ਗਿੱਲ (ਪਿੰਡ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਗਿੱਲ ਨਾਮੀ ਇਹ ਪਿੰਡ ਬਾਘਾ ਪੁਰਾਣਾ ਤਹਿਸੀਲ ਦਾ ਇੱਕ ਪਿੰਡ ਹੈ ਜੋ ਮੋਗਾ ਅਤੇ ਕੋਟਕਪੂਰਾ ਸੜਕ ਉੱਤੇ ਸਥਿਤ ਹੈ। ਇਹ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਵਿੱਚ ਹੈ।[1]- ਇਸ ਪਿੰਡਦੀ ਆਬਾਦੀ 2400 ਦੇ ਕਰੀਬ ਹੈ।

ਨਾਮਕਰਨ

ਇਸ ਪਿੰਡ ਨਾਲ ਸਬੰਧਿਤ ਇਹ ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦੀ ਸਥਾਪਨਾ ਟੇਕ ਸਿੰਘ ਨੇ ਕੀਤੀ ਜਿਸਦਾ ਗੋਤ "ਗਿੱਲ" ਸੀ। ਟੇਕ ਸਿੰਘ ਦੇ ਗਿੱਲ ਗੋਤ ਹੋਣ ਕਾਰਨ ਹੀ ਇਸ ਪਿੰਡ ਦਾ ਨਾਂ "ਗਿੱਲ" ਪਿਆ।

ਇਤਿਹਾਸਕਤਾ

ਇਸ ਪਿੰਡ ਦੇ ਸੁੰਦਰ ਹੋਣ ਕਾਰਨ ਅੰਗਰੇਜ਼ਾਂ ਨੇ ਇੱਥੇ ਇੱਕ ਖ਼ੂਬਸੂਰਤ ਬੰਗਲਾ ਬਣਾਇਆ ਜਿੱਥੇ ਅੱਜ ਵੀ ਪੰਜਾਬ ਦੇ ਉੱਚ ਅਹੁਦਿਆਂ ਦੇ ਅਧਿਕਾਰੀ ਠਹਿਰਦੇ ਹਨ। ਇਸ ਪਿੰਡ ਵਿੱਚ ਇਸ ਤੋਂ ਇਲਾਵਾ "ਮਹਿੰਗਾ ਸਿੰਘ ਵੈਰਾਗੀ ਦਾ ਟਿੱਲਾ" ਅਤੇ ਦੋ ਗੁਰਦੁਆਰੇ ਵੀ ਮੌਜੂਦ ਹਨ।[2]

ਹਵਾਲੇ