ਨਾਮਵਰ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਨਾਮਵਰ ਸਿੰਘ (28 ਜੁਲਾਈ 1926 - 19 ਫਰਵਰੀ 2019) ਹਿੰਦੀ ਵਿੱਚ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਹਸ‍ਤਾਖਰ, ਭਾਸ਼ਾ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਸਿਧਾਂਤਕਾਰ ਸਨ।[1][2] ਉਹ ਹਿੰਦੀ ਦੇ ਪ੍ਰਸਿਧ ਸਮੀਖਿਅਕ ਅਤੇ ਸਮਾਲੋਚਨਾ ਲੇਖਕ ਹਜ਼ਾਰੀ ਪ੍ਰਸਾਦ ਦਿਵੇਦੀ ਦੇ ਸ਼ਾਗਿਰਦ ਸਨ। ਉਸਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਵਿੱਚ ਐਮ ਏ ਅਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ, ਜਿਥੇ ਉਸਨੇ ਕੁਝ ਸਮੇਂ ਲਈ ਪੜ੍ਹਾਇਆ ਵੀ। ਕਈ ਹੋਰ ਯੂਨੀਵਰਸਿਟੀਆਂ ਵਿੱਚ ਵੀ ਉਸਨੇ ਹਿੰਦੀ ਸਾਹਿਤ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਆਫ਼ ਇੰਡੀਅਨ ਲੈਂਗੁਏਜ਼ਜ਼ ਦੇ ਪਹਿਲਾ ਚੇਅਰਮੈਨ ਸੀ ਅਤੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਾਫ਼ੀ ਸਮੇਂ ਤੱਕ ਪੜ੍ਹਾਉਂਦਾ ਰਿਹਾ। ਸੇਵਾ ਮੁਕਤੀ ਦੇ ਬਾਅਦ ਵੀ ਉਹ ਉਸੇ ਯੂਨੀਵਰਸਿਟੀ ਦੇ ਭਾਰਤੀ ਭਾਸ਼ਾਵਾਂ ਦੇ ਕੇਂਦਰ ਵਿੱਚ ਵੀ ਇਮੇਰੀਟਸ ਪ੍ਰੋਫੈਸਰ ਸੀ। ਉਹ ਹਿੰਦੀ ਦੇ ਇਲਾਵਾ ਉਰਦੂ, ਬੰਗਲਾ, ਸੰਸਕ੍ਰਿਤ ਭਾਸ਼ਾ ਵੀ ਜਾਣਦੇ ਸਨ।

ਰਚਨਾਵਾਂ

  • 1996 ਬਕਲਮ ਖੁਦ
  • ਹਿੰਦੀ ਕੇ ਵਿਕਾਸ ਮੇਂ ਅਪਭਰੰਸ਼ ਕਾ ਯੋਗ
  • ਪ੍ਰਿਥਵੀਰਾਜ ਰਾਸੋ ਕੀ ਭਾਸ਼ਾ
  • ਆਧੁਨਿਕ ਸਾਹਿਤਯ ਕੀ ਪ੍ਰਵਿਰਤੀਆਂ
  • ਛਾਯਾਵਾਦ, ਇਤਿਹਾਸ ਔਰ ਆਲੋਚਨਾ

ਸੰਪਾਦਨ

  • “ਆਲੋਚਨਾ” ਤ੍ਰੈਮਾਸਿਕ ਦੇ ਮੁੱਖ ਸੰਪਾਦਕ।
  • “ਜਨਯੁਗ” ਸਪਤਾਹਿਕ (1965-67) ਔਰ “ਆਲੋਚਨਾ” ਦਾ ਸੰਪਾਦਨ (1967-91)
  • 2000 ਤੋਂ ਫਿਰ ਆਲੋਚਨਾ ਦਾ ਸੰਪਾਦਨ।
  • 1992 ਤੋਂ ਰਾਜਾ ਰਾਮਮੋਹਨ ਰਾਏ ਪੁਸਤਕਾਲਾ ਪ੍ਰਤਿਸ਼ਠਾਨ ਦੇ ਚੇਅਰਮੈਨ

ਸੰਪਾਦਿਤ ਗ੍ਰੰਥ

  1. ਕਹਾਨੀ: ਨਈ ਕਹਾਨੀ,
  2. ਕਵਿਤਾ ਕੇ ਨਏ ਪ੍ਰਤੀਮਾਨ
  3. ਦੂਸਰੀ ਪਰੰਪਰਾ ਕੀ ਖੋਜ
  4. ਵਾਦ ਵਿਵਾਦ ਸੰਵਾਦ
  5. ਕਹਨਾ ਨ ਹੋਗਾ

ਹਵਾਲੇ

ਫਰਮਾ:ਹਵਾਲੇ

  1. "Hindi author Namwar Singh bucks the trend".
  2. "Namvar Singh: What Will Marx Think?". OPEN Magazine.