ਜਗਾਧਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਜਗਾਧਰੀ ਹਰਿਆਣਾ ਦੇ ਯਮਨਾ ਨਗਰ ਜ਼ਿਲਾ ਦਾ ਨਗਰ ਹੈ। ਇਹ ਸ਼ਹਿਰ ਚੰਡੀਗੜ੍ਹ ਤੋਂ 100 ਕਿਲੋਮੀਟਰ, ਅੰਬਾਲਾ ਤੋਂ 51 ਕਿਲੋਮੀਟਰ ਅਤੇ ਯਮਨਾ ਨਗਰ ਤੋਂ 10 ਕਿਲੋਮੀਟਰ ਦੀ ਦੁਰੀ ਤੇ ਸਥਿਤ ਹੈ। ਇਸ ਨਗਰ ਵਿੱਚ 14 ਜੁਲਾਈ, 2016 ਨੂੰ 383 ਮਿਲੀਮੀਟਰ ਮੀਂਹ ਪਿਆ ਜੋ ਕਿ ਰਿਕਾਰਡ ਹੈ।[1] ਇਸ ਨਗਰ ਵਿਖੇ ਬਹੁਤ ਸਾਰੇ ਧਾਰਿਮਿਕ ਮੰਦਰ ਲਠਮਾਰ ਮੰਦਰ, ਖੇਰਾ ਮੰਦਰ, ਗੌਰੀ ਸ਼ੰਕਰ ਮੰਦਰ ਅਤੇ ਗੁਗਾ ਮਾੜੀ ਮੰਦਰ ਅਤੇ ਦੇਵੀ ਮੰਦਰ ਮਸ਼ਹੂਰ ਹਨ।

ਗੁਰਦੁਆਰਾ

ਹਰਿਆਣਾ ਗੁਰਦੁਆਰਾ ਪਾਤਸ਼ਾਹੀ ਦਸਵੀਂ, ਜਗਾਧਰੀ ਗੁਰੂ ਗੋਬਿੰਦ ਸਿੰਘ ਦੀ ਪਾਵਨ ਯਾਦ ਵਿਚ ਸੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆਉਣ ਸਮੇਂ 1688 ਈ. ਵਿੱਚ ਕੁਝ ਸਮੇਂ ਵਾਸਤੇ ਕਪਾਲ ਮੋਚਨ ਠਹਿਰੇ ਸਨ। ਕਪਾਲ ਮੋਚਨ ਤੋਂ ਗੁਰੂ ਜੀ ਕੁਝ ਸਮੇਂ ਵਾਸਤੇ ਜਗਾਧਰੀ ਆਏ। ਗੁਰਦੁਆਰਾ ਪਾਤਸ਼ਾਹੀ ਦਸਵੀਂ ਦੀ ਆਧੁਨਿਕ ਇਮਾਰਤ 1945 ਈ: ਵਿਚ ਬਣੀ ਸੀ। ਇਹ ਇਤਿਹਾਸਕ ਗੁਰਦੁਆਰਾ ਹਨੂਮਾਨ ਦਰਵਾਜ਼ੇ ਦੇ ਨਜ਼ਦੀਕ ਸ਼ਹਿਰ ਜਗਾਧਰੀ, ਜ਼ਿਲ੍ਹਾ ਯਮਨਾਨਗਰ (ਹਰਿਆਣਾ) ਵਿਚ ਜਗਾਧਰੀ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਤੇ ਬੱਸ ਸਟੈਂਡ ਜਗਾਧਰੀ ਤੋਂ 1½ ਕਿਲੋਮੀਟਰ ਦੀ ਦੂਰੀ ‘ਤੇ ਅੰਬਾਲਾ-ਜਗਾਧਰੀ-ਪਾਉਂਟਾ ਸਾਹਿਬ ਰੋਡ ‘ਤੇ ਸਥਿਤ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਯਮਨਾ ਨਗਰ ਜ਼ਿਲ੍ਹਾ