ਚੋਟੀਆਂ (ਮਾਨਸਾ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਸਤੀ

ਪਿੰਡ ਚੋਟੀਆਂ ਦਾ ਇੱਕ ਦ੍ਰਿਸ਼

ਚੋਟੀਆਂ (ਅੰਗਰੇਜ਼ੀ:Chotian) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1]ਇਹ ਪਿੰਡ ਮਾਨਸਾ-ਸਰਸਾ ਰੋਡ ਉੱਪਰ ਪਿੰਡ ਫੱਤਾ-ਮਾਲੋਕਾ ਤੋਂ ਚਡ਼੍ਹਦੇ ਵਾਲੇ ਪਾਸੇ 5 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹੈ।

ਜਿਲ੍ਹਾ ਡਾਕਖਾਨਾ ਪਿੰਨ-ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਮਾਨਸਾ ਆਦਮਕੇ 151506 1,263 (2011 ਅਨੁਸਾਰ) 4.08 ਕਿਲੋਮੀਟਰ ਮਾਨਸਾ ਤੋਂ ਸਰਸਾ ਰੋਡ ਉੱਪਰ ਪਿੰਡ ਫੱਤਾ ਮਾਲੋਕਾ ਤੋਂ 6 ਕਿਲੋਮੀਟਰ ਥਾਣਾ ਸਦਰ, ਸਰਦੂਲਗੜ੍ਹ

(15 ਕਿਲੋਮੀਟਰ)

ਇਤਿਹਾਸ

ਇਸ ਪਿੰਡ ਦੇ ਇਤਿਹਾਸ ਸੰਬੰਧੀ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਕਿ ਇਸ ਪਿੰਡ ਦਾ ਨਾਮ 'ਚੋਟੀਆਂ' ਕਿਵੇਂ ਪਿਆ।
ਬਰਨ, ਆਦਮਕੇ, ਆਲੀਕੇ ਅਤੇ ਝੰਡੂਕੇ ਇਸ ਪਿੰਡ ਦੇ ਗੁਆਂਢੀ ਪਿੰਡ ਹਨ।

ਅਬਾਦੀ ਅੰਕੜੇ (2011)

ਵਿਸ਼ਾ ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 243
ਆਬਾਦੀ 12,63 672 591
ਬੱਚੇ (0-6) 115 71 44
ਅਨੁਸੂਚਿਤ ਜਾਤੀ 538 287 251
ਪਿਛੜੇ ਕਬੀਲੇ 0 0 0
ਸਾਖਰਤਾ ਦਰ 62.80% 71.38% 53.38%
ਕਾਮੇ 474 392 82
ਮੁੱਖ ਕਾਮੇ 472 0 0
ਦਰਮਿਆਨੇ ਲੋਕ 2 2 0

2001 ਵਿੱਚ ਇਸ ਪਿੰਡ ਦੀ ਅਬਾਦੀ 1172 ਸੀ[2] ਅਤੇ 2011 ਅਨੁਸਾਰ ਇਸ ਪਿੰਡ ਦੀ ਆਬਾਦੀ 1263 ਹੈ।[3] ਇਸ ਪਿੰਡ ਵਿੱਚ 2011 ਅਨੁਸਾਰ 243 ਪਰਿਵਾਰ ਰਹਿੰਦੇ ਹਨ। ਇਸ ਤਰ੍ਹਾਂ ਪਿੰਡ ਵਿੱਚ 672ਮਰਦ ਅਤੇ 591ਔਰਤਾਂ ਰਹਿੰਦੀਆਂ ਹਨ। ਇਸ ਪਿੰਡ ਦਾ ਔਸਤ ਲਿੰਗ ਅਨੁਪਾਤ 879 ਹੈ। ਇਸ ਪਿੰਡ ਦੀ ਸ਼ਾਖਰਤਾ ਦਰ 62.80% ਹੈ।ਮਰਦਾਂ ਦੀ ਸ਼ਾਖਰਤਾ ਦਰ 71.38% ਅਤੇ ਔਰਤਾਂ ਦੀ ਸ਼ਾਖਰਤਾ ਦਰ 53.38% ਹੈ।
ਇਸ ਪਿੰਡ ਵਿੱਚ ਜਿਆਦਾ ਗਿਣਤੀ ਅਨੁਸੂਚਿਤ ਜਾਤੀਆਂ ਦੀ ਹੈ ਜੋ ਕਿ ਕੁੱਲ ਜਨਸੰਖਿਆ ਦੀ 42.60% ਹੈ। ਇਸ ਦਾ ਖੇਤਰਫ਼ਲ 4.08 ਕਿ. ਮੀ. ਵਰਗ ਹੈ।

ਪਹੁੰਚ

ਸੜਕ ਮਾਰਗ ਰਾਂਹੀ

ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 209 ਕਿਲੋਮੀਟਰ ਅਤੇ ਜਿਲ੍ਹਾ ਮਾਨਸਾ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸਰਦੂਲੇਵਾਲਾ ਤੋਂ ਇਸ ਪਿੰਡ ਦੀ ਦੂਰੀ 11 ਕਿਲੋਮੀਟਰ ਅਤੇ ਰਤੀਆ(ਹਰਿਆਣਾ) ਤੋਂ ਇਸ ਪਿੰਡ ਦੀ ਦੂਰੀ ਲਗਭਗ 26 ਕਿਲੋਮੀਟਰ ਹੈ।
ਸਰਦੂਲਗੜ੍ਹ ਬੱਸ ਅੱਡੇ ਤੋਂ ਪਿੰਡ ਚੋਟੀਆਂ ਤੱਕ ਪਹੁੰਚਣ ਦਾ ਬੱਸ ਕਿਰਾਇਆ 20 ਰੁਪਏ ਅਤੇ ਫੱਤਾ ਮਾਲੋਕਾ ਤੋਂ ਪਿੰਡ ਚੋਟੀਆਂ ਤੱਕ ਪਹੁੰਚਣ ਦਾ ਬੱਸ ਕਿਰਾਇਆ 15 ਰੁਪਏ ਹੈ।

ਰੇਲਵੇ ਮਾਰਗ ਰਾਂਹੀ

ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੈ, ਇਸ ਤੋਂ ਇਲਾਵਾ ਦੂਸਰਾ ਨੇੜਲਾ ਰੇਲਵੇ ਸਟੇਸ਼ਨ ਹਰਿਆਣਾ ਵਿੱਚ ਵਸੇ ਸ਼ਹਿਰ 'ਸਿਰਸਾ' ਵਿੱਚ ਹੈ।

ਹਵਾਈ ਮਾਰਗ ਰਾਹੀਂ

ਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੈ।

ਵਿੱਦਿਅਕ ਸੰਸਥਾਵਾਂ

ਸਰਕਾਰੀ ਪ੍ਰਾਇਮਰੀ ਸਕੂਲ, ਚੋਟੀਆਂ ਇਸ ਪਿੰਡ ਦਾ ਇੱਕੋ-ਇੱਕ ਸਕੂਲ ਹੈ ਅਤੇ ਬਾਕੀ ਪਬਲਿਕ ਸਕੂਲ ਇਸ ਪਿੰਡ ਦੇ ਗੁਆਂਢੀ ਪਿੰਡਾਂ ਵਿੱਚ ਚੱਲ ਰਹੇ ਹਨ। ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਥਾਪਨਾ 1960 ਵਿੱਚ ਕੀਤੀ ਗਈ ਸੀ। ਇਸ ਸਕੂਲ ਵਿੱਚ ਚਾਰ ਕਮਰੇ ਹਨ ਅਤੇ ਲਾਇਬਰੇਰੀ ਵਿੱਚ 140 ਬਾਲ-ਪੁਸਤਕਾਂ ਹਨ। ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ।[4]

ਨਜ਼ਦੀਕੀ ਵਿੱਦਿਅਕ ਸੰਸਥਾਵਾਂ

ਵਿੱਦਿਅਕ ਸੰਸਥਾ ਦਾ ਨਾਮ ਪਿੰਡ ਤੋਂ ਦੂਰੀ
ਕੈਲੀਬਰ ਪਬਲਿਕ ਸਕੂਲ (ਬਰਨ)[5] 2 ਕਿ:ਮੀ:
ਸੰਤ ਸਤਨਾਮ ਦਾਸ ਪਬਲਿਕ ਸਕੂਲ (ਬਰਨ)[6] 1 ਕਿ:ਮੀ:
ਸ੍ਰ: ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ, ਸਰਦੂਲਗੜ੍ਹ 15 ਕਿ:ਮੀ:
ਨਹਿਰੂ ਮੈਮੋਰੀਅਲ ਕਾਲਜ, ਮਾਨਸਾ 37.5 ਕਿ:ਮੀ:
ਐਨਲਾਈਟਨਡ ਕਾਲਜ, ਝੁਨੀਰ 10 ਕਿ:ਮੀ:
ਭਾਰਤ ਗਰੁੱਪ ਆਫ਼ ਕਾਲਜ, ਸਰਦੂਲਗੜ੍ਹ 16 ਕਿ:ਮੀ:

ਪਿੰਡ ਸੰਬੰਧੀ ਵਾਧੂ ਜਾਣਕਾਰੀ

ਇਹ ਪਿੰਡ ਮਾਨਸਾ ਤੋਂ ਸਿਰਸਾ ਰੋਡ ਤੋਂ 6 ਕਿ.ਮੀ. ਦੂਰੀ ਉੱਤੇ ਪੂਰਬ ਦਿਸ਼ਾ ਵਾਲੇ ਪਾਸੇ ਸਥਿਤ ਹੈ।[7] ਪਿੰਡ ਵਿੱਚ ਊਧਮ ਸਿੰਘ ਸਪੋਰਟਸ ਕਲੱਬ ਬਣਿਆ ਹੋਇਆ ਹੈ। ਇਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਅਤੇ ਇੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਦੋ ਹੋਰ ਪਿੰਡਾਂ ਨੂੰ ਪਾਣੀ ਜਾਂਦਾ ਹੈ।
ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਪਸ਼ੂ-ਡਿਸਪੈਂਸਰੀ ਹੈ। ਪਿੰਡ ਵਿੱਚ ਦੋ ਗੁਰੂਦੁਆਰੇ ਹਨ ਅਤੇ ਇੱਕ ਬਾਬਾ ਕਰੂਟਾ ਜੀ ਦਾ ਡੇਰਾ ਹੈ। ਪਿੰਡ ਵਿੱਚ ਇੱਕ ਅਨਾਜ-ਮੰਡੀ ਹੈ ਜਿਸ ਵਿੱਚੋਂ ਕਈ ਪਿੰਡਾਂ ਦੀ ਢੋਆ-ਢੁਆਈ ਹੁੰਦੀ ਹੈ।
ਪਿੰਡ ਵਿੱਚ ਦੂਰਦਰਸ਼ਨ ਪੰਜਾਬੀ ਚੈਨਲ ਵੱਲੋਂ ਪੰਜ ਸੱਭਿਆਚਾਰਕ ਪ੍ਰੋਗਰਾਮ ਰਿਕਾਰਡ ਕੀਤੇ ਜਾ ਚੁੱਕੇ ਹਨ।

ਕ੍ਰਿਕਟ ਟੂਰਨਾਮੈਂਟ

ਪਹਿਲਾ ਟੂਰਨਾਮੈਂਟ

ਪਿੰਡ ਚੋਟੀਆਂ ਦਾ ਪਹਿਲਾ ਕ੍ਰਿਕਟ ਟੂਰਨਾਮੈਂਟ 10, 11 ਅਤੇ 12 ਸਤੰਬਰ 2016, ਦਿਨ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਪਿੰਡ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 7100+ਟ੍ਰਾਫੀ ਅਤੇ ਦੂਸਰਾ ਇਨਾਮ 5100+ਟ੍ਰਾਫੀ ਸੀ। ਇਸ ਟੂਰਨਾਮੈਂਟ ਵਿੱਚ 'ਰਤੀਆ' (ਹਰਿਆਣਾ) ਦੀ ਟੀਮ ਜੇਤੂ ਰਹੀ ਸੀ। ਦੂਸਰਾ ਸਥਾਨ 'ਝੰਡਾ ਕਲਾਂ' ਦੀ ਕ੍ਰਿਕਟ ਟੀਮ ਦਾ ਰਿਹਾ ਸੀ।

ਦੂਸਰਾ ਟੂਰਨਾਮੈਂਟ

ਦੂਜਾ ਕ੍ਰਿਕਟ ਟੂਰਨਾਮੈਂਟ 26, 27 ਅਤੇ 28 ਜਨਵਰੀ 2017 ਨੂੰ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਦਿਨ ਪਿੰਡ ਦੇ ਖੇਡ-ਮੈਦਾਨ ਵਿੱਚ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿੱਚ ਝੁਨੀਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰ ਕੇ 11,000/- ਰੁਪਏ+ਟਰਾਫ਼ੀ ਜਿੱਤੀ ਅਤੇ ਪਿੰਡ ਜੋੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰ ਕੇ 7,100/- ਰੁਪਏ+ਟਰਾਫ਼ੀ ਜਿੱਤੀ। ਇਹ ਟੂਰਨਾਮੈਂਟ ਸਵ. ਸੁਖਵਿੰਦਰ ਸਿੰਘ (ਗੱਗੀ) ਦੀ ਯਾਦ ਵਿੱਚ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿੱਚ 100 ਮੀਟਰ ਅਤੇ 1600 ਮੀਟਰ ਦੌੜਾਂ (ਰੇਸ) ਦੇ ਮਕਾਬਲੇ ਵੀ ਕਰਵਾਏ ਗਏ ਸਨ।

ਤੀਸਰਾ ਟੂਰਨਾਮੈਂਟ

ਤੀਸਰਾ ਕ੍ਰਿਕਟ ਟੂਰਨਾਮੈਂਟ ਅੰਡਰ-18 ਕਰਵਾਇਆ ਗਿਆ ਸੀ।

ਬਾਹਰੀ ਕੜੀਆਂ

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:Coord