ਗਿਆਨੀ ਹਰੀ ਸਿੰਘ ਦਿਲਬਰ

ਭਾਰਤਪੀਡੀਆ ਤੋਂ
Jump to navigation Jump to search

ਗਿਆਨੀ ਹਰੀ ਸਿੰਘ ਦਿਲਬਰ ( 1 ਜੂਨ 1914 - 10 ਨਵੰਬਰ 1998)[1] ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਸੀ।

ਸ਼ੁਰੂਆਤੀ ਜੀਵਨ

ਹਰੀ ਸਿੰਘ ਦਿਲਬਰ ਦਾ ਜਨਮ 1 ਜੂਨ 1914 ਈ. ਨੂੰ ਸ. ਇੰਦਰ ਸਿੰਘ ਦੇ ਘਰ ਮਾਤਾ ਅਤਰ ਕੌਰ ਦੀ ਕੁੱਖੋਂ ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 1934 ਵਿਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਧਿਆਪਨ ਦਾ ਕਿੱਤਾ ਕਰਦਿਆਂ 1971 ਵਿਚ ਸੇਵਾਮੁਕਤ ਹੋਇਆ। ਪਹਿਲਾਂ ਉਹਨੇ ਖਾਲਸਾ ਸਕੂਲਾਂ ਵਿਚ ਸੇਵਾ ਕੀਤੀ ਤੇ ਪਿੱਛੋਂ ਸਰਕਾਰੀ ਨੌਕਰੀ ਵਿਚ ਆ ਗਿਆ। ਉਸ ਵੱਲੋਂ ਕੀਤੀ ਨੌਕਰੀ ਦਾ ਵੇਰਵਾ ਇਸ ਪ੍ਰਕਾਰ ਹੈ : ਖਾਲਸਾ ਮਿਡਲ ਸਕੂਲ ਕਟਾਣੀ, ਖਾਲਸਾ ਮਿਡਲ ਸਕੂਲ ਗਿੱਲ, ਸਰਕਾਰੀ ਹਾਈ ਸਕੂਲ ਢੰਡਾਰੀ, ਬੱਦੋਵਾਲ ਅਤੇ ਲਲਤੋਂ ਕਲਾਂ। ਇਹ ਸੇਵਾ ਉਹਨੇ 1939 ਵਿਚ ਸ਼ੁਰੂ ਕੀਤੀ ਸੀ ਅਤੇ ਸਾਰਾ ਸਮਾਂ ਜ਼ਿਲ੍ਹਾ ਲੁਧਿਆਣਾ ਵਿਚ ਹੀ ਨੌਕਰੀ ਕੀਤੀ ਅਤੇ ਆਖ਼ਰਕਾਰ ਆਪਣੇ ਜੱਦੀ ਪਿੰਡਾਂ ਦੀ ਰਿਟਾਇਰ ਹੋਇਆ।

25 ਕੁ ਸਾਲ ਦੀ ਉਮਰ ਵਿਚ ਬੀਬੀ ਜਗੀਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਹਦੇ ਘਰ ਦੋ ਬੱਚਿਆਂ ਨੇ ਜਨਮ ਲਿਆ : ਇਕ ਲੜਕੀ ਪਰਮਦੀਪ ਸੰਧੂ (1941) ਅਤੇ ਇਕ ਲੜਕਾ ਜਗਮੀਤ ਸਿੰਘ ਗਰੇਵਾਲ (1948) | ਦਿਲਬਰ ਨੇ ਲੰਮਾਂ ਸਮਾਂ ਆਪਣੇ ਪਿੰਡ ਲਲਤੋਂ ਕਲਾਂ ਹੀ ਰਿਹਾਇਸ਼ ਰੱਖੀ, ਕੁਝ ਸਮਾਂ ਉਹ ਬਸੀ ਜਲਾਲ (ਹੁਸ਼ਿਆਰਪੁਰ) ਵਿਖੇ ਵੀ ਰਹਿੰਦਾ ਰਿਹਾ।

ਰਚਨਾਵਾਂ

ਦਿਲਬਰ ਨੇ ਕਵਿਤਾ, ਕਹਾਣੀ, ਨਾਵਲ, ਰੇਖਾ-ਚਿੱਤਰ ਅਤੇ ਸਵੈਜੀਵਨੀ ਦੇ ਖੇਤਰ ਵਿਚ 31 ਪੁਸਤਕਾਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ, ਜਿਨ੍ਹਾਂ ਦਾ ਸਮੁੱਚਾ ਵੇਰਵਾ ਹੇਠ ਲਿਖੇ ਅਨੁਸਾਰ ਹੈ:[2]

ਕਵਿਤਾ

  1. ਸੁਣ ਜਾ ਰਾਹੀਆ (1944)
  2. ਦੇਸ਼ ਪਿਆਰਾ ਹੈ (1945

ਨਾਵਲ

ਫਰਮਾ:Div col

  1. ਨਦੀਆਂ ਦੇ ਵਹਿਣ (1959)
  2. ਬਾਂਹਿ ਜਿਨ੍ਹਾਂ ਦੀ ਪਕੜੀਏ (1960)
  3. ਜ਼ੋਰੀ ਮੰਗੈ ਦਾਨ (1962)
  4. ਹਲਵਾਰਾ(1967)
  5. ਜਿਸ ਪਿਆਰੇ ਸਿਉ ਨੇਹੁੰ (1968)
  6. ਤੈਂ ਕੀ ਦਰਦ ਨਾ ਆਇਆ (1969)
  7. ਸਾਨੂੰ ਭੁੱਲ ਨਾ ਜਾਣਾ (1971)
  8. ਹਾਲ ਮੁਰੀਦਾਂ ਦਾ ਕਹਿਣਾ (1972)
  9. ਕੂੜ ਫਿਰੈ ਪਰਧਾਨ (1973)
  10. ਮਹਿਮਾ (1977)
  11. ਕਰਮੀ ਆਪੋ ਆਪਣੀ (1983)
  12. ਜੰਗ ਬੱਦੋਵਾਲ ਦੀ (1984)
  13. ਗੱਭਰੂ ਪੰਜਾਬ ਦੇ (1988)

ਫਰਮਾ:Div col end

ਨਾਟਕ

  1. ਦੇਸ਼ ਦੀ ਖਾਤਰ (1957)

ਕਹਾਣੀ ਸੰਗ੍ਰਹਿ

ਫਰਮਾ:Div col

  1. ਝੱਖੜ (1949)
  2. ਮੱਸਿਆ ਦੇ ਦੀਵੇ (1950)
  3. ਹਲੂਣੇ (1956)[3]
  4. ਕੱਸੀ ਦਾ ਪਾਣੀ (1956)
  5. ਯਾਦਾਂ ਲਾਡਲੀਆਂ (1958)
  6. ਕੂੰਜਾਂ ਉਡ ਚੱਲੀਆਂ, ਧਰਤੀ ਤਰਸਦੀ ਹੈ (1962)
  7. ਝਨਾਂ ਦਾ ਪੱਤਰ (1962)
  8. ਅੰਸੂ ਦੀਆਂ ਛਾਵਾਂ (1970)
  9. ਤਿਤਲੀਆਂ (1972)
  10. ਛਤਰ ਛਾਂਵੇ (1989)
  11. ਆਸ ਦੀ ਕਿਰਨ (1990)
  12. ਉਚਾਣਾਂ ਟੱਪਦੀਆਂ ਨਦੀਆਂ (1996)

ਫਰਮਾ:Div col end

ਰੇਖਾ ਚਿੱਤਰ

  1. ਵਿਦਿਆ ਦੇ ਪਿੜ ਵਿੱਚ ਸਵੈ ਜੀਵਨੀ : ਮੇਰੀ ਜੀਵਨ ਕਥਾ (1985)

ਹਵਾਲੇ

ਫਰਮਾ:ਹਵਾਲੇ