ਚੌਗਾਵਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਚੌਗਾਵਾਂ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਚੌਗਾਵਾਂ ਦਾ ਇੱਕ ਪਿੰਡ ਹੈ। ਚੌਗਾਵਾਂ ਤੋਂ ਅੰਮ੍ਰਿਤਸਰ, ਅਜਨਾਲਾ, ਰਾਣੀਆਂ ਬਾਰਡਰ ਅਤੇ ਭਿੰਡੀ ਸੈਦਾਂ ਨੂੰ ਬੱਸ ਸੇਵਾ ਹੈ।[1][2]

ਨਾਂਅ ਉਤਪਤੀ

ਚੌਗਾਵਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਕਦੇ ਲੋਪੋਕੇ, ਭੁੱਲਰ, ਕੋਹਾਲੀ ਤੇ ਕੋਹਾਲਾ ਵਿੱਚ ਘਿਰਿਆ ਚੌਕ (ਚੌਰਾਹਾ) ਚੌਗਾਵਾਂ ਕਰਕੇ ਸੱਦਿਆ ਜਾਣ ਲੱਗਿਆ।[3]

ਪਿਛੋਕੜ

ਚੌਗਾਵਾਂ ਪਿੰਡ ਇੱਕ ਬਲਾਕ ਦਾ ਮੁੱਖ ਦਫਤਰ ਹੈ ਜਿਸ ਅਧੀਨ 113 ਪਿੰਡ ਆਉਂਦੇ ਹਨ ਅਤੇ ਇਸਦੀ ਪਾਕਿਸਤਾਨ ਦੀ ਸਰਹੱਦ ਤੋਂ ਦੂਰੀ ਸਿਰਫ ੨੦ ਕਿਲੋਮੀਟਰ ਹੈ। ਇਸਦੀ ਵੱਸੋਂ 148134 ਹੈ ਜਿਸ ਵਿੱਚੋਂ ਕਰੀਬ 27 ਪ੍ਰਤੀਸ਼ਤ ਵੱਸੋਂ ਅਨੁਸੂਚਤ ਜਾਤਾਂ ਅਤੇ ਨਿਮਨ ਵਰਗਾਂ ਨਾਲ ਸੰਬੰਧ ਰਖਦੀ ਹੈ।ਜਿਆਦਾ ਵੱਸੋਂ ਖੇਤੀ ਦਾ ਕੰਮ ਕਰਦੀ ਹੈ ਅਤੇ ਇਥੇ ਕੋਈ ਉਦਯੋਗ ਆਦਿ ਨਹੀਂ ਹੈ।

ਸਥਾਪਨਾ

ਗੁਰੂ ਨਾਨਕ ਕੰਨਿਆ ਕਾਲਜ ਦੇ ਸੰਸਥਾਪਕ ਅੱਛਰ ਸਿੰਘ ਅਨੁਸਾਰ ਦੋ ਭਰਾ ਤਾਰੂ ਤੇ ਧਰਮੂ ਆਪਣੇ ਮਾਲ-ਡੰਗਰ ਸਮੇਤ ਅਟਾਰੀ ਵੱਲੋਂ ਇਧਰ ਆਏ। ਉਨ੍ਹਾਂ ਵਿੱਚ ਸ਼ਰਤ ਲੱਗ ਗਈ ਕਿ ਜਿਹੜਾ ਸਾਹਮਣੇ ਵਾਲੇ ਥੇਹ ’ਤੇ ਆਪਣਾ ਗੱਡੂਾ ਲੈ ਜਾਊ, ਥੇਹ ਉਸ ਦਾ ਹੋ ਜਾਵੇਗਾ। ਦੋਵਾਂ ਭਰਾਵਾਂ ਵਿੱਚੋਂ ਜਿਹੜਾ ਜਿੱਤਿਆ, ਉਸ ਨੇ ਥੇਹ ’ਤੇ ਅਤੇ ਦੂਜੇ ਨੇ ਕੋਹ ਕੁ ਅੱਗੇ ਜਾ ਕੇ ਛੱਪੜਾਂ ਵਿੱਚ ਘਿਰੀ ਝਿੜੀ ’ਤੇ ਮੋੜ੍ਹੀ ਗੱਡੀ ਦਿੱਤੀ। ਇੱਕ ਨੇ ਚੌਗਾਵਾਂ ਅਤੇ ਦੂਜੇ ਭਰਾ ਨੇ ਕੋਹਾਲਾ ਪਿੰਡ ਵਸਾਇਆ। ਹੌਲੀ ਹੌਲੀ ਆਸ ਪਾਸ ਦੇ ਪਿੰਡਾਂ ਭੁੱਲਰ, ਸੌੜੀਆਂ, ਭੀਲੋਵਾਲ, ਸਾਰੰਗੜਾਂ, ਕੋਹਾਲੀ ਆਦਿ ਦੇ ਲੋਕ ਇੱਥੇ ਵਸ ਗਏ। ਹੁਣ ਚੌਗਾਵਾਂ ਬਲਾਕ ਹੈੱਡਕੁਆਰਟਰ ਹੈ।ਫਰਮਾ:ਹਵਾਲਾ ਲੋੜੀਂਦਾ

ਆਮ ਜਾਣਕਾਰੀ

ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਇਲਾਵਾ ਬਲਾਕ ਐਲੀਮੈਂਟਰੀ ਐਜੂਕੇਸ਼ਨ ਅਫ਼ਸਰ ਦਾ ਦਫ਼ਤਰ, ਬੀਡੀਪੀਓ ਦਫ਼ਤਰ, ਸੀਡੀਪੀਓ ਦਫ਼ਤਰ, ਪਾਵਰਕੌਮ ਦਫ਼ਤਰ, ਪਨਸਪ ਦਫ਼ਤਰ ਆਦਿ ਤੋਂ ਇਲਾਵਾ ਬੈਂਕ ਸ਼ਾਖ਼ਾਵਾਂ, ਡਾਕਘਰ, ਸਾਂਝ ਕੇਂਦਰ, ਸੇਵਾ ਕੇਂਦਰ, ਜਲ ਘਰ, ਕਮਿਊਨਿਟੀ ਹਾਲ, ਆਂਗਣਵਾੜੀ ਕੇਂਦਰ, ਡਿਸਪੈਂਸਰੀ ਤੇ ਪਸ਼ੂ ਹਸਪਤਾਲ ਆਦਿ ਦੀ ਸਹੂਲਤ ਹੈ।ਫਰਮਾ:ਹਵਾਲਾ ਲੋੜੀਂਦਾ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ