ਕਠਾਣੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਕਠਾਣੀਆਂ ਨੂੰ ਲਾਹੌਰ ਦੇ ਪਿੰਡ ਕਾਹਨਾ ਕਾਲਾ ਕਾਸ਼ਾ ਤੋਂ ਆਏ ਭਰਾਵਾਂ ਨੇ ਵਸਾਇਆ ਸੀ। ਪਿੰਡ ਦੀਆਂ ਦੋ ਪੱਤੀਆਂ ਬੇਨੂ ਅਤੇ ਬੇਗੂ ਹਨ। 1977 ਵਿੱਚ ਫ਼ੌਜੀ ਛਾਉਣੀ ਬਣਨ ਕਾਰਨ ਕਠਾਣੀਆਂ ਦੇ ਲੋਕਾਂ ਨੂੰ ਪਿੰਡੋਂ ਉਠਣਾ ਪਿਆ ਤੇ ਇੱਕ ਛੋਟੇ ਜਿਹੇ ਹਿੱਸੇ ਨੇ ਪੁਰਾਣੇ ਪਿੰਡ ਕਠਾਣੀਆਂ ਦੇ ਸਾਹਮਣੇ ਜੀ.ਟੀ ਰੋਡ ‘ਤੇ ਨਿਊ ਕਠਾਣੀਆਂ ਪਿੰਡ ਵਸਾ ਲਿਆ। ਇਹ ਪਿੰਡ ਛੇਹਰਟਾ ਤੋਂ ਤਿੰਨ ਕਿਲੋਮੀਟਰ ਦੂਰ ਅਟਾਰੀ ਰੋਡ ‘ਤੇ ਹੈ। ਇਸ ਪਿੰਡ ਵਿੱਚ ਚੱਲ ਰਿਹਾ ਸਰਕਾਰੀ ਹਾਈ ਸਕੂਲ ਵੀ ਬਾਸਰਕੇ ਗਿੱਲਾਂ ਵਿਖੇ ਤਬਦੀਲ ਹੋ ਗਿਆ। 2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਅਬਾਦੀ 10,679 ਹੈ। ਇਸ ਵਿੱਚੋਂ 7,160 ਪੁਰਸ਼ ਅਤੇ 3,519 ਮਹਿਲਾਵਾਂ ਹਨ।ਫ਼ੌਜੀ ਛਾਉਣੀ ਵਿੱਚ ਗੁਰਦੁਆਰਾ ਤਪ ਅਸਥਾਨ ਬਾਬਾ ਫਤਹਿ ਸਿੰਘ ਹੈ। ਕਵੀ ਪ੍ਰਤਾਪ ਕਠਾਣੀਆਂ ਨੇ ਪੰਜਾਬੀ ਕਵਿਤਾਵਾਂ ਲਿਖ ਕੇ ਮਾਂ ਬੋਲੀ ਦੀ ਸੇਵਾ ਕੀਤੀ ਹੈ। ਇਸ ਦੇ ਗੁਆਢੀ ਪਿੰਡ ਧੌਲ ਕਲਾਂ, ਬਲੱਗਣ, ਬੋਪਾਰਾਏ ਕਲਾਂ, ਰੰਗੜ, ਭਕਨਾ ਕਲਾਂ ਹਨ।

ਹਵਾਲੇ