ਗਿੱਲ, ਲੁਧਿਆਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਗਿੱਲ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ। 2011 ਦੀ ਭਾਰਤੀ ਜਨਗਣਨਾ ਮੁਤਾਬਿਕ ਇਸਦੀ ਆਬਾਦੀ 28,884 ਸੀ।[1]

ਭੂਗੋਲ

ਗਿੱਲ (ਪਿੰਡ) ਲੁਧਿਆਣਾ ਤੋਂ ਮਲੇਰ ਕੋਟਲਾ ਰੋਡ ਤੇ ਸਥਿਤ ਹੈ। ਇਹ ਪਿੰਡ ਲੁਧਿਆਣਾ ਦੀ ਗੋਦ ਵਿੱਚ ਹੈ। ਲੁਧਿਆਣੇ ਦੇ ਵਿਸਥਾਰ ਦਾ ਲੱਗਪਗ 1/4 ਰਕਬਾ ਗਿੱਲ ਪਿੰਡ ਦੀ ਜ਼ਮੀਨ ਵਿੱਚ ਵਿੱਚ ਹੈ। ਪਿੰਡ ਦਾ ਰਕਬਾ 1,501 ਹੈਕਟੇਅਰ (5.80 ਵਰਗ ਮੀਲ) ਹੈ। ਪਿੰਡ ਦਾ ਆਪਣਾ ਡਾਕਘਰ ਅਤੇ ਰੇਲਵੇ ਸਟੇਸ਼ਨ ਹੈ। ਇਹ ਪਿੰਡ ਰਣਜੀਤ ਅਵੈਨਿਊ ਫੇਜ਼ -1 ਦੇ ਨਵਤੇਜ ਸਿੰਘ ਗਿੱਲ,ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਮੋਢੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲਈ ਜਾਣਿਆ ਜਾਂਦਾ ਹੈ। ਇਹ ਪਿੰਡ ਲੁਧਿਆਣਾ -1 ਬਲਾਕ ਅਤੇ ਪੱਛਮੀ ਤਹਿਸੀਲ ਵਿੱਚ ਸਥਿਤ ਹੈ। ਇਹ ਲੁਧਿਆਣਾ ਸ਼ਹਿਰ ਦੇ ਕੇਂਦਰ ਤੋਂ ਸਿਰਫ 8 ਕਿਲੋਮੀਟਰ (5.0 ਮੀਲ) ਹੈ। ਗਿੱਲ ਅਸੈਂਬਲੀ ਹਲਕੇ ਦਾ ਨਾਮ ਗਿੱਲ ਪਿੰਡ ਤੇ ਹੀ ਰੱਖਿਆ ਗਿਆ ਹੈ। ਗਿੱਲ ਪਿੰਡ ਡੇਅਰੀ, ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਲਈ ਮਸ਼ਹੂਰ ਹੈ। ਲਗਭਗ 4500 ਵੋਟਰ ਹਨ। ਇਹ ਰਾਜਨੀਤੀ ਲਈ ਮਸ਼ਹੂਰ ਹੈ। 

ਹਵਾਲੇ

ਫਰਮਾ:ਹਵਾਲੇ