ਨਾਹਰ ਸਿੰਘ ਔਜਲਾ

ਭਾਰਤਪੀਡੀਆ ਤੋਂ
Jump to navigation Jump to search

ਨਾਹਰ ਸਿਘ ਔਜਲਾ ਦਾ ਜਨਮ ਨਸਰਾਲੀ ਪਿੰਡ ਵਿਖੇ ਹੋਇਆ। ਇਹ ਪਿੰਡ ਖੰਨਾ ਤੋਂ ਮਲੇਰਕੋਟਲਾ ਜਾਂਦੀ ਰੋਡ ਤੋਂ ਹਟਵਾਂ ਤੇ ਪਿੰਡ ਇਸੜੂ ਦੇ ਲਾਗੇ ਪੈਂਦਾ ਹੈ। ਨਾਹਰ ਸਿਘ ਔਜਲਾ ਦੇ ਪਿਤਾ ਦਾ ਨਾਂ ਬਚਨ ਸਿਘ ਅਤੇ ਗੁਰਦੇਵ ਕੌਰ ਔਜਲਾ ਹੈ। ਨਾਹਰ ਸਿਘ ਔਜਲਾ ਪਿੰਡ ਵਿੱਚ ਹੀ ਪਲੇ ਤੇ ਜਵਾਨ ਹੋਏ ਅਤੇ ਪਿੰਡ ਨਸਰਾਲੀ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਤੋਂ ਵਿੱਦਿਆ ਪ੍ਰਾਪਤ ਕੀਤੀ ਅਤੇ ਬੀ.ਏ ਖੰਨਾ ਦੇ ਕਾਲਜ ਏ. ਐਸ ਕਾਲਜ ਤੋਂ ਕੀਤੀ। ਸਕੂਲ ਵਿੱਚ ਪੜ੍ਹਦਿਆ ਨਾਹਰ ਸਿਘ ਔਜਲਾ ਨੇ ਇੱਕ ਨਾਟਕ ਵਿੱਚ ਹਿੱਸਾ ਲਿਆ. ਨਾਹਰ ਸਿਘ ਔਜਲਾ ਪੀ. ਐਸ. ਯੂ ਜੱਥੇਬੰਦੀ ਦੇ ਮੈਂਬਰ ਬਣੇ। ਇੱਕ ਸਧਾਰਨ ਜਿਹੇ ਖੇਤੀ ਬਾੜੀ ਕਰਨ ਵਾਲੇ ਪਰਿਵਾਰ 'ਚ ਜੰਮਿਆ ਪਲਿਆ ਹੋਣ ਕਰ ਕੇ ਗ਼ਰੀਬ ਲੋਕਾਂ ਨਾਲ ਹੁਦੀਆਂ ਵਧੀਕੀਆਂ ਬਾਰੇ ਬਚਪਨ ਤੋਂ ਹੀ ਸੁਚੇਤ ਸੀ ਜਿਸ ਕਾਰਨ ਮਨ 'ਤੇ ਸਮਾਜ 'ਚ ਤਬਦੀਲੀ ਲਿਆਉਣ ਦੀ ਖਾਹਿਸ਼ ਹੋਰ ਖਾਹਿਸ਼ਾਂ ਨਾਲੋਂ ਭਾਰੀ ਹੋ ਨਿੱਬੜੀ ਵਰਨਾਂ ਮੈਂ 800 ਮੀਟਰ ਦੀ ਦੌੜਾਕ ਦਾ ਵਧੀਆ ਐਥਲੀਟ ਸੀ। ਨਾਹਰ ਸਿਘ ਔਜਲਾ ਕਾਲਜ ਸਮੇਂ ਇਨਕਲਾਬੀ ਸਾਹਿਤ ਪੜ੍ਹਨ ਦਾ ਬੜਾ ਸ਼ੌਕ ਸੀ। ਉਹਨਾਂ ਦਿਨਾਂ 'ਚ ਮੈਂ ਪਸਿਧ ਨਾਟਕਕਾਰ ਭਾਜੀ ਗੁਰਸ਼ਰਨ ਸਿਘ ਦੇ ਨਾਟਕਾਂ ਤੋਂ ਬਹੁਤ ਪਭਾਵਿਤ ਸੀ ਇਸੇ ਕਾਰਨ ਕਾਲਜ ਪੜ੍ਹਦਿਆਂ ਸਮੇਂ ਹੀ ਆਪਣੇ ਪਿੰਡ 'ਚ 'ਲੋਕ ਕਲਾ ਕੇਂਦਰ ਨਸਰਾਲੀ' ਨਾਂ ਦੀ ਨਾਟਕ ਮੰਡਲੀ ਦੀ ਸਥਾਪਨਾਂ ਕੀਤੀ ਸੀ। ਨਾਹਰ ਸਿਘ ਔਜਲਾ ਦਾ ਵਿਆਹ 1986 ਵਿੱਚ ਅਵਤਾਰ ਕੌਰ ਔਜਲਾ ਨਾਲ ਹੋਇਆ ਜੋ ਕਨੇਡਾ ਦੀ ਵਸਨੀਕ ਸੀ ਅਤੇ 1987 ਵਿੱਚ ਨਾਹਰ ਸਿਘ ਔਜਲਾ ਕਨੇਡਾ ਪਹੁੰਚ ਗਏ।

ਕਨੇਡਾ ਵਿੱਚ ਸਾਹਿਤਕ ਸਫ਼ਰ ਦੀ ਸ਼ੁਰਆਤ

990 ਦੇ ਆਸਪਾਸ ਨਾਹਰ ਸਿਘ ਔਜਲਾ ਕੁਝ ਅਗਾਂਹਵਧੂ ਸੋਚ ਵਾਲੇ ਲੋਕਾਂ ਮਿਲਣ ਕਰਕੇ ਕਈ ਸੱਭਿਆਚਾਰਕ ਪੋਗਰਾਮ ਦੇਖੇ। ਫਿਰ ਨਾਹਰ ਸਿਘ ਔਜਲਾ ਈਸਟ ਇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਮੈਂਬਰ ਬਣੇ। ਜੋ ਕਿ ਭਾਰਤੀ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਬੜੀ ਨਵੁੇ ਨਵੇਂ ਤਰੀਕੀਆ ਨਾਲ ਕਮ ਕਰਦੀ ਸੀ। ਪਰ 1984 ਦੀ ਮਵਮੈਂਟ ਤੋਂ ਬਾਅਦ ਇਸ ਜਥੇਬਦੀ ਦਾ ਕਮ ਰੁਕ ਗਿਆ। 1991 'ਚ ਫਿਰ ਇਸ ਜਥੇਬਦੀ ਮੁੜ ਸ਼ੁਰ ਕਰਨ ਦਾ ਉਪਰਾਲਾ ਕੀਤਾ ਗਿਆ ਜਿਸ ਦੀ ਪਹਿਲੀ ਚੋਣ ਸਮੇਂ ਹੀ ਮੈਂ ਸਬਰ ਸਮਤੀ ਨਾਲ ਜਨਰਲ ਸਕੈਟਰੀ ਚੁਣ ਲਿਆ ਗਿਆ। ਨਾਹਰ ਸਿਘ ਔਜਲਾ ਨੇ 1992 'ਚ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਸੱਭਿਆਚਾਰਕ ਪੋਗਰਾਮ ਤੋਂ ਆਪਣੇ ਰਗਮੰਚ ਦੀ ਸ਼ੁਰਆਤ ਕੀਤੀ। ਇੱਥੇ ਨਾਹਰ ਸਿਘ ਔਜਲਾ ਨੇ ਪਹਿਲੀ ਵਾਰ 'ਇਨਕਲਾਬ ਜ਼ਿਦਾਬਾਦ' ਨਾਂ ਦੀ ਸਕਿੱਟ ਲਿਖ ਕੇ ਆਪ ਤਿਆਰ ਕਰਵਾਕੇ ਸਟੇਜ਼ ਤੇ ਪੇਸ਼ ਕੀਤੀ ਅਤੇ ਨਾਹਰ ਸਿਘ ਔਜਲਾ ਕਾਫ਼ੀ ਉਤਸ਼ਾਹ ਮਿਲਿਆਂ ਅਤੇ ਰਗਮੰਚ ਦੀ ਸ਼ੁਰਆਤ ਕੀਤੀ। ਸ਼ੁਰ ਵਿੱਚ ਨਾਹਰ ਸਿਘ ਔਜਲਾ ਨੇ ਕਈ ਸਕਿੱਟਾਂ ਲਿਖੀਆ. ਫਿਰ ਸਨ 2004 ਵਿੱਚ ਨਾਹਰ ਸਿਘ ਔਜਲਾ ਇੱਕ ਟੀ.ਵੀ. ਹੋਸਟ ਦੇ ਤੌਰ 'ਤੇ 'ਚੇਤਨਾ' ਨਾਂ ਦੇ ਪੋਗਰਾਮ ਦੀ ਸ਼ੁਰਆਤ ਕੀਤੀ ਅਤੇ ਪਹਿਲਾ ਨਾਟਕ 'ਅਹਿਸਾਸ' ਲਿਖਿਆਂ ਅਤੇ ਵੀਡੀਓ ਤਿਆਰ ਕਰਕੇ 2005 ਦੇ ਨਵੇਂ ਸਾਲ ਤੇ ਟੈਲੀਵਿਜ਼ਨ ਉਪਰ ਦਿਖਾਇਆਂ ਗਿਆ। ਇਸ ਨਾਟਕ ਵਿੱਚ ਨਾਹਰ ਸਿਘ ਔਜਲਾ ਦੀ ਬੇਟੀ ਨੇ ਵੀ ਹਿੱਸਾ ਲਿਆ। ਇਸ ਤੋਂ ਬਾਅਦ ਹਰ ਸਾਲ ਨਵੇਂ ਸਾਲ ਤੇ ਨਾਹਰ ਸਿਘ ਔਜਲਾ ਲਿੱਖ ਕੇ ਟੈਲੀਵਿਜ਼ਨ ਤੇ ਪੇਸ਼ ਕੀਤਾ ਫਿਰ ਸਨ 2011 ਵਿੱਚ ਨਾਹਰ ਸਿਘ ਔਜਲਾ ਨੇ ਚੇਤਨਾ ਟੀ.ਵੀ. ਪੋਗਰਾਮ ਬਦ ਕਰ ਦਿੱਤਾ ਅਤੇ ਥੀਏਟਰ ਦੀ ਸਟੇਜ਼ਤੇ ਨਾਟਕ ਖੇਡਣੇ ਸ਼ੁਰ ਕਰ ਦਿੱਤੇ। ਨਾਹਰ ਸਿਘ ਔਜਲਾ ਦੇ ਸਾਰੇ ਨਾਟਕਾਂ ਦੇ ਵਿਸ਼ਾਂ ਕਨੇਡਾ 'ਚ ਵਸਦੇ ਪੰਜਾਬੀ ਲੋਕਾਂ ਦੀਆਂ ਸੱਮਸਿਆਵਾਂ ਨਾਲ ਸਬਧਿਤ ਹੁਦੇ ਹਨ। ਨਾਹਰ ਸਿਘ ਔਜਲਾ ਨੇ ਇੱਕ ਨਾਟਕ 'ਡਾਲਰਾਂ ਦੀ ਦੌੜ' ਬਹੁਤ ਸਾਰੇ ਚੈਨਲਾ ਤੇ ਦਿਖਾਇਆ।[1]

ਨਾਟਕ ਸੰਗ੍ਰਹਿ

  • ਡਾਲਰਾਂ ਦੀ ਦੌੜ(2011) ਸ਼ਾਮਿਲ ਨਾਟਕ- ਡਾਲਰਾਂ ਦੀ ਦੌੜ, ਰੌਕੀ, ਅਹਿਸਾਸ, ਤਿੜਕਦੇ ਰਿਸ਼ਤੇ, ਨਵੇਂ ਯੁੱਗ ਦੀ ਬਾਤ
  • ਸੁਪਰ ਵੀਜ਼ਾ ਤੇ ਹੋਰ ਨਾਟਕ(2014) ਸ਼ਾਮਿਲ ਨਾਟਕ- 'ਸੁਪਰ ਵੀਜ਼ਾ', 'ਨਸ਼ਿਆ ਦਾ ਨਦੀਨ' ਤੇ 'ਸਹਿਮ ਦੇ ਪਲ'