ਡੌਲੀ ਮਿਨਹਾਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox personਡੌਲੀ ਮਿਨਹਾਸ (ਹਿੰਦੀ: डॉली मिन्हास; ਜਨਮ 8 ਫਰਵਰੀ 1968 ਚੰਡੀਗੜ੍ਹ ਵਿਚ) ਇੱਕ ਭਾਰਤੀ ਅਭਿਨੇਤਰੀ ਅਤੇ ਸਾਬਕਾ ਮਾਡਲ ਹੈ, ਜੋ 1988 ਵਿੱਚ ਮਿਸ ਇੰਡੀਆ ਮੁਕਾਬਲੇ ਦੀ ਜੇਤੂ ਹੈ[1] ਅਤੇ ਇਸ ਮੁਕਾਬਲੇ ਨਾਲ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀ। ਉਸਨੇ ਹਿੰਦੀ, ਪੰਜਾਬੀ ਅਤੇ ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਹਿੰਦੀ ਟੀਵੀ ਸ਼ੋਅ ਇਸ ਪਿਆਰ ਕੋ ਕਿਆ ਨਾਮ ਦੂ?...,ਏਕ ਬਾਰ ਫਿਰ ਅਤੇ ਛੋਟੀ ਸਰਦਾਰਨੀ ਵਿੱਚ ਵੀ ਕੰਮ ਕੀਤਾ ਹੈ। 1990 ਦੇ ਦਹਾਕੇ ਦੌਰਾਨ, ਉਸਨੇ ਮੁਕੇਸ਼ ਖੰਨਾ ਦੇ ਪ੍ਰਸਿੱਧ ਸੀਰੀਅਲ ਮਹਾਯੁੱਧ ਵਿੱਚ ਰਾਜਕੁਮਾਰੀ ਬਿਜਲੀ ਅਤੇ ਸ਼ਕਤੀਮਾਨ ਵਿੱਚ ਸ਼ਾਲੀਆ - ਕੈਟਵੁਮੈਨ ਵਿੱਚ ਨਕਾਰਾਤਮਕ ਰੰਗਤ ਵਿੱਚ ਕੰਮ ਕੀਤਾ, ਉਹ ਕੈਟਵੁਮੈਨ ਦਾ ਕਿਰਦਾਰ ਨਿਭਾਉਣ ਵਾਲੀ ਭਾਰਤ ਦੀ ਪਹਿਲੀ ਅਦਾਕਾਰਾ ਮੰਨੀ ਜਾਂਦੀ ਹੈ (ਅਸ਼ਵਨੀ ਕਲਸੇਕਰ ਵੀ ਸ਼ਾਮਲ ਹੈ, ਜਿਸ ਨਾਲ ਉਸਨੇ ਵੱਡੀ ਭੈਣ ਵਜੋਂ ਸਕ੍ਰੀਨ ਸਾਂਝੀ ਕੀਤੀ ਹੈ)। ਉਹ ਇਸ ਸਮੇਂ ਸ਼ਾਦੀ ਮੁਬਾਰਕ ਵਿੱਚ ਨੀਲੀਮਾ / ਕੁਸ਼ਾਲਾ ਤਿਬਰੇਵਾਲ ਦੀ ਭੂਮਿਕਾ ਵਿੱਚ ਕੰਮ ਕਰ ਰਹੀ ਹੈ।

ਜੀਵਨੀ

ਉਹ ਪੰਜਾਬ ਨਾਲ ਸਬੰਧਿਤ ਹੈ ਅਤੇ ਉਸਦੀ ਪਰਵਰਿਸ਼ ਚੰਡੀਗੜ੍ਹ ਵਿੱਚ ਹੋਈ ਹੈ। ਉਸਨੂੰ ਆਪਣੀ ਪਹਿਲੀ ਫ਼ਿਲਮ ਦੇ ਨਿਰਦੇਸ਼ਕ ਅਨਿਲ ਮੱਟੂ ਨਾਲ ਪਿਆਰ ਹੋ ਗਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ।[2] ਬਾਅਦ ਵਿੱਚ ਉਸਨੇ ਕੁਝ ਪੰਜਾਬੀ ਅਤੇ ਕੰਨੜ ਫ਼ਿਲਮਾਂ ਅਤੇ ਹਿੰਦੀ ਟੀਵੀ ਸੀਰੀਅਲਜ਼ ਵਿੱਚ ਵੀ ਕੰਮ ਕੀਤਾ।

ਟੈਲੀਵਿਜ਼ਨ

  • ਦਿਲ ਵਿਲ ਪਿਆਰ ਵੀਅਰ(1998)
  • ਏਸਾ ਦੇਸ਼ ਹੈ ਮੇਰਾ (ਟੀਵੀ ਲੜੀਵਾਰ) (2006)
  • ਗ੍ਰਿਹਸਤੀ (2008)
  • ਬਾ ਬਹੂ ਔਰ ਬੇਬੀ (2010)
  • ਬਹਿਣੇ (2010/2011)
  • ਚਿੰਟੂ ਚਿੰਕੁ ਔਰ ਇੱਕ ਬੜੀ ਸੀ ਲਵ ਸਟੋਰੀ (2011/2012)
  • ਵਿਆਹ ਹਮਾਰੀ ਬਹੁ ਕਾ (2012)
  • ਪੁਨਰ ਵਿਆਹ (2013)
  • ਸਾਵਧਾਨ ਇੰਡੀਆ (2014)
  • ਹੁਕੁਮ ਮੇਰੇ ਆਕਾ...
  • ਇਸ ਪਿਆਰ ਕੋ ਕਿਆ ਨਾਮ ਦੂ?...
  • ਏਕ ਬਾਰ ਫਿਰ (2015)
  • ਕੁਬੂਲ ਹੈ (2015)
  • ਕੋਟਾ ਟੋਪਰ (2015)
  • ਅਧੂਰੀ ਕਹਾਣੀ ਹਮਾਰੀ (2015)
  • ਦਿਲ ਸੇ ਦਿਲ ਤੱਕ
  • ਸਿਲਸਿਲਾ ਬਦਲਤੇ ਰਿਸ਼ਤੋਂ ਕਾ
  • ਛੋਟੀ ਸਰਦਾਰਨੀ (2019-2020)
  • ਸ਼ਾਦੀ ਮੁਬਾਰਕ (2020-ਹੁਣ)

ਫ਼ਿਲਮੋਗ੍ਰਾਫੀ

ਹਿੰਦੀ ਫ਼ਿਲਮਾਂ

  • ਦਸਤੂਰ (ਫ਼ਿਲਮ) (1991)..
  • ਮਿਸਟਰ ਬੋਂਡ (1992)
  • ਕਸ਼ਤ੍ਰਿਯ (ਫ਼ਿਲਮ) (1993)
  • ਗੇਮ ਮੇਘਨਾ (1993)
  • ਅਬ ਕੇ ਵਰਸ (2002)
  • ਪਿਆਰ ਮੈਂ ਟਵਿਸਟ (2005)
  • ਡੋਨ ਮੁਥੁ ਸਵਾਮੀ (2008)
  • ਗੁਡ ਲਕ! (2008)
  • ਦਿਲ ਧੜਕਨੇ ਦੋ (2015)
  • ਕਬੀਰ ਸਿੰਘ (2019)

ਸਵਦੇਸ਼ੀ ਫ਼ਿਲਮ

  • ਬੰਬੇ ਡ੍ਰੀਮਜ (2014)

ਪੰਜਾਬੀ ਫ਼ਿਲਮਾਂ

  • ਮਿੱਟੀ ਵਾਜਾਂ ਮਾਰਦੀ (2007)
  • ਸਤ ਸ਼੍ਰੀ ਅਕਾਲ (ਫ਼ਿਲਮ) (2008)
  • ਤੇਰਾ ਮੇਰਾ ਕੀ ਰਿਸ਼ਤਾ (2009)
  • ਮੇਲ ਕਰਾਦੇ ਰੱਬਾ (2010)
  • ਜੱਟ ਐਂਡ ਜੂਲਿਏਟ 2 (2013)

ਕੰਨੜ ਫ਼ਿਲਮਾਂ

  • ਯਾਮਾ ਕਿਨਕਾਰਾ" (1995)
  • ਰਾਯਾਰੁ ਬੰਦਾਰੁ ਮਵਾਨਾ ਮਾਨੇਗੇ (1993)
  • ਮਿਸਟਰ ਮਹੇਸ਼ ਕੁਮਾਰ (1994)
  • ਕਾਲਾਵਿਦਾ (1997)
  • ਮੁਸੁਕੂ (1994)
  • ਹਨੀ ਮੂਨ (1996)
  • ਮਿ.ਵਾਸੂ
  • ਮੱਕਲਾ ਸਾਕਸ਼ੀ (1994)
  • ਚਿਰੰਜੀਵੀ ਰਜੇਗੋਵਡਾ (1995)
  • ਰੈਂਬੋ ਰਾਜਾ ਰਿਵੋਲਰ ਰਾਨੀ (1996)


ਹਵਾਲੇ

ਫਰਮਾ:Reflist

ਬਾਹਰੀ ਕੜੀਆਂ

ਫਰਮਾ:Succession box ਫਰਮਾ:S-end

  1. https://photogallery.indiatimes.com/beauty-pageants/miss-india/50-years-of-miss-india-winners-through-the-years/Winners-through-the-years/articleshow/19122665.cms
  2. "Catch-Up With The Past Miss Indias". Femina. Archived from the original on 21 ਮਾਰਚ 2009. Retrieved 10 ਫ਼ਰਵਰੀ 2010.