` ਅਤੇ ‘ਪਰਸਾ` ਆਦਿ ਸ਼ਾਮਿਲ ਹਨ।

ਸੁਰਜੀਤ ਸਿੰਘ ਸੇਠੀ

ਸੁਰਜੀਤ ਸਿੰਘ ਸਭ ਕੁੱਝ ਦਾ ਸਫ਼ਲਤਾ ਨਾਲ ਚਿਤਰਨ ਕਰਦਾ ਹੈ। ਉਸ ਦੇ ਚਰਚਿਤ ਨਾਵਲਾਂ ਵਿੱਚ ‘ਰੇਤ ਦਾ ਪਹਾੜ`, ‘ਇੱਕ ਸ਼ਹਿਰ ਦੀ ਗੱਲ`, ‘ਕੰਧੀ ਉੱਤੇ ਰੁੱਖੜਾ`, ‘ਸੈਲ ਪੱਥਰ`, ‘ਇਕ ਖਾਲੀ ਪਿਆਲਾ`, ‘ਕੱਲ੍ਹ ਵੀ ਸੂਰਜ ਨਹੀਂ ਚੜ੍ਹੇਗਾ`, ‘ਆਬਰਾ ਕ ਦਾਬਰਾ`, ਤੇ ‘ਡੁਬਦੇ ਸੂਰਜ ਨੂੰ ਸਲਾਮਾ` ਆਦਿ ਸ਼ਾਮਿਲ ਹਨ।

ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ ਦੇ ਪ੍ਰਸਿੱਧ ਨਾਵਲਾਂ ਵਿੱਚ ‘ਜੈ ਸ਼ਿਰੀ`, ‘ਡਾ. ਦੇਵ`, ‘ਪਿੰਜਰ`, ‘ਆਲ੍ਹਣਾ`, ‘ਆਸ਼ੂ`, ‘ਇੱਕ ਸਵਾਲ`, ‘ਬੁਲਾਵਾ`, ‘ਬੰਦ ਦਰਵਾਜਾ`, ‘ਰੰਗ ਦਾ ਪੱਤਾ`, ‘ਇੱਕ ਸੀ ਅਨੀਤਾ`, ‘ਚੱਕ ਨੰਬਰ 36`, ‘ਧਰਤੀ`, ‘ਸਾਗਰ ਤੇ ਸਿੱਪੀਆਂ`, ‘ਦਿੱਲੀ ਦੀਆਂ ਗਲੀਆਂ`, ‘ਧੁੱਪ ਦੀ ਕਾਤਰ`, ‘ਏਕਤਾ ਤੇ ਏਰੀਅਨ`, ‘ਜੇਬ ਕਤਰੇ`, ‘ਪੱਕੀ ਹਵੇਲੀ`, ‘ਅੱਕ ਦਾ ਬੂਟਾ`, ‘ਅੱਗ ਦੀ ਲਕੀਰ`, ‘ਕੱਚੀ ਸੜਕ`, ‘ਕੋਈ ਨਹੀਂ ਜਾਣਦਾ`, ‘ਉਹਨਾਂ ਦੀ ਕਹਾਣੀ`, ‘ਇਹ ਸੱਚ ਹੈ`, ‘ਤੇ ਰਵਾਂ ਸੂਰਜ`, ‘ਉਵੰਜਾ ਦਿਨ`, ‘ਕੋਰੇ ਕਾਗਜ਼`, ‘ਹਰਦੱਤ ਦਾ ਜ਼ਿੰਦਗੀ ਨਾਮਾ`, ‘ਨਾ ਰਾਧਾ ਨਾ ਰੁਕਮਣੀ`, ‘ਤੇਰਵ੍ਹਾਂ ਸੂਰਜ ਤੇ ਉਵੰਜਾ ਦਿਨ`, ‘ਯਾਤ੍ਰੀ ਅਦਾਲਤ ਤੇ ਕੋਰੇ ਕਾਗਜ਼`, ‘ਏਕਤ`, ‘ਐਨੀ ਤੇ ਜੇਬ ਕਤਰੇ`, ‘ਕੰਮੀ ਨੀਨਾ ਤੇ ਮੁਕਤਾ`, ‘ਰਤਨਾ`, ‘ਬੇਟੂ ਤੇ ਉਰਮੀ` ਆਦਿ ਨਾਵਲਾਂ ਨੂੰ ਸ਼ੁਮਾਰ ਕੀਤਾ ਜਾ ਸਕਦਾ ਹੈ।

ਦਲੀਪ ਕੌਰ ਟਿਵਾਣਾ

ਦਲੀਪ ਕੌਰ ਦੇ ਨਾਵਲਾਂ ਵਿੱਚ ‘ਅਗਨੀ ਪ੍ਰੀਖਿਆ`, ‘ਇਹੁ ਹਮਾਰਾ ਜੀਵਣਾ`, ‘ਪੀਲੀ ਦਾ ਨਿਸ਼ਾਨ`, ‘ਦੂਸਰੀ ਗੀਤਾ`, ‘ਹਸਤਾਖ਼ਰ`, ‘ਐਰ ਵੈਰ ਮਿਲਦਿਆ ਨੂੰ`, ‘ਲੰਘ ਗਏ ਦਰਿਆ`, ‘ਕਥਾ ਕੁਕਨੂਸ ਦੀ`, ‘ਰਿਣ ਪਿਤਰਾਂ ਦਾ`, ‘ਕਥਾ ਕਹੋ ਉਰਵਸ਼ੀ`, ਆਦਿ ਉਸ ਦੇ ਬੜ੍ਹੇ ਪ੍ਰੱਸਿਧ ਨਾਵਲ ਹਨ।

ਅਜੀਤ ਕੌਰ

ਅਜੀਤ ਕੌਰ ਨੇ ਨਾਵਲਕਾਰੀ ਦੇ ਖੇਤਰ ਵਿੱਚ ਵਿੱਚ ‘ਪੋਸਟ ਮਾਰਟਮ`, ‘ਫਾਲਤੂ ਔਰਤ, ‘ਧੁੱਪ ਵਾਲਾ ਸ਼ਹਿਰ`, ‘ਕੱਟੀਆਂ ਲਕੀਰਾਂ`, ‘ਟੁੱਟੇ ਤਿਕੋਣੇ`, ਨਾਵਲ ਰਚੇ ਹਨ।  

ਰਾਮ ਸਰੂਪ ਅਣਖੀ

ਰਾਮ ਸਰੂਪ ਅਣਖੀ ਦੇ ਨਾਵਲਾਂ ਵਿੱਚ ‘ਪਰਦਾ ਤੇ ਰੋਸ਼ਨੀ`, ‘ਅੱਧਾ ਆਦਮੀ`, ‘ਸੁਲਗਦੀ ਰਾਤ`, ‘ਕੱਖਾਂ ਕਾਨਿਆਂ ਦੇ ਪੁਲ`, ‘ਜ਼ਖਮੀ ਅਤੀਤ`, ‘ਕੋਠੇ ਖੜ੍ਹਕ ਸਿੰਘ`, ‘ਢਿੱਡ ਦੀ ਆਂਦਰ`, ‘ਜਿਨਿ ਸਿਰ ਸੋਹਿਨ ਪੱਟੀਆਂ`, ‘ਪਰਤਾਪੀ`, ‘ਦੁੱਲੇ ਦੀ ਢਾਬ` ਅਤੇ ‘ਜ਼ਮੀਨਾਂ ਵਾਲੇ` ਆਦਿ ਸ਼ਾਮਿਲ ਹਨ।

ਕਰਮਜੀਤ ਸਿੰਘ ਕੁੱਸਾ

ਕੁੱਸਾ ਅਕਾਲੀ ਜੀਵਣ ਯਥਾਰਥ ਦੀ ਕਰੂਰਤਾ ਨੂੰ ਉਸ ਰੂਪ ਵਿੱਚ ਪੇਸ਼ ਕਰਦਾ ਹੈ ਇਸ ਰੂਪ ਵਿੱਚ ਉਹ ਵਾਪਰਦਾ ਦੇਖਿਆ ਜਾ ਸਕਦਾ ਹੈ। ਕੁੱਸੇ ਦੇ ਪ੍ਰਸਿੱਧ ਨਾਵਲਾਂ ਵਿੱਚ ‘ਬੁਰਕੇ ਵਾਲੇ ਲੁਟੇਰੇ`, ‘ਰਾਤ ਦੇ ਰਾਹੀਂ`, ‘ਰੋਹੀ ਬੀਆਬਾਨ`, ‘ਅੱਗ ਦਾ ਗੀਤ`, ‘ਜਖ਼ਮੀ ਦਰਿਆ`, ‘ਅਕਾਲ ਪੁਰਖੀ` ਆਦਿ ਹਨ।

ਸੰਤੋਖ ਸਿੰਘ ਧੀਰ

ਧੀਰ ਦੇ ਨਾਵਲਾਂ ਵਿੱਚ ‘ਸ਼ਰਾਬੀ`, ‘ਯਾਦਗਾਰ`, ‘ਮੈਨੂੰ ਇੱਕ ਸੁਪਨਾ ਆਇਆ`, ‘ਹਿੰਦੋਸਤਾਨ ਹਮਾਰਾ` ਅਤੇ ‘ਨਵਾਂ ਜਨਮ` ਸ਼ਾਮਿਲ ਹਨ। ਤੀਜੇ ਦੌਰ ਦਾ ਪੰਜਾਬੀ ਨਾਵਲ ਆਪਣੇ ਵਿਸ਼ੇਗਤ ਕਲੇਵਰ ਵਿੱਚ ਵਿੰਭਿਨ ਸਮਾਜਿਕ ਸੰਦਰਭਾਂ ਨੂੰ ਲੈਂਦਾ ਹੈ ਅਤੇ ਪੰਜਾਬ ਦੇ ਸੰਕਟ ਨੂੰ ਵਿੰਭਿਨ ਦ੍ਰਿਸ਼ਟੀਕੋਣਾਂ ਤੋਂ ਦੇਖਣ ਦਾ ਯਤਨ ਕਰਦਾ ਹੋਇਆ ਨਵ-ਸਾਮਰਾਜੀ, ਮੰਡੀਕਾਰੀ ਸਿਸਟਮ ਦੀ ਆਮਦ ਨੂੰ ਬੜੀ ਪੜਚੋਲਵੀ ਨਜ਼ਰ ਨਾਲ ਦੇਖਦਾ ਹੈ।