ਚੰਗੜਮਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਚੰਗੜਮਾਂ ਭਾਰਤੀ ਪੰਜਾਬ ਦੇ ਤਲਵਾੜਾ ਬਲਾਕ ਅਤੇ ਜਿਲ੍ਹਾ ਹੁਸ਼ਿਆਰਪੁਰ ਅਧੀਨ ਦਰਿਆ ਬਿਆਸ ਕੰਢੇ ਵਸਿਆ ਇੱਕ ਪਿੰਡ ਹੈ ਜੋ ਕਿ ਸ਼ਿਵਾਲਿਕ ਦੀਆਂ ਦੋ ਪਹਾੜੀਆਂ ਦਰਮਿਆਨ ਵਾਦੀ ਵਿੱਚ ਬਹੁਤ ਹੀ ਮਨਮੋਹਕ ਦ੍ਰਿਸ਼ ਵਾਲਾ ਪਿੰਡ ਹੈ ਜਿੱਥੋਂ ਦੀ ਜ਼ਿਆਦਾਤਰ ਆਬਾਦੀ ਹਿਮਾਚਲੀ ਲੋਕਾਂ ਜਿਵੇਂ ਕਿ ਰਾਜਪੂਤ, ਚਾੰਗ, ਆਦਿ ਦੀ ਹੈ ਅਤੇ ਇਹ ਲੋਕ ਰਵਾਇਤੀ ਖੇਤੀ ਦੇ ਨਾਲ ਨਾਲ ਬਾਗਬਾਨੀ ਦਾ ਧੰਦਾ ਵੀ ਕਰਦੇ ਹਨ ਅਤੇ ਕੁਝ ਲੋਕ ਬਿਆਸ ਬੰਨ੍ਹ ਤੇ ਨੌਕਰੀ ਵੀ ਕਰਦੇ ਹਨ। ਕਿਸੇ ਸਮੇਂ ਦੌਰਾਨ ਇਹ ਪਹਾੜਾਂ ਦਾ ਹਿੱਸਾ ਹੋਣ ਕਾਰਨ ਝਾੜੀਆਂ ਨਾਲ ਘਿਰਿਆ ਹੁੰਦਾ ਸੀ। ਬਿਆਸ ਬੰਨ੍ਹ ਬਣਨ ਕਾਰਨ ਇਸ ਦਾ ਸਰਬ-ਪੱਖੀ ਵਿਕਾਸ ਹੋਇਆ ਹੈ। ਇੱਥੇ ਸਥਿਤ ਨਾਗ ਦੇਵਤਾ ਦਾ ਮੰਦਰ ਬਹੁਤ ਪ੍ਰਸਿੱਧ ਹੈ ਅਤੇ ਦੇਸੀ ਮਹੀਨੇ ਸਾਉਣ ਦੇ ਸਾਰੇ ਐਤਵਾਰਾਂ ਨੂੰ ਇੱਥੇ ਮੇਲੇ ਲੱਗਦੇ ਹਨ ਅਤੇ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸਦੇ ਮੇਲਿਆਂ ਦੀ ਵਿਸ਼ੇਸ਼ਤਾ ਖਾਸ ਤੌਰ ਤੇ ਕੁਸ਼ਤੀ ਦੇ ਮੁਕਾਬਲੇ ਹਨ ਜਿਸਨੂੰ ਛਿਂਝ ਵੀ ਕਿਹਾ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ