ਗੁਰਬਖ਼ਸ਼ ਸਿੰਘ ਪ੍ਰੀਤਲੜੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ

ਗੁਰਬਖ਼ਸ਼ ਸਿੰਘ (ਖੱਬੇ), 1964 ਵਿੱਚ

ਫਰਮਾ:Quote box

ਗੁਰਬਖ਼ਸ਼ ਸਿੰਘ ਪ੍ਰੀਤਲੜੀ (26 ਅਪ੍ਰੈਲ 1895 - 20 ਅਗਸਤ 1978) ਪੰਜਾਬੀ ਦਾ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ।

ਜੀਵਨ

ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਸਰਦਾਰ ਪਿਸ਼ੌਰਾ ਸਿੰਘ ਤੇ ਮਾਤਾ ਮਾਲਣੀ ਦੇ ਘਰ 26 ਅਪ੍ਰੈਲ 1895 ਈ.ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ।ਬਚਪਨ ਵਿੱਚ ਉਸ 'ਤੇ ਆਪਣੀ ਦਾਦੀ ਜੀ ਦੀ ਕੋਮਲ ਸਖਸ਼ੀਅਤ ਦਾ ਬਹੁਤ ਪ੍ਰਭਾਵ ਪਿਆ। ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਸ ਨੂੰ ਬਚਪਨ ਤੋਂ ਲੈ ਕੇ ਕਾਫ਼ੀ ਲੰਮੇ ਸਮੇਂ ਤੱਕ ਗਰੀਬੀ ਨਾਲ ਸੰਘਰਸ਼ ਕਰਨਾ ਪਿਆ।[1]ਦਸਵੀਂ ਕਰਕੇ ਕੁਝ ਚਿਰ 15 ਰੁਪਏ ਮਹੀਨੇ ਤੇ ਕਲਰਕੀ ਕੀਤੀ।1914 ਵਿੱਚ ਪਹਿਲੀ ਵੱਡੀ ਸੰਸਾਰ ਜੰਗ ਹੋ ਜਾਣ ਕਾਰਣ ਉਸ ਨੂੰ ਫੌਜ ਵਿੱਚ ਇੰਜੀਨੀਅਰ ਦੀ ਨੌਕਰੀ ਮਿਲ ਗਈ। 1924-32 ਤਕ ਭਾਰਤ ਰੇਲਵੇ ਵਿੱਚ ਇੰਜੀਨੀਅਰ ਦੀ ਨੌਕਰੀ ਕੀਤੀ।ਨੁਸ਼ਹਿਰੇ ਵਿੱਚ ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਵਿੱਚ ਪ੍ਰਬੰਧ ਦੀ ਸੇਵਾ ਕੀਤੀ। ਨਵੀਨ ਤਕਨੀਕੀ ਢੰਗ ਨਾਲ ਫਾਰਮਿੰਗ ਕੀਤੀ। ਫਿਰ ਪ੍ਰੀਤ ਨਗਰ ਵਿਚ ਵੀ ਇਹੋ ਕਿੱਤਾ ਜਾਰੀ ਰੱਖਿਆ।[2]ਗੁਰਬਖਸ਼ ਸਿੰਘ ਦਾ ਵਿਆਹ1912 ਵਿੱਚ ਹੋਇਆ,ਉਦੋਂ ਉਸ ਦੀ ਉਮਰ 17 ਵਰਿ੍ਆਂ ਦੀ ਸੀ ਅਤੇ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ ਸੀ। ਪਤਨੀ ਦਾ ਪੇਕਾ ਨਾਂ ਸ਼ਿਵਦਈ ਸੀ। ਸਹੁਰਾ ਘਰ ਦਾ ਨਾਂ ਜਗਜੀਤ ਕੌਰ ਸੀ। ਗੁਰਬਖਸ਼ ਸਿੰਘ ਉਸਨੂੰ ਜੀਤੀ ਜਾਂ ਜੀਤਾ ਨਾਂ ਨਾਲ ਯਾਦ ਕਰਦਾ ਸੀ।[3] 8 ਜਨਵਰੀ 1925 ਈ. ਨੂੰ ਨਵਤੇਜ ਸਿੰਘ ਪੈਦਾ ਹੋਇਆ। ਇਸ ਤੋਂ ਬਾਅਦ ਤਿੰਨ ਲੜਕੀਆਂ - ਉਮਾ (27ਜੁਲਾਈ1927), ਉਰਮਿਲਾ (15 ਅਕਤੂਬਰ, 1928) ਪ੍ਰਤਿਮਾ 30 ਮਈ 1930 ਅਤੇ ਫਿਰ ਇੱਕ ਲੜਕਾ ਹਿਰਦੇ ਪਾਲ (6 ਫ਼ਰਵਰੀ 1934), ਇੱਕ ਲੜਕੀ ਅਨਸੂਯਾ (9 ਜਨਵਰੀ 1936) ਪੈਦਾ ਹੋਏ। ਗੁਰਬਖ਼ਸ਼ ਸਿੰਘ ਦੇ ਘਰ ਦੋ ਪੁੱਤਰ ਅਤੇ ਚਾਰ ਪੁੱਤਰੀਆਂ ਨੇ ਜਨਮ ਲਿਆ।[4] ਉਸ ਨੇ ਇਰਾਕ, ਈਰਾਨ, ਅਮਰੀਕਾ ,ਕੈਨੇਡਾ, ਫਰਾਂਸ, ਬੈਲਜੀਅਮ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਜਰਮਨੀ, ਚੀਨ, ਹਾਂਗ ਕਾਂਗ, ਸੋਵੀਅਤ ਯੂਨੀਅਨ, ਹੰਗਰੀ, ਰੁਮਾਨੀਆ,ਚੈਕੋਸਲੋਵਾਕੀਆ, ਫ਼ਿਨਲੈਂਡ, ਜਮਹੂਰੀ ਜਰਮਨੀ, ਅਫ਼ਗਾਨਿਸਤਾਨ ਦੀ ਯਾਤਰਾ ਕੀਤੀ।

ਮੌਤ

ਗੁਰਬਖਸ਼ ਸਿੰਘ ਦੀ ਮੌਤ 20 ਅਗਸਤ 1977 ਨੂੰ ਪੀ.ਜੀ.ਆਈ. ਸਵੇਰੇ ਛੇ ਵਜੇ ਹੋਈ।ਫਰਮਾ:ਹਵਾਲਾ ਲੋੜੀਂਦਾ

ਸਨਮਾਨ

  1. ਭਾਸ਼ਾ ਵਿਭਾਗ ਪੰਜਾਬ ਵੱਲੋਂ ਵਰ੍ਹੇ ਦੇ ਸਾਹਿਤਕਾਰ ਦਾ ਪੁਰਸਕਾਰ।
  2. ਭਾਸ਼ਾ ਵਿਭਾਗ, ਪੰਜਾਬ ਵੱਲੋਂ ਤਿੰਨ ਵਾਰ ਪਹਿਲਾ ਸਾਹਿਤਕ ਇਨਾਮ।
  3. ਗੋਰਕੀ ਦੇ ਨਾਵਲ 'ਮਾਂ' ਦੇ ਅਨੁਵਾਦ ਲਈ ਸੋਵੀਅਤ ਲੈਂਡ ਨਹਿਰੂ ਪੁਰਸਕਾਰ।
  4. ਪ੍ਰਧਾਨਗੀ,ਸਾਹਿਤ ਅਕਾਦਮੀ,ਪੰਜਾਬ।
  5. ਮੈਂਬਰੀ, ਪੰਜਾਬੀ ਸਲਾਹਕਾਰ ਕਮੇਟੀ, ਸਾਹਿਤਕ ਅਕਾਦਮੀ ਦਿੱਲੀ।
  6. ਮੈਂਬਰੀ ,ਜਨਰਲ ਕੌਂਸਲ, ਸਾਹਿਤ ਅਕਾਦਮੀ, ਦਿੱਲੀ।
  7. ਮੀਤ ਪਰਧਾਨਗੀ ਆਲ ਇੰਡੀਆ ਪੀਸ ਕੌਂਸਲ।
  8. ਮੈਂਬਰੀ-ਸੰਸਾਰ ਅਮਨ ਕੌਂਸਲ।[5]

ਪ੍ਰੀਤਲੜੀ

ਗੁਰਬਖਸ਼ ਸਿੰਘ ਨੇ ਮਾਸਿਕ ਪੱਤਰ ਪ੍ਰੀਤਲੜੀ ਛਾਪਣਾ ਸ਼ੁਰੂ ਕੀਤਾ। ਸਤੰਬਰ1933 ਵਿੱਚ ਉਤਰ-ਪੱਛਮੀ ਸਰਹੱਦੀ ਸੂਬੇ ਤੋਂ ਪ੍ਰੀਤ ਲੜੀ ਮੈਗਜ਼ੀਨ ਦਾ ਪਹਿਲਾ ਅੰਕ ਜਾਰੀ ਕੀਤਾ। 1936 ਵਿੱਚ ਇਸ ਪਤ੍ਰਿਕਾ ਦਾ ਪ੍ਰਕਾਸ਼ਨ ਮਾਡਲ ਟਾਊਨ ਤੋਂ ਹੋਣ ਲੱਗਾ, ਪਰ 1938 ਵਿੱਚ ਇਸ ਦੀ ਛਾਪਣ ਦੀ ਵਿਵਸਥਾ ਪ੍ਰੀਤ ਨਗਰ ਤੋਂ ਹੀ ਕੀਤੀ ਜਾਣ ਲੱਗੀ। ਅਗਸਤ 1947 ਤੋਂ ਲੈ ਕੇ ਅਪ੍ਰੈਲ 1948 ਪ੍ਰੀਤ ਲੜੀ ਦਾ ਕੋਈ ਅੰਕ ਨਹੀਂ ਛਪਿਆ। ਮਈ 1948 ਤੋਂ 49 ਤੱਕ ਇਸ ਦਾ ਪ੍ਰਕਾਸ਼ਨ ਮਹਿਰੌਲੀ (ਦਿੱਲੀ) ਤੋਂ ਹੋਣ ਲੱਗਾ। ਦਸੰਬਰ 1950ਤੋਂ ਪ੍ਰੀਤ ਨਗਰ ਤੋਂ ਛਪਣ ਲੱਗਾ। ਜੂਨ 1939 ਤੋਂ ਪ੍ਰੀਤਲੜੀ ਦਾ ਹਿੰਦੀ ਪ੍ਰਕਾਸ਼ਨ ਸ਼ੁਰੂ ਹੋਇਆ, ਪਰ ਪਾਠਕਾਂ ਦੀ ਘਾਟ ਬਹੁਤ ਚਿਰ ਚੱਲ ਨਾ ਸਕਿਆ। ਅਗਸਤ 1939 ਵਿੱਚ ਉਰਦੂ ਵਿਚ ਵੀ ਛਪਣ ਲੱਗਾ, ਜੋ ਦੇਸ਼ ਵੰਡ ਤੱਕ ਜਾਰੀ ਰਿਹਾ।[6] ਇਹ ਮਾਸਿਕ ਪੱਤਰਿਕਾ ਹੁਣ ਵੀ ਛਪ ਰਹੀ ਹੈ। ਇਸ ਨਾਲ ਹੀ ਉਸ ਦੇ ਨਾਂ ਨਾਲ ਪ੍ਰੀਤਲੜੀ ਸ਼ਬਦ ਜੁੜ ਗਿਆ।ਫਰਮਾ:ਹਵਾਲਾ ਲੋੜੀਂਦਾ

ਰਚਨਾਵਾਂ

ਨਿਬੰਧ ਸੰਗ੍ਰਹਿ

ਸਵੈਜੀਵਨੀ ਅਤੇ ਯਾਦਾਂ

ਨਾਵਲ

ਕਹਾਣੀ ਸੰਗ੍ਰਹਿ

ਨਾਟਕ

ਬਾਲ ਸਾਹਿਤ

ਅਨੁਵਾਦ

ਪ੍ਰੀਤਨਗਰ

ਸੰਨ 1936 ਵਿੱਚ ਆਪ ਮਾਡਲ ਟਾਊਨ ਲਾਹੌਰ ਆ ਵਸੇ। ਦੋ ਕੁ ਸਾਲ ਬਾਅਦ 1938 ਵਿੱਚ ਇਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। 1947 ਵਿੱਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉਜੜ ਗਿਆ ਤੇ ਆਪ ਦਿੱਲੀ ਚਲੇ ਗਏ ਪਰ ਉੱਥੇ ਉਹਨਾਂ ਦਾ ਦਿਲ ਨਾ ਲੱਗਾ। ਉਹ ਮੁੜ 1950 ਵਿੱਚ ਪ੍ਰੀਤ ਨਗਰ ਆ ਕੇ ਉਸ ਦੀ ਪੁਨਰਸਥਾਪਨਾ ਵਿੱਚ ਜੁੱਟ ਗਏ ਅਤੇ ਆਖ਼ਰੀ ਦਮ ਤਕ ਇੱਥੇ ਰਹੇ। ਇੱਥੋਂ ਹੀ 1940 ਵਿੱਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ।[8]

ਵਿਸ਼ੇ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੱਡੀ ਗਿਣਤੀ ਵਿਚ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਇਹਨਾਂ ਵਿਚ ਵੱਡੀ ਗਿਣਤੀ ਉਹਨਾਂ ਦੇ ਲੇਖ ਸੰਗ੍ਰਹਿਆਂ ਦੀ ਹੈ। ਉਹਨਾਂ ਦੇ ਕੁਲ ਲੇਖ ਸੰਗ੍ਰਹਿਆਂ ਦੀ ਗਿਣਤੀ 31 ਬਣਦੀ ਹੈ। ਮੋਟੇ ਤੌਰ ’ਤੇ ਇਹਨਾਂ ਵਿਚ 542 ਵੱਡੇ ਨਿੱਕੇ ਲੇਖ ਅਤੇ 341 ਟਿੱਪਣੀ-ਲੇਖ ਸੰਕਲਿਤ ਕੀਤੇ ਹੋਏ ਹਨ।[9] ਉਹਨਾਂ ਦੁਆਰਾ ਕੀਤੀ ਸਾਹਿਤ ਸਿਰਜਣਾ ਨੂੰ ਕੁਝ ਵਰਗਾਂ ਦੀਆਂ ਸੀਮਾਵਾਂ ਵਿਚ ਬੰਨ੍ਹਣਾ ਮੁਸ਼ਕਿਲ ਕਾਰਜ ਹੈ। ਡਾ. ਰਤਨ ਸਿੰਘ ਜੱਗੀ ਨੇ ਆਪਣੀ ਸੰਪਾਦਿਤ ਕਿਤਾਬ ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪ੍ਰਤੀਨਿਧ ਲੇਖ’ (ਪਹਿਲੀ ਸੈਂਚੀ) ਦੀ ਭੂਮਿਕਾ ਵਿਚ ਉਹਨਾਂ ਦੇ ਲੇਖਾਂ ਦੀਆਂ ਵਿਸ਼ੇ ਪੱਖ ਤੋਂ ਕਿਸਮਾਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ :-

  1. ਪ੍ਰੇਮ ਪ੍ਰਧਾਨ ਲੇਖ
  2. ਸ਼ਿਸ਼ਟਾਚਾਰ ਪ੍ਰਧਾਨ ਲੇਖ
  3. ਸਭਿਆਚਾਰਕ ਲੇਖ
  4. ਧਾਰਮਿਕ ਲੇਖ
  5. ਮਨੁੱਖੀ ਸਰੂਪ, ਸਿਹਤ ਅਤੇ ਵਿਵਹਾਰ ਸੰਬੰਧੀ ਲੇਖ
  6. ਸਾਮਿਅਕ ਸਮੱਸਿਆਵਾਂ ਸੰਬੰਧੀ ਲੇਖ
  7. ਵਿਗਿਆਨਿਕ ਵਿਸ਼ਿਆਂ ਨਾਲ ਸੰਬੰਧਿਤ ਲੇਖ
  8. ਸਾਹਿਤ, ਭਾਸ਼ਾ ਅਤੇ ਸੂਖਮ ਕਲਾਵਾਂ ਨਾਲ ਸੰਬੰਧਿਤ ਲੇਖ[10]

ਗੁਰਬਖ਼ਸ਼ ਸਿੰਘ ਸਿੰਘ ਨੇ ਮਨੁੱਖੀ ਜੀਵਨ ਦੇ ਕਈ ਪਾਸਾਰਾਂ ਨੂੰ ਆਪਣੀ ਲੇਖਣੀ ਵਿਚ ਲਿਆਂਦਾ ਹੈ। ਮਨੁੱਖ ਦੇ ਮੂਲ ਤੇ ਬੁਨਿਆਦੀ ਸਰੋਕਾਰ ਉਹਨਾਂ ਦੀਆਂ ਲਿਖਤਾਂ ਵਿਚ ਪ੍ਰਮੁੱਖ ਰੂਪ ਵਿਚ ਹਾਜ਼ਿਰ ਹਨ। ਉਹਨਾਂ ਦਾ ਕੇਂਦਰੀ ਸੰਕਲਪ ‘ਪ੍ਰੀਤ’ ਹੈ। ਇਸ ਸੰਕਲਪ ਪਿੱਛੇ ਅਮਰੀਕਾ ਤੇ ਯੂਰਪ ਵਿਚ ਭਾਰਤ ਤੋਂ ਕਿਤੇ ਪਹਿਲਾਂ ਸਥਾਪਿਤ ਹੋਈ ਬੁਰਜੂਆ ਜਮਹੂਰੀਅਤ ਹੈ। ਇਸ ਤਹਿਤ ਵਿਅਕਤੀਗਤ ਆਜ਼ਾਦੀ, ਸ਼ਖ਼ਸੀ ਪਛਾਣ, ਪ੍ਰਗਟਾਵੇ ਦੀ ਖੁੱਲ੍ਹ ਤੇ ਔਰਤਾਂ ਨੂੰ ਮਿਲੇ ਅਧਿਕਾਰਾਂ ਵਰਗੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਵਾਨਿਆ ਗਿਆ। ਗੁਰਬਖ਼ਸ਼ ਸਿੰਘ ਨੂੰ ਇਹਨਾਂ ਕਦਰਾਂ ਕੀਮਤਾਂ ਦੀ ਸਿਆਣ ਉਦੋਂ ਆਉਂਦੀ ਹੈ ਜਦੋਂ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਅਮਰੀਕਾ ਤੇ ਯੂਰਪ ਦੇ ਸੰਪਰਕ ਵਿਚ ਆਉਂਦਾ ਹੈ। ਇਸ ਸੰਪਰਕ ਤੋਂ ਬਣੀ ਸਮਝ ਹੀ ਇੱਧਰ ਆ ਕੇ ‘ਪ੍ਰੀਤ’ ਦਾ ਸੰਕਲਪ ਬਣ ਜਾਂਦੀ ਹੈ। ਇਸ ਸੰਕਲਪ ਨਾਲ ਹੀ ਪ੍ਰੀਤਲੜੀ, ਪ੍ਰੀਤ ਨਗਰ, ਪ੍ਰੀਤੋ-ਪੈਥੀ, ‘ਪਿਆਰ ਕਬਜ਼ਾ ਨਹੀਂ ਪਹਿਚਾਣ ਹੈ’ ਵਿਸਥਾਰ ਗ੍ਰਹਿਣ ਕਰਦੇ ਹਨ ਤੇ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਰੂਪ ਧਾਰਦੇ ਹਨ।

ਗੁਰਬਖ਼ਸ਼ ਸਿੰਘ ਨੇ ਤਤਕਾਲੀ ਸਮਾਜ ਵਿਚ ਮੌਜੂਦ ਸਮੱਸਿਆਵਾਂ ਨੂੰ ਵਿਸ਼ਿਆਂ ਵਜੋਂ ਸਾਹਿਤ ਸਿਰਜਣਾ ਅੰਦਰ ਲੈ ਕੇ ਆਂਦਾ। ਉਹਨਾਂ ਨੇ ਆਪਣੇ ਸਮੇਂ ਦੇ ਸੰਕਟਾਂ ਨੂੰ ਸਮਝਦਿਆਂ ਆਪਣੇ ਖ਼ਿਆਲ ਜ਼ਾਹਿਰ ਕੀਤੇ। ਖ਼ਿਆਲ ਜ਼ਾਹਿਰ ਕਰਨ ਦੇ ਨਾਲ ਨਾਲ ਉਹਨਾਂ ਦੀ ਰਚਨਾ ਵਿਚ ਸੁਝਾਅ ਵੀ ਦਿੱਤੇ ਮਿਲਦੇ ਹਨ। ਉਸ ਸਮੇਂ ਦੇ ਸੰਕਟਾਂ ਵਿਚ ਅੰਗਰੇਜ਼ੀ ਹਕੂਮਤ ਅਧੀਨ ਗ਼ੁਲਾਮ ਭਾਰਤ, ਸੰਪਰਦਾਇਕ ਤਣਾਅ, ਜਗੀਰਦਾਰੀ ਨਿਜ਼ਾਮ, ਧਰਮ ਤੇ ਵਿਗਿਆਨਕ ਚੇਤਨਾ ਵਿਚਲੀ ਦੂਰੀ ਸ਼ਾਮਿਲ ਕੀਤੇ ਜਾ ਸਕਦੇ ਹਨ ਜੋ ਉਹਨਾਂ ਦੀ ਰਚਨਾ ਦੇ ਵਿਸ਼ਿਆਂ ਵਜੋਂ ਦਰਜ ਹੋਏ।

ਵਿਸ਼ੇ ਦੇ ਪੱਖ ਤੋਂ ਕੁਝ ਲੇਖ ਕਲਾ ਅਤੇ ਸਾਹਿਤ ਦੇ ਸਿਧਾਂਤ ਨਾਲ ਸੰਬੰਧਿਤ ਹਨ। ਗੁਰਬਖ਼ਸ਼ ਸਿੰਘ ਦੇ ਸਾਹਿਤ ਦੇ ਸਿਧਾਂਤ ਨਾਲ ਸੰਬੰਧਿਤ ਮਜ਼ਮੂਨ ਉਸ ਦੀਆਂ ਪੁਸਤਕਾਂ ਨਵੀਆਂ ਤਕਦੀਰਾਂ ਦੀ ਫੁੱਲ ਕਿਆਰੀ (1942), ਸਾਵੀਂ ਪੱਧਰੀ ਜ਼ਿੰਦਗੀ (1943), ਨਵਾਂ ਸ਼ਿਵਾਲਾ (1947) ਅਤੇ ਜ਼ਿੰਦਗੀ ਦੀ ਰਾਸ (1957) ਆਦਿ ਵਿਚ ਮੌਜੂਦ ਹਨ। ਮਿਸਾਲ ਵਜੋਂ ਪੁਸਤਕ ਨਵਾਂ ਸ਼ਿਵਾਲਾ ਵਿਚਲੇ ਤਿੰਨ ਮਜ਼ਮੂਨਾਂ ‘ਜ਼ਿੰਦਗੀ ਕਲਾ ਦਾ ਇਕ ਟੁਕੜਾ’, ‘ਕਲਾਕਾਰ ਦਾ ਫਰਜ਼’ ਅਤੇ ‘ਕਲਾ ਭਾਵਨਾਵਾਂ ਦੀ ਬੋਲੀ’ ਨੂੰ ਦੇਖਿਆ ਜਾ ਸਕਦਾ ਹੈ। ਗੁਰਬਖ਼ਸ਼ ਸਿੰਘ ਦਾ ਸਾਹਿਤ-ਸਿਧਾਂਤ ਜਾਂ ਸਾਹਿਤ–ਚਿੰਤਨ, ਜ਼ਿੰਦਗੀ ਤੇ ਕਲਾ ਦੇ ਸੰਬੰਧਾਂ ਦੀ ਪਛਾਣ ਤੋਂ ਲੈ ਕੇ ਕਲਾ ਦੇ ਇਨਕਲਾਬੀ ਪ੍ਰਭਾਵ ਤਕ ਫੈਲਿਆ ਹੋਇਆ ਹੈ। ਇਨ੍ਹਾਂ ਦੋ ਸਿਰਿਆਂ ਦੇ ਵਿਚਾਲੇ ਉਸਨੇ ਪ੍ਰਮਾਣਕ ਕਲਾ ਦੀ ਪ੍ਰਕਿਰਤੀ, ਕਲਾ ਦਾ ਪ੍ਰਯੋਜਨ, ਪ੍ਰਮਾਣਕ ਕਲਾਕਾਰ, ਕਲਾਕਾਰ ਦਾ ਫਰਜ਼, ਅਗਾਂਹਵਧੂ ਸਾਹਿਤ ਦੇ ਪਛਾਣ-ਚਿੰਨ੍ਹ ਅਤੇ ਕਲਾ ਦੇ ਸਮਾਜ-ਸਭਿਆਚਾਰਕ ਅਤੇ ਕ੍ਰਾਂਤੀਕਾਰੀ ਸਰੋਕਾਰਾਂ ਨੂੰ ਆਪਣੇ ਧਿਆਨ ਦਾ ਕੇਂਦਰੀ-ਬਿੰਦੂ ਬਣਾਇਆ ਹੈ। ਕਲਾ ਦੇ ਸਮਾਜ, ਲੇਖਕ, ਪਾਠਕ ਅਤੇ ਉਸਦੀ ਆਪਣੀ ਸੁਹਜਮਈ ਹੋਂਦ ਦਾ ਕੋਈ ਅਜੇਹਾ ਬਿੰਦੂ ਨਹੀਂ ਜਿਹੜਾ ਉਸਦੇ ਧਿਆਨ ਦਾ ਮਰਕਜ਼ ਨਾ ਬਣਿਆ ਹੋਵੇ।[11]

ਉਹਨਾਂ ਦੀਆਂ ਲਿਖਤਾਂ ਵਿਚ ਸਦਾਚਾਰ ਅਤੇ ਸ਼ਿਸ਼ਟਾਚਾਰ ਉਪਰ ਆਧਾਰਿਤ ਇਕ ਮੁੱਲ ਪ੍ਰਬੰਧ ਸਿਰਜਣ ਨਾਲ ਜੁੜੇ ਵਿਸ਼ਿਆਂ ਬਾਰੇ ਉਹਨਾਂ ਦੇ ਵਿਚਾਰ ਮਿਲਦੇ ਹਨ। ਧਰਮ ਦੇ ਪ੍ਰਸੰਗ ਵਿਚ ਉਹ ਧਾਰਮਿਕ ਕਰਮਕਾਂਡ, ਸੰਪਰਦਾਇਕਤਾ ਤੇ ਧਾਰਮਿਕ ਸੁਆਰਥੀ ਵਿਹਾਰ ਦੇ ਵਿਰੋਧੀ ਸਨ। ਇਸ ਤਰ੍ਹਾਂ ਕਰਦਿਆਂ ਉਹ ਧਰਮ ਦੇ ਸਦਾਚਾਰਕ ਪਹਿਲੂ ਤੋਂ ਇਨਕਾਰੀ ਨਹੀਂ ਸਨ। ਇਸੇ ਸਦਾਚਾਰ ਦਾ ਮੁਜੱਸਮਾ ਹੋਣ ਕਰਕੇ ਗੁਰੂ ਸਾਹਿਬਾਨ ਉਹਨਾਂ ਦੀ ਨਜ਼ਰ ਵਿਚ ‘ਪਰਮ ਮਨੁੱਖ’ ਬਣ ਜਾਂਦੇ ਹਨ। ਇਸਦੀਆਂ ਮਿਸਾਲਾਂ ਪਰਮ ਮਨੁੱਖ (1943), ਕੁਦਰਤੀ ਮਜ਼ਹਬ (1943), ਨਵਾਂ ਸ਼ਿਵਾਲਾ (1949) ’ਚੋਂ ਲਈਆਂ ਜਾ ਸਕਦੀਆਂ ਹਨ।

ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਮੁੱਚੇ ਰੂਪ ਵਿਚ ਇਕ ਮਨੁੱਖਤਾਵਾਦੀ ਸਾਹਿਤਕਾਰ ਸਨ। ਉਹਨਾਂ ਦੀ ਇਹ ਵਿਚਾਰਧਾਰਾ ਇਕ ਬਿਹਤਰ ਸਮਾਜ ਦੀ ਉਸਾਰੀ ਵੱਲ ਪ੍ਰੇਰਦੀ ਸੀ ਤੇ ਅੱਗੋਂ ਉਹ ਪਾਠਕਾਂ ਨੂੰ ਪ੍ਰੇਰਦੇ ਸਨ। ਇਸ ਵਿਚ ਮੁਕੰਮਲ ਸਮਾਜ ਦੇ ਪਰਿਵਰਤਨ ਦੀ ਕਲਪਨਾ ਸ਼ਾਮਿਲ ਸੀ। ਬਦਲਵੇਂ ਸਮਾਜ ਲਈ ਉਹਨਾਂ ਕੋਲ ਬਰਾਬਰੀ, ਨਿਆਂ, ਧਰਮ ਨਿਰਪੱਖਤਾ ਦੀਆਂ ਕਦਰਾਂ ਸਨ। ਉਹਨਾਂ ਦੀਆਂ ਪੁਸਤਕਾਂ ਚੰਗੇਰੀ ਦੁਨੀਆਂ (1947), ਇਕ ਦੁਨੀਆਂ ਦੇ ਤੇਰਾਂ ਸੁਪਨੇ (1947), ਨਵੀਂ ਤਕੜੀ ਦੁਨੀਆਂ (1950) ਆਦਿ ਆਪਣੇ ਨਾਂਵਾਂ ਤੋਂ ਹੀ ਸਪਸ਼ਟ ਕਰ ਦਿੰਦੀਆਂ ਹਨ। ਉਹਨਾਂ ਨੇ ਵਿਅਕਤੀਗਤ ਪੱਧਰ ’ਤੇ ਬਿਹਤਰੀ ਭਰੇ ਜੀਵਨ ਨੂੰ ਵੀ ਨਾਲੋ ਨਾਲ ਰਚਨਾਵਾਂ ਦਾ ਵਿਸ਼ਾ ਬਣਾਈ ਰੱਖਿਆ। ਉਹਨਾਂ ਦੀਆਂ ਪੁਸਤਕਾਂ ਸਾਵੀਂ ਪੱਧਰੀ ਜ਼ਿੰਦਗੀ (1943), ਪ੍ਰਸੰਨ ਲੰਮੀ ਉਮਰ (1947), ਖ਼ੁਸ਼ਹਾਲ ਜੀਵਨ (1950), ਜ਼ਿੰਦਗੀ ਦੀ ਰਾਸ (1957) ਆਦਿ ਇਸਦੀ ਹਾਮੀ ਭਰਦੀਆਂ ਹਨ।

ਵਿਚਾਰਧਾਰਾ

ਗੁਰਬਖਸ ਸਿੰਘ ਨੇ ਪੰਜਾਬੀ ਵਿੱਚ ਸਭ ਤੋਂ ਅਧਿਕ ਲੇਖ ਲਿਖ ਕੇ ਆਪਣੇ ਵਿਚਾਰਧਾਰਕ ਪਰਿਵੇਸ਼ ਨੂੰ ਇਤਨਾ ਵਿਆਪਕ ਕੀਤਾ ਹੈ ਕਿ ਉਸ ਨੂੰ ਕੁਝ ਵਰਗਾ ਵਿੱਚ ਸਮੇਟਿਆ ਨਹੀ ਜਾਂ ਸਕਦਾ ।ਗੁਰਬਖ਼ਸ ਸਿੰਘ ਪ੍ਰੀਤਲੜੀ ਅਸਲੀ ਅਰਥਾਂ ਵਿਚ ਮਨੁੱਖ ਵਾਦੀ ਹੈ।ਉਸ ਲਈ ਸਭ ਆਦਮੀ ਇਨਸ਼ਾਨ ਹਨ ।ਨਸਲ ਜਾਤ ਪਾਤ,ਊਚ ਨੀਚ,ਛੂਤ ਛਾਤਦੇ ਪ੍ਰਚਾਰਕਾਂ ਦਾ ਉਹ ਸਖ਼ਤ ਦੁਸਮਣ ਹੈ ।ਗੁਰਬਖ਼ਸ ਸਿੰਘ ਨੇ ਜੋ ਲਿਖਿਆ ਉਹ 'ਕਲਾ ਕਲਾ ਲਈ ਨਹੀ,ਕਲਾ ਸਮਾਜ ਲਈ 'ਦੇ ਉਦੇਸ਼ ਨੂੰ ਸਾਹਮਣੇ ਰਖ ਕੇ ਲਿਖਿਆ। ਉਹ ਜੀਵਨ ਵਿੱਚ,ਸਮਾਜ ਵਿੱਚ,ਕਲਾ ਵਿੱਚ,ਧਰਮ ਵਿੱਚ ਹਰ ਪਾਸੇ ਪਸਰੀਆ ਕੀਮਤਾ,ਜੋ ਵਰਤਮਾਨ ਦੇ ਸੰਦਰਭ ਵਿੱਚ ਆਪਣੀ ਉਪਯੋਗਤਾ ਖਤਮ ਕਰ ਚੁੱਕੀਆ ਸਨ,ਨੂੰ ਖਤਮ ਕਰਕੇ ਨਵੀਆਂ ਕੀਮਤਾਂ ਪਸਾਰਨਾ ਅਤੇ ਪ੍ਰਚਾਰਨਾ ਚਾਹੁੰਦਾ ਹੈ ।ਉਸ ਨੇ ਆਦਰਸ਼ਵਾਦ ਦੇ ਅਧੂਰੇ ,ਨਿਰਾਧਾਰ ਅਤੇ ਕੱਚੇ ਮੁੱਲਾ ਨੂੰ ਠੀਕ ਕਰਕੇ ਇਕ ਨਵੀਂ ਤਰਤੀਬ ਦੇਣੀ ਸ਼ੁਰੂ ਕੀਤੀ ਤਾਂ ਜੋ ਉਹ ਸਮੇਂ ਦਾ ਹਾਣੀ ਬਣ ਸਕੇ । ਇਸ ਵਿਚਾਰਧਾਰਕ ਪਰਿਵਰਤਨ ਦੇ ਮੂਲ ਵਿੱਚ ਲੇਖਕ ਦੀ ਮਾਨਵ ਕਲਿਆਣਕਾਰੀ ਬਿਰਤੀ ਆਪਣੀ ਭੂਮਿਕਾ ਨਿਭਾ ਰਹੀ ਹੈ । ਉਸ ਦੀ ਜਿੰਦਗੀ ਦਾ ਉਤਸ਼ਾਹ ਭਰਿਆ ਸੁਨਹਿਰੀ ਕਾਲ ਆਦਰਸ਼ਵਾਦ ਨੂੰ ਪ੍ਰਚਾਰਨ ਵਿੱਚ ਹੀ ਗੁਜਾਰਿਆ ਹੈ,ਇਸ ਲਈ ਨਵੀਂ ਵਿਚਾਰਧਾਰਾ ਵਲ ਝੁਕਣਾ ਤੇ ਵੀ ਉਹ ਆਪਣੇ ਭੂਤਕਾਲ ਨਾਲੋ ਨਾਤਾ ਪੂਰੀ ਤਰ੍ਹਾਂ ਤੋੜ ਨਹੀ ਸਕੀਆ ।

ਸਪਸਟ ਹੈ ਕਿ ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਵਿਚਾਰਧਾਰਾ ਖੜੋਤ ਨੂੰ ਤੋੋੋੋੜਦੀ ਹੈ ਅਤੇ ਆਦਰਸ਼ਵਾਦ ਤੋਂ ਸਮਾਜਵਾਦ ਵਲ ਯਾਤਰਾ ਕਰਦੀ ਹੈ ।ਪਰ ਇਹਨਾਂ ਦੋਹਾਂ ਵਿਚਾਰਧਾਰਾਵਾਂ ਦਾ ਮੂਲ ਆਧਾਰ ਵਿਦੇਸ਼ੀ ਅਤੇ ਮਾਗਵਾਾ ਹੈ ਇਸ ਲਈ ਉਹ ਇਹਨਾਂ ਦਾ ਗਭੀਰ ਦਾਰਸ਼ਨਿਕ ਨਹੀ ਕਿਹਾ ਜਾ ਸਕਦਾ,ਕੁਲ ਮਿਲਾਕੇ ਇੱਕ ਪਰਚਾਰਕ ਦੇ ਰੂਪ ਵਿਚ ਸਾਹਮਣੇ ਆਉਦਾ ਹੈ ।[12]

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

ਫਰਮਾ:ਪੰਜਾਬੀ ਲੇਖਕ

  1. ਫਰਮਾ:Cite book
  2. ਫਰਮਾ:Cite book
  3. ਫਰਮਾ:Cite book
  4. ਫਰਮਾ:Cite book
  5. ਫਰਮਾ:Cite book
  6. ਫਰਮਾ:Cite book
  7. ਰਣਜੀਤ ਸਿੰਘ ਸਿੱਧੂ. "ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ ਗੁਰਬਖ਼ਸ਼ ਸਿੰਘ ਪ੍ਰੀਤਲੜੀ". ਪੰਜਾਬੀ ਟਾਇਮਜ਼. Retrieved 30 ਮਈ 2016.ਫਰਮਾ:ਮੁਰਦਾ ਕੜੀ
  8. http://www.tribuneindia.com/2005/20050217/aplus.htm#1
  9. ਫਰਮਾ:Cite book
  10. ਫਰਮਾ:Cite book
  11. ਫਰਮਾ:Cite book
  12. ਫਰਮਾ:Cite book