ਗੁਰਬਚਨ ਸਿੰਘ ਰਾਹੀ

ਭਾਰਤਪੀਡੀਆ ਤੋਂ
Jump to navigation Jump to search

ਗੁਰਬਚਨ ਸਿੰਘ ਰਾਹੀ (ਜਨਮ 12 ਅਪ੍ਰੈਲ 1937 ਈ) ਪੰਜਾਬੀ ਦਾ ਲੇਖਕ ਹੈ। ਗੁਰਬਚਨ ਸਿੰਘ ਨੇ ਪੰਜਾਬੀ ਵਿੱਚ ਕਵਿਤਾਵਾਂ, ਆਲੋਚਨਾ, ਬਾਲ ਸਾਹਿਤ ਅਤੇ ਸੰਪਾਦਨ ਦਾ ਕੰਮ ਵੀ ਕੀਤਾ ਹੈ। ਗੁਰਬਚਨ ਸਿੰਘ ਰਾਹੀ ਨੇ ਵਿਦਿਆ ਦੇ ਖੇਤਰ ਵਿੱਚ ਐਮ.ਏ. (ਹਿਸਟਰੀ,ਪੰਜਾਬੀ), ਪੀ.ਐਚ.ਡੀ.(ਪੰਜਾਬੀ), ਕੀਤੀ ਹੈ। ਗੁਰਬਚਨ ਸਿੰਘ ਰਾਹੀ ਐਸੋਸੀਏਟ ਪ੍ਰੋਫੈਸਰ (ਰੀਟਾਇਰਡ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਪੰਜਾਬੀ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ) ਹਨ। ਉਹ ਆਈ.ਏ.ਐਸ. ਟ੍ਰੇਨਿੰਗ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੇਵਾ ਨਿਭਾ ਰਹੇ ਹਨ।

ਰਚਨਾਵਾਂ

  1. ਕਾਵਿ ਸੰਗ੍ਰਹਿ - ਮੌਤ ਦਾ ਵਪਾਰ, ਆਸ ਦਾ ਫੁੱਲ,ਅਗਨ ਕ੍ਰੀੜਾ, ਕੁਝ ਗੱਲਾਂ, ਅੱਖਰ- ਅੱਖਰ ਸ਼ਬਦ, ਤੇਰਾ ਆਕਾਸ਼, ਮੇਰੀ ਉਡਾਣ।
  2. ਆਲੋਚਨਾ - ਗੁਰੂ ਨਾਨਕ ਬਾਣੀ ਵਿਵੇਚਨ, ਕਰਮ ਪ੍ਰਤਿ ਕਰਮ, ਜਪੁਜੀ ਤੇ ਆਸਾ ਦੀ ਵਾਰ, ਅਨੁਭਵ ਤੇ ਸਮੀਖਿਆ, ਧਾਰਮਿਕ ਨਾਟਕ ਤੇ ਪੰਜਾਬੀ ਰੰਗਮੰਚ।
  3. ਨਾਟਕ-ਬੇਗਮ ਜ਼ੈਨਾ (ਇਤਿਹਾਸਕ ਨਾਟਕ)
  4. ਸੰਪਾਦਨ - ਜੈਨਾ ਦਾ ਵਿਰਲਾਪ (ਕਾਵਿ ਨਾਟਕ), ਮੱਧਕਾਲੀਨ ਪੰਜਾਬੀ ਕਾਵਿ (ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ),ਆਧੁਨਿਕ ਪੰਜਾਬੀ ਵਿਆਕਰਣ ਤੇ ਲੇਖ ਰਚਨਾ (ਸਹਿਯੋਗ), ਜਰਨਲ ਪੰਜਾਬੀ ਪੁਸਤਕ (ਸਹਿਯੋਗ), ਆਧੁਨਿਕ ਪੰਜਾਬੀ ਪ੍ਰਬੋਧ (ਸਹਿਯੋਗ)।
  5. ਅਨੁਵਾਦ - ਗਾਥਾ ਭਾਰਤ ਦੇਸ਼ ਦੀ (ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਸਿੱਧ ਪੁਸਤਕ - 'ਡਿਸਕਵਰੀ ਆਫ ਇੰਡੀਆ' ਦਾ ਅਨੁਵਾਦ, ਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ ਸਹਿਯੋਗ), ਲਿਪੀਅੰਤਰਣ - ਨਏਂ ਮੌਸਮੋਂ ਕੇ ਗੁਲਾਬ (ਆਜ਼ਾਦ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ)।
  6. ਬਾਲ ਸਾਹਿਤ - ਹਵਾਈ ਜ਼ਹਾਜ, ਸੜਕਾਂ ਦੇ ਨਿਯਮ,ਸਾਡੇ ਰਸਮ ਰਿਵਾਜ।[1]

ਹਵਾਲੇ

ਫਰਮਾ:ਹਵਾਲੇ

  1. ਪੁਸਤਕ - ਤੇਰਾ ਆਕਾਸ਼ ਮੇਰੀ ਉਡਾਣ, ਲੇਖਕ - ਡਾ. ਗੁਰਬਚਨ ਸਿੰਘ ਰਾਹੀ,ਪ੍ਰਕਾਸ਼ਕ - ਸੰਗਮ ਪਬਲੀਕੇਸ਼ਨਜ ਸਮਾਣਾ,ਪੰਨਾ ਨੰ. 2 ਸੰਨ - 2012