ਜੱਸਾ ਸਿੰਘ ਆਹਲੂਵਾਲੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਫਰਮਾ:ਗਿਆਨਸੰਦੂਕ ਸ਼ਾਸਕ

ਪੰਜਾਬ ਦੇ ਨਕਸ਼ੇ ਵਿੱਚ ਕਪੂਰਥਲਾ

ਜੱਸਾ ਸਿੰਘ ਆਹਲੂਵਾਲੀਆ (1718-1783) ਅਠਾਰਵੀਂ ਸਦੀ ਦਾ ਇੱਕ ਸਿੱਖ ਜਰਨੈਲ ਸੀ।

ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਹੌਰ, ਪੰਜਾਬ, ਖੇਤਰ ਦੇ ਨੇੜੇ ਇੱਕ ਪਿੰਡ ਅਹਿਲਵਾਲ ਵਿੱਚ ਹੋਇਆ ਸੀ। ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ 'ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸ. ਕਪੂਰ ਸਿੰਘ (ਨਵਾਬ) ਉਸ ਨੂੰ ਆਪਣੇ ਨਾਲ ਲੈ ਆਏ ਸਨ। 1753 ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ ਸਨ।

ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਵਿੱਚ ਆਪਣੇ ਮਰਨ ਤੋਂ ਉਸ ਨੂੰ ਅਪਣਾ ਵਾਰਿਸ ਬਣਾਇਆ। 1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ਅਤੇ ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।[1]

ਲੜਾਈਆਂ

  • ਲਿਬਰੇਸ਼ਨ ਆਪ ਅੰਮ੍ਰਿਤਸਰ(1741)
  • ਲਾਹੋਰ ਤੇ ਕਬਜ਼ਾ(1761)
  • ਲਿਬਰੇਸ਼ਨ ਆਪ ਕੈਪਟਿਵ(1761)
  • ਕਪੂਰਥਲਾ ਤੇ ਕਬਜ਼ਾ(1779)
  • ਦਿੱਲੀ ਦਾ ਲਾਲ ਕਿਲਾ ਤੇ ਕਬਜ਼ਾ ਸੰਨ 11 ਮਾਰਚ, 1783 ਦੇ ਦਿਨ ਸਿੱਖ ਫ਼ੌਜਾਂ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਰਾਏ ਸਿੰਘ ਵਗ਼ੈਰਾ ਦੀ ਅਗਵਾਈ ਹੇਠ ਲਾਲ ਕਿਲ੍ਹੇ ਅੰਦਰ ਵੀ ਦਾਖ਼ਲ ਹੋ ਗਈਆਂ ਅਤੇ ਕਿਲ੍ਹੇ ਉਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿਤਾ। ਇਸ ਮੌਕੇ ਜਰਨੈਲਾਂ ਨੇ ਦਲ ਖ਼ਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ 'ਤੇ ਬੈਠਣ ਵਾਸਤੇ ਕਿਹਾ ਪਰ ਉਸ ਨੇ ਇਹ ਕਹਿ ਕੇ ਨਾਂਹ ਕਰ ਦਿਤੀ ਕਿ ਸਿੱਖਾਂ ਵਿੱਚ ਅਜਿਹੇ ਬਾਦਸ਼ਾਹ ਦਾ ਕੋਈ ਸਿਧਾਂਤ ਨਹੀਂ ਹੈ, ਇਸ ਕਰ ਕੇ ਕੋਈ ਵੀ ਉਸ ਤਖ਼ਤ 'ਤੇ ਬੈਠਣ ਵਾਸਤੇ ਤਿਆਰ ਨਾ ਹੋਇਆ। ਆਪ 1783 ਵਿੱਚ ਚੜ੍ਹਾਈ ਕਰ ਗਏ।

ਮਾਨ ਸਨਮਾਨ

ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਭਾਰਤ ਸਰਕਾਰ ਨੇ 4 ਅਪਰੈਲ 1985 ਨੂੰ ਡਾਕ ਟਿਕਟ ਜਾਰੀ ਕੀਤੀ

ਹਵਾਲੇ

ਫਰਮਾ:ਹਵਾਲੇ

ਫਰਮਾ:ਸਿੱਖ ਮਿਸਲਾਂ