ਦਰਸ਼ਨ ਦਰਵੇਸ਼

ਭਾਰਤਪੀਡੀਆ ਤੋਂ
Jump to navigation Jump to search

ਦਰਸ਼ਨ ਦਰਵੇਸ਼ (5 ਜੁਲਾਈ 1961 - 4 ਫਰਵਰੀ 2021) ਇੱਕ ਫ਼ਿਲਮ ਨਿਰਦੇਸ਼ਕ ਅਤੇ ਪੰਜਾਬੀ ਕਵੀ[1] ਸੀ। ਉਸ ਦੀਆਂ ਦੋ ਕਾਵਿ ਪੁਸਤਕਾਂ ‘ਉਦਾਸ ਸਿਰਲੇਖ’ ਅਤੇ ‘ਕੁੜੀਆਂ ਨੂੰ ਸਵਾਲ ਨਾ ਕਰੋ’, ਇੱਕ ਨਾਵਲ ਤੇ ਇੱਕ ਕਹਾਣੀ-ਸੰਗ੍ਰਹਿ ਕੁੱਲ ਚਾਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਦਰਵੇਸ਼ ਨੇ 1981 ਵਿੱਚ ਆਪਣਾ ਸਾਹਿਤਕ ਰਸਾਲਾ ‘ਸਿਰਨਾਵਾਂ’ ਸ਼ੁਰੂ ਕੀਤਾ ਸੀ। 1995 ਵਿੱਚ ਉਹ ਮੁੰਬਈ ਚਲਾ ਗਿਆ ਅਤੇ ਪੰਜਾਬੀ ਫ਼ਿਲਮ 'ਤੂਫ਼ਾਨ' ਵਿੱਚ ਕੰਮ ਕੀਤਾ। ਫ਼ਿਲਮ ‘ਮਾਚਿਸ’ ਵਿੱਚ ਉਹ ਹਿੰਦੀ ਸਿਨੇਮਾ ਦੇ ਫੋਟੋਗ੍ਰਾਫਰ ਮਨਮੋਹਨ ਸਿੰਘ ਨਾਲ ਬਤੌਰ ਸਹਾਇਕ ਕੈਮਰਾਮੈਨ ਰਿਹਾ। ਉਸ ਨੇ ਪੰਜਾਬੀ ਦੀ ਲਘੂ ਫ਼ਿਲਮ ‘ਵੱਤਰ’ ਤੋਂ ਬਾਅਦ ਸਿਨੇਮਾਸਕੋਪ ਫਿਲਮ ‘ਬਲੱਡ ਸਟਰੀਟ’ ਬਤੌਰ ਨਿਰਦੇਸ਼ਕ ਬਣਾਈ।

ਦਰਸ਼ਨ ਦਰਵੇਸ਼ ਭਾਰਤੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਜੰਮਪਲ ਸੀ ਅਤੇ ਜੀਵਨ ਦੇ ਅਖੀਰਲੇ ਦਿਨੀਂ ਮੁਹਾਲੀ ਰਹਿ ਰਿਹਾ ਸੀ। ਉਸਦਾ ਜਨਮ 5 ਜੁਲਾਈ 1961 ਨੂੰ ਪਿਤਾ ਸਰਦਾਰ ਮਾਨ ਸਿੰਘ ਸੇਖੋ ਤੇ ਮਾਤਾ ਸੁਖਦੇਵ ਕੌਰ ਦੇ ਘਰ ਹੋਇਆ ਸੀ। ਉਸਦਾ ਪਹਿਲਾ ਨਾਮ ਸੁਖਦਰਸ਼ਨ ਸਿੰਘ ਸੇਖੋਂ ਸੀ ਪਰ ਪਰ ਬਾਅਦ ਵਿੱਚ ਉਹ ਉਹ ਆਪਣੇ ਕਲਮੀ ਨਾਮ ਦਰਸ਼ਨ ਦਰਵੇਸ਼ ਦੇ ਨਾਲ ਜਾਣਿਆ ਜਾਣ ਲੱਗਿਆ।[2]

ਹਵਾਲੇ

ਫਰਮਾ:ਹਵਾਲੇ

  1. "ਦਰਸ਼ਨ ਦਰਵੇਸ਼ ਦੀਆਂ ਤਿੰਨ ਰਚਨਾਵਾਂ". Punjabi Tribune Online (in हिन्दी). 2012-12-22. Retrieved 2019-07-23.
  2. "ਵਿਸੇਸ਼ ਮੁਲਾਕਾਤ : ਦਰਸ਼ਨ ਦਰਵੇਸ਼ ( ਅਦਾਕਾਰ , ਲੇਖਕ , ਨਿਰਦੇਸ਼ਕ ):ਸਿੱਖਣ ਦੀ ਕੋਸ਼ਿਸ਼ ਆਦਮੀ ਨੂੰ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ :ਨਿਰਦੇਸ਼ਕ ਦਰਸ਼ਨ ਦਰਵੇਸ਼". BBC PUNJAABI (in English). Retrieved 2021-02-09.