ਟੂਸਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਟੂਸਾ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ।[1] ਇਸ ਦੀ ਜੂਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਨਾਲ ਲਗਦੀ ਹੈ। ਇਹ ਲੁਧਿਆਣਾ ਤੋਂ ਰਾਏਕੋਟ ਵਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਲੁਧਿਆਣੇ ਤੋਂ 25 ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਦੀ ਆਬਾਦੀ 5 ਕੁ ਹਜ਼ਾਰ ਦੀ ਹੈ।

ਪਿੰਡ ਦੀਆਂ ਉੱਘੀਆਂ ਸਖਸ਼ੀਅਤਾਂ

ਇਸ ਪਿੰਡ ਦੇ ਪਹਿਲਵਾਨ ਅਜੈਬ ਸਿੰਘ ਨੇ 1934 ਵਿੱਚ ਲੰਡਨ ਵਿੱਚ ਕਾਮਨਵੈਲਥ ਗੇਮਜ਼ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇੱਥੋਂ ਦੇ ਜੰਮਪਲ ਪ੍ਰੀਤਮ ਸਿੰਘ ਅਤੇ ਜਸਵੰਤ ਸਿੰਘ ਸੰਧੂ 1960 ਵਿੱਚ ਓਲੰਪਿਕਸ ਦੌਰਾਨ ਕੀਨੀਆ ਦੀ ਟੀਮ ਵੱਲੋਂ ਹਾਕੀ ਖੇਡੇ। ਕੌਮਾਂਤਰੀ ਹਾਕੀ ਖਿਡਾਰੀ ਅਜਮੇਰ ਸਿੰਘ ਵੀ ਕੀਨੀਆ ਵੱਲੋਂ ਓਲੰਪਿਕ ਵਿੱਚ ਖੇਡਿਆ ਅਤੇ ਇੰਗਲੈਂਡ ਪੁੱਜਣ ਉਪਰੰਤ ਉਥੋਂ ਦੀ ਪੁਲੀਸ ਵਿੱਚ ਪਹਿਲਾ ਪੰਜਾਬੀ ਅਫ਼ਸਰ ਬਣਿਆ। ਇਹ ਪਿੰਡ ਸਾਹਿਤਕ ਲੋਕਾਂ ਦੀ ਜਨਮ ਅਤੇ ਕਰਮ ਭੂਮੀ ਰਿਹਾ ਹੈ। ਇੱਥੋਂ ਦੇ ਕਿੱਸਾਕਾਰ ਕਰਮ ਸਿੰਘ ਨੇ ਅਣਗਿਣਤ ਕਿੱਸੇ ਲਿਖੇ ਹਨ। ਪੂਰਨ ਭਗਤ ਉਸ ਦਾ ਮਸ਼ਹੂਰ ਕਿੱਸਾ ਹੈ। ਦਿੱਤ ਸਿੰਘ ਪੰਛੀ ਇੱਥੋਂ ਦਾ ਸਿਰਕੱਢ ਕਵੀ ਹੋਇਆ ਹੈ

ਹਵਾਲੇ

ਫਰਮਾ:ਹਵਾਲੇ