ਦੇਵਕੀ ਨੰਦਨ ਖੱਤਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਬਾਬੂ ਦੇਵਕੀਨੰਦਨ ਖਤਰੀ (29 ਜੂਨ 1861 - 1 ਅਗਸਤ 1913) ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ ਸਨ। ਉਹ ਆਧੁਨਿਕ ਹਿੰਦੀ ਭਾਸ਼ਾ ਵਿੱਚ ਪ੍ਰਸਿੱਧ ਨਾਵਲਕਾਰਾਂ ਦੀ ਪਹਿਲੀ ਪੀੜ੍ਹੀ ਵਿੱਚੋਂ ਸਨ।[1] ਉਹਨਾਂ ਨੇ ਚੰਦਰਕਾਂਤਾ, ਚੰਦਰਕਾਂਤਾ ਸੰਤਤੀ, ਕਾਜਰ ਕੀ ਕੋਠਰੀ, ਨਰੇਂਦਰ - ਮੋਹਨੀ, ਕੁਸੁਮ ਕੁਮਾਰੀ, ਵੀਰੇਂਦਰ ਵੀਰ, ਗੁਪਤ ਗੋਦਨਾ, ਕਟੋਰਾ ਭਰ, ਭੂਤਨਾਥ ਵਰਗੀਆਂ ਰਚਨਾਵਾਂ ਕੀਤੀਆਂ। ਭੂਤਨਾਥ ਨੂੰ ਉਹਨਾਂ ਦੇ ਪੁੱਤਰ ਦੁਰਗਾ ਪ੍ਰਸਾਦ ਖਤਰੀ ਨੇ ਪੂਰਾ ਕੀਤਾ। ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਉਹਨਾਂ ਦੇ ਨਾਵਲ ਚੰਦਰਕਾਂਤਾ ਦਾ ਬਹੁਤ ਬਹੁਤ ਯੋਗਦਾਨ ਰਿਹਾ ਹੈ। ਇਸ ਨਾਵਲ ਨੇ ਸਭ ਦਾ ਮਨ ਮੋਹ ਲਿਆ। ਇਸ ਕਿਤਾਬ ਦਾ ਰਸ ਮਾਨਣ ਲਈ ਕਈ ਗੈਰ-ਹਿੰਦੀ ਭਾਸ਼ੀਆਂ ਨੇ ਹਿੰਦੀ ਸਿੱਖੀ।

ਜੀਵਨੀ

ਦੇਵਕੀਨੰਦਨ ਖਤਰੀ ਦਾ ਜਨਮ 29 ਜੂਨ 1861 (ਹਾੜ੍ਹ ਬਦੀ ਸਪਤਮੀ ਸੰਵਤ 1918) ਸ਼ਨੀਵਾਰ ਨੂੰ ਪੂਸਾ, ਮੁਜੱਫਰਪੁਰ, ਬਿਹਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਲਾਲਾ ਈਸ਼ਵਰਦਾਸ ਸੀ। ਉਹਨਾਂ ਦੇ ਪੂਰਵਜ ਪੰਜਾਬ ਦੇ ਨਿਵਾਸੀ ਸਨ ਅਤੇ ਮੁਗ਼ਲਾਂ ਦੇ ਰਾਜਕਾਲ ਵਿੱਚ ਉੱਚੇ ਪਦਾਂ ਤੇ ਕਾਰਜ ਕਰਦੇ ਸਨ। ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੇ ਸ਼ਾਸਨਕਾਲ ਵਿੱਚ ਲਾਲਾ ਈਸ਼ਵਰਦਾਸ ਕਾਸ਼ੀ ਵਿੱਚ ਆਕੇ ਬਸ ਗਏ। ਦੇਵਕੀਨੰਦਨ ਖਤਰੀ ਜੀ ਦੀ ਮੁਢਲੀ ਸਿੱਖਿਆ ਉਰਦੂ-ਫ਼ਾਰਸੀ ਵਿੱਚ ਹੋਈ ਸੀ। ਬਾਅਦ ਵਿੱਚ ਉਹਨਾਂ ਨੇ ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਦਾ ਵੀ ਅਧਿਐਨ ਕੀਤਾ।

ਮੁਖ ਰਚਨਾਵਾਂ

ਦੁਰਗਾ ਪ੍ਰਸਾਦ ਖੱਤਰੀ, ਦੇਵਕੀ ਨੰਦਨ ਖੱਤਰੀ ਦਾ ਪੁੱਤਰ

ਹਵਾਲੇ

ਫਰਮਾ:ਹਵਾਲੇ