ਜਗਜੀਤ ਸੰਧੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Writer ਜਗਜੀਤ ਸੰਧੂ (ਜਨਮ 10 ਜੁਲਾਈ 1972) ਇੱਕ ਕਨੇਡਾ ਵਾਸੀ ਪੰਜਾਬੀ ਕਵੀ ਹੈ।

ਸਿੱਖਿਆ

ਜਗਜੀਤ ਸੰਧੂ ਨੇ ਮੁਢਲੀ ਪੜ੍ਹਾਈ ਸੈਨਿਕ ਸਕੂਲ, ਕਪੂਰਥਲਾ (ਪੰਜਾਬ) ਤੋਂ ਅਤੇ ਉਚੇਰੀ ਵਿਦਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਹਾਸਲ ਕੀਤੀ।

ਕਿਤਾਬਾਂ

  • ਬਾਰੀ ਕੋਲ ਬੈਠਿਆਂ (ਕਵਿਤਾ)[1]
  • ਤਰੁਤੀ (ਹਾਇਕੂ)

ਕਾਵਿ-ਨਮੂਨਾ

ਗ਼ਜ਼ਲ

ਡੁਬਦੇ ਸੂਰਜ ਵੱਲ ਮੂੰਹ ਕਰ ਕੇ
ਕੀ ਕੀ ਰੋਜ਼ ਸਦਾਵਾਂ ਦੇਵਾਂ
ਤੂੰ ਦਿਨ ਭਰ ਲੋਅ ਆਪਣੀ ਵੰਡੀ
ਲੈ ਤੈਂਨੂੰ ਪਰਛਾਵਾਂ ਦੇਵਾਂ

ਮਨ ਪੈੜੂ ਨੂੰ ਕਾਬੂ ਕਰ ਲੈ
ਥਿਰ ਰਾਹਾਂ ਦਾ ਰਾਹੀ ਨਾ ਮੈਂ
ਕੀ ਸੁਫ਼ਨੇ ਦਾ ਰੈਣ ਬਸੇਰਾ
ਕੀ ਤੈਨੂੰ ਸਿਰਨਾਵਾਂ ਦੇਵਾਂ

ਨਿਰਮਲ ਨਿਰਛਲ ਕੰਜ ਕੁਆਰਾ
ਤਨ ਮਿਰਦਿੰਗ ਮਨ ਵਾਵਣਹਾਰਾ
ਇਕ ਲਟਬੌਰੀ ਜੂਨੀ ਬਦਲੇ
ਤੀਰਥ ਜਹੀਆਂ ਥਾਵਾਂ ਦੇਵਾਂ

ਤੂੰ ਪੱਤਿਆਂ ਤੋਂ ਧੁਨ ਮੰਗਦਾ ਏਂ
ਪਰ ਮੈਨੂੰ ਖ਼ੁਸ਼ਬੋ ਦੀ ਚਿੰਤਾ
ਵੇ ਬਿਰਖਾ ਇਹ ਫੁੱਲ ਵੀ ਤੇਰੇ
ਕੀਕਣ ਤੇਜ਼ ਹਵਾਵਾਂ ਦੇਵਾਂ

ਦੂਰ ਟਿਕਾਣਾ ਪੈਰ ਅਲੂਹੇ
ਤਪਦੀ ਰਾਹ ਨਿਰਮੋਹੇ ਬੂਹੇ
ਵੱਸ ਹੋਵੇ ਗੀਤਾਂ ਦੇ ਰਾਹੀਂ
ਥਾਂ-ਥਾਂ ਸਿਰਜ ਸਰਾਵਾਂ ਦੇਵਾਂ


ਹਵਾਲੇ

ਫਰਮਾ:ਹਵਾਲੇ