ਕਾਬਲੀਵਾਲਾ (1961 ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਕਾਬਲੀਵਾਲਾ (काबुलीवाला) ਬੰਗਾਲੀ ਲੇਖਕ ਰਾਬਿੰਦਰਨਾਥ ਟੈਗੋਰ ਦੀ ਕਹਾਣੀ ਕਾਬਲੀਵਾਲਾ ਤੇ ਅਧਾਰਿਤ ਹਿੰਦੀ ਫ਼ਿਲਮ ਹੈ। ਇਹ ਫਿਲਮ 1961 ਈਸਵੀ ਵਿੱਚ ਬਣਾਈ ਗਈ ਸੀ[1]। ਇਸ ਦੀ ਨਿਰਦੇਸ਼ਨਾ ਸੁਭਾਸ਼ ਚੰਦਰ ਬੋਸ ਦੇ ਨਿਜੀ ਸਕੱਤਰ ਰਹਿ ਚੁੱਕੇ, ਹੇਮਨ ਗੁਪਤਾ ਨੇ ਕੀਤੀ ਸੀ, ਜਿਸਨੇ ਬਲਰਾਜ ਸਾਹਨੀ ਦੀ ਸਟਾਰ ਭੂਮਿਕਾ ਵਾਲੀ ਟਕਸਾਲ (1956), ਅਤੇ ਨੇਤਾ ਜੀ ਨੂੰ ਸ਼ਰਧਾਂਜਲੀ ਵਜੋਂ ਨੇਤਾਜੀ ਸੁਭਾਸ਼ ਚੰਦਰ ਬੋਸ (1966), ਸਮੇਤ ਅਨੇਕ ਹੋਰ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ।

ਫ਼ਿਲਮ ਵਿੱਚ ਬਲਰਾਜ ਸਾਹਨੀ, ਉਸ਼ਾ ਕਿਰਨ, ਸੱਜਣ, ਸੋਨੂ ਅਤੇ ਬੇਬੀ ਫਰੀਦਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ।[2][3]

ਪਿੱਠਭੂਮੀ

ਬੰਗਾਲ ਦੇ ਬਾਹਰ ਟੈਗੋਰ ਦੀ ਇਸ ਕਹਾਣੀ ਦਾ ਸਭ ਤੋਂ ਸਫਲ ਫ਼ਿਲਮੀ ਰੂਪਾਂਤਰਨ ਹੇਮੇਨ ਗੁਪਤਾ ਦਾ ਕਾਬਲੀਵਾਲਾ ਸੀ, ਜਿਸਦਾ ਨਿਰਮਾਤਾ ਬਿਮਲ ਰਾਏ ਸੀ ਅਤੇ ਅਨੁਭਵੀ ਅਭਿਨੇਤਾ ਬਲਰਾਜ ਸਾਹਨੀ ਨੇ ਮੁੱਖ ਪਾਤਰ ਦੀ ਭੂਮਿਕਾ ਨਿਭਾਈ ਸੀ। ਸਧਾਰਨ ਕਹਾਣੀ, ਕਲਕੱਤਾ ਵਿੱਚ ਸੁੱਕੇ-ਮੇਵੇ-ਵੇਚਣ ਵਾਲੇ ਇੱਕ ਅਫ਼ਗਾਨੀ ਆਵਾਸੀ ਅਬਦੁਰ ਰਹਿਮਾਨ ਖਾਨ, ਅਤੇ ਮਿੰਨੀ (ਸੋਨੂੰ), ਜਿਸ ਵਿੱਚ ਉਸ ਨੂੰ ਕਾਬੁਲ ਵਿੱਚ ਪਿੱਛੇ ਰਹਿ ਗਈ ਆਪਣੇ ਧੀ, ਅਮੀਨਾ ਦੀ ਝਲਕ ਨਜ਼ਰ ਪੈਂਦੀ ਹੈ, ਵਿਚਕਾਰ ਸਨੇਹ ਦੇ ਬਾਰੇ ਹੈ।

ਹਵਾਲੇ

ਫਰਮਾ:ਹਵਾਲੇ