ਚੰਨਣ ਸਿੰਘ 'ਜੇਠੂਵਾਲੀਆ'

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਚੰਨਣ ਸਿੰਘ 'ਜੇਠੂਵਾਲੀਆ' (1877-1960)[1] ਦੂਜੀ ਪੀੜ੍ਹੀ ਦਾ ਕਵੀ ਹੈ। 'ਜੇਠੂਵਾਲੀਆ' ਦੀ ਇਕੋ ਇੱਕ ਕਾਵਿ-ਰਚਨਾ 'ਮਨ-ਆਈਆਂ' 1941 ਈ:ਵਿੱਚ ਛਪੀ, ਜਿਸ ਨੇ ਪੰਜਾਬੀ ਸਾਹਿਤ-ਸੰਸਾਰ ਵਿੱਚ ਕੁੱਝ ਹਿਲ-ਜੁਲ ਜਰੂਰ ਛੇੜੀ, ਕਾਰਨ ਇਸ ਦਾ ਇਹ ਹੈ ਕਿ ਇੱਕ 60-65 ਵਰਿਆਂ ਦਾ ਬੁੱਢਾ ਨਰੋਆ ਕਾਵਿ-ਜੁੱਸਾ ਤੇ ਜੁਆਨ ਧੜਕਦੇ ਮਨੋ-ਭਾਵ ਲੈ ਕੇ ਕਾਵਿ ਸੰਸਾਰ ਵਿੱਚ ਆਇਆ| ਇਸ ਕਵੀ ਦਾ ਬਿਆਨ ਬੜਾ ਤੀਬਰ ਸੀ| ਬੜੀ ਵੱਡੀ ਗੱਲ ਨੂੰ ਥੋੜ੍ਹੇ ਜਿਹੇ ਸ਼ਬਦਾਂ, ਕੁੱਝ ਕੁ ਇਸ਼ਾਰਿਆਂ ਜਾਂ ਸੰਕੇਤਾਂ ਦੁਆਰਾ ਕਹਿ ਜਾਂਦਾ ਹੈ ਤੇ ਮਨ ਉੱਤੇ ਇੱਕ ਸਦੀਵੀ ਪ੍ਰਭਾਵ ਉਂਕਰ ਦਿੰਦਾ ਹੈ। ਬਿਆਨ ਵਿੱਚ ਝਿਜਕ ਕੋਈ ਨਹੀਂ| ਕਹਿਣ ਦਾ ਢੰਗ ਨਵਾਂ,ਛੰਦ ਨਵੇਂ ਤੇ ਨਰੋਏ| ਕਵਿਤਾ ਪੜਦਿਆਂ ਪੜਦਿਆਂ ਕਵਿਤਾ ਦਿਲ ਨੂੰ ਛੋਹਦੀ ਹੋਈ ਦਿਮਾਗ ਨੂੰ ਜਾ ਟੁੰਬਦੀ ਨਾ ਰਿਵਾਇਤੀ ਵਿਸ਼ੇ ਤੇ ਨਾ ਹੀ ਰਿਵਾਇਤੀ ਬਿਆਨ ਹੈ।

ਪਿਆਰ ਬਾਰੇ ਉਸ ਨੇ ਕਈ ਕਵਿਤਾਵਾਂ ਲਿਖਿਆ ਹਨ, ਜਿਵੇਂ 'ਹੁਸਨ ਤੇ ਪਿਆਰ','ਪਿਆਰ ਦੇ ਅੰਤਰ','ਪਿਆਰ','ਸਰਵ-ਪਿਆਰ' 'ਪਰੀਤਾਂ ਵਾਲੀ' ਆਦਿ| 'ਸਰਵ-ਪਿਆਰ' ਵਿੱਚ ਉਹ ਇੰਨਾਂ ਭਾਵਾਂ ਨੂੰ ਇਸ ਤਰਾਂ ਪੇਸ਼ ਕਰਦਾ ਹੈ:-

ਪਿਆਰ ਬਿਨਾਂ ਰੂਹ ਨੇ ਨਹੀਂ ਰਜਣਾ,
ਹੁਣ ਜੇ ਨਹੀਂ,ਸੁਖ ਨਾ ਸਹੀ ਸਜਣਾ,
ਕਦੇ ਤਾਂ ਸਮਝੇ ਪੈਣੀਆਂ,ਰੰਗਣਾਂ ਪਿਆਰ ਦਿਆਂ|

'ਮੇਰੀ ਲੋਚਾ' ਵਿੱਚ ਕਵੀ ਕਿਸੇ ਧੁਰੋ ਪ੍ਰਾਪਤ ਕੀਤੀ ਪ੍ਰੇਰਨਾ ਨਾਲ ਸਮਾਜ ਵਿਚੋਂ ਭੁਖ ਨੰਗ ਤੇ ਗਰੀਬੀ ਨੂੰ ਮਕਾਉਣਾ ਲੋਚਦਾ ਹੈ ਤੇ ਇਸ ਨਵੇਂ ਉਸਰੇ ਸਮਾਜ ਸਾਹਮਣੇ ਉਹ ਸਿਰ ਝੁਕਾਉਣਾ ਚਾਹੁੰਦਾ ਹੈ। ਉਹ ਪ੍ਰੀਤ ਦੀਆਂ 'ਲੰਮੀਆਂ ਕਹਾਣੀਆਂ' ਪਾਉਂਦਾ ਹੈ। ਕਿਸੇ ਦੇ 'ਸੁਪਨੇ' ਲੈਦਾ ਹੈ, ਅਤੇ 'ਹੁਸਨ ਤੇ ਪਿਆਰ' ਦੇ ਸਦੀਵੀ ਝਗੜੇ ਨਿਪਟਾਂਦਾ ਹੋਇਆ ਆਪਣੀ ਸਾਥਣ ਨੂੰ ਕਿਸੇ ਨਵ-ਅਸਮਾਨੀਂ ਉਡਾ ਕੇ ਲੈ ਜਾਣਾ ਚਾਹੁੰਦੇ ਹੈ। ਇਸ ਤਰਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪਿਆਰ ਅਤੇ ਰੋਮਾਂਸਵਾਦ ਉਸ ਦੀ ਕਵਿਤਾ ਦਾ ਮੂਲ ਧੂਰਾ ਹੈ, ਜਿਸ ਪਿਆਰ ਨੂੰ ਉਹ ਨਿਸੰਗ ਹੋ ਕੇ ਗਾਉਦਾ ਹੈ।

ਹਵਾਲੇ

ਫਰਮਾ:ਹਵਾਲੇ

  1. "ਪੰਜਾਬੀ ਕਵਿਤਾ, ਚੰਨਣ ਸਿੰਘ ਜੇਠੂਵਾਲੀਆ".