ਗੁੱਜਰ ਸਿੰਘ ਭੰਗੀ

ਭਾਰਤਪੀਡੀਆ ਤੋਂ
Jump to navigation Jump to search

ਸਰਦਾਰ ਗੁੱਜਰ ਸਿੰਘ ਭੰਗੀ ਉਸ ਤਿਕੜੀ ਵਿਚੋਂ ਇੱਕ ਸੀ, ਜਿਸਨੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਤੋਂ ਪਹਿਲਾਂ ਲਾਹੌਰ ਉੱਪਰ 30 ਸਾਲ ਰਾਜ ਕੀਤਾ ਸੀ। ਇਹ ਇੱਕ ਸਧਾਰਨ ਕਿਸਾਨ ਨੱਥਾ ਸਿੰਘ ਦਾ ਪੁੱਤਰ ਸੀ।

ਜ਼ਿੰਦਗੀ

ਗੁੱਜਰ ਸਿੰਘ ਨੇ ਆਪਣੇ ਨਾਨਾ ਗੁਰਬਖ਼ਸ਼ ਸਿੰਘ ਰੋੜਾਂਵਾਲਾ ਕੋਲੋਂ ਅੰਮ੍ਰਿਤ ਛਕਿਆ। ਨਾਨੇ ਨੇ ਇਸਨੂੰ ਇੱਕ ਘੋੜਾ ਦਿੱਤਾ ਅਤੇ ਆਪਣੇ ਜਥੇ ਦਾ ਮੈਂਬਰ ਬਣਾ ਲਿਆ।