ਉਮੇਦਪੁਰਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਉਮੇਦਪੁਰਾ ਹਰਿਆਣੇ ਦੇ ਸਰਸਾ ਜ਼ਿਲੇ ਦੀ ਤਹਿਸੀਲ ੲੇਲਨਾਬਾਦ ਦਾ ਇੱਕ ਪਿੰਡ ਹੈ ਜੋ ਏਲਨਾਬਾਦ-ਸਿਰਸਾ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਏਲਨਾਬਾਦ ਤੋਂ ਦੂਰੀ ਕਰੀਬ 17 ਕਿਲੋਮੀਟਰ ਅਤੇ ਸਿਰਸਾ ਤੋਂ 24 ਕਿਲੋਮੀਟਰ ਹੈ। ਇਸ ਪਿੰਡ ਨੂੰ ਹਰਿਆਣਾ ਸਰਕਾਰ ਵਲੋਂ ਸਵਰਨ ਜੈਅੰਤੀ ਵਰ੍ਹੇ ਦੌਰਾਨ ਸਵੱਛਤਾ ਪੁਰਸਕਾਰ ਯੋਜਨਾ ਦੇ ਤਹਿਤ ਜ਼ਿਲ੍ਹੇ ਦਾ ਸਵੱਛ ਪਿੰਡ ਚੁਣਿਆ ਜਾ ਚੁੱਕਾ ਹੈ। ਅੱਜ ਇਸ ਪਿੰਡ ਦੀ ਅਬਾਦੀ 3300 ਦੇ ਲਗਭਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ। ਪਿੰਡ ਦੇ ਕਰੀਬ 80 ਪ੍ਰਤੀਸ਼ਤ ਲੋਕ ਪੜ੍ਹੇ-ਲਿਖੇ ਹਨ। ਪਿੰਡ ਦਾ ਕੁੱਲ ਰਕਬਾ 4 ਹਜ਼ਾਰ ਏਕੜ ਦੇ ਕਰੀਬ ਹੈ। ਇਸ ਪਿੰਡ ਵਿੱਚ ਲੱਗਪੱਗ ਸਾਰੇ ਘਰ ਹੀ ਬਾਗੜੀ ਪਰਿਵਾਰਾਂ ਦੇ ਹਨ। ਪਿੰਡ ਵਿੱਚ ਜਾਟ ਅਤੇ ਬ੍ਰਾਹਮਣ ਭਾਈਚਾਰੇ ਦੇ ਲੋਕਾਂ ਦੀ ਜਨ-ਸੰਖਿਆ ਅਧਿਕ ਹੈ ਅਤੇ ਬਾਜ਼ੀਗਰ, ਧਾਨਕ, ਘੁਮਿਆਰ, ਕੰਬੋਜ ਅਤੇ ਨਾਇਕ ਜਾਤੀ ਨਾਲ ਸਬੰਧਿਤ ਲੋਕ ਭਾਈਚਾਰੇ ਨਾਲ ਰਹਿ ਰਹੇ ਹਨ। ਪਿੰਡ ਵਿੱਚ ਕੇਵਲ ਇੱਕ ਹੀ ਸਰਕਾਰੀ ਮਿਡਲ ਸਕੂਲ ਹੈ। ਪਿੰਡ ਵਿੱਚ ਪ੍ਰਾਚੀਨ ਹਨੂੰਮਾਨ ਮੰਦਰ,ਰਾਮਦੇਵ ਜੀ ਦਾ ਮੰਦਰ,ਮਾਤਾ ਜੀ ਦਾ ਮੰਦਰ, ਸ਼ਿਵਜੀ ਦਾ ਮੰਦਰ ਤੋਂ ਇਲਾਵਾ ਪਸ਼ੂ ਹਸਪਤਾਲ, ਮੁੱਢਲਾ ਸਿਹਤ ਕੇਂਦਰ, ਆਂਗਣਵਾੜੀ ਕੇਂਦਰ ਤੇ ਗਰਾਮ ਸਕੱਤਰੇਤ ਵੀ ਬਣੇ ਹੋਏ ਹਨ।[1]

ਪਿਛੋਕੜ

ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਥਾਂ ਪਹਿਲਾਂ ਵਿਰਾਨ ਹੋਇਆ ਕਰਦੀ ਸੀ। ਆਸਪਾਸ ਦੇ ਪਿੰਡਾਂ ਵਿੱਚ ਬਹੁਤੀ ਅਬਾਦੀ ਮੁਸਲਿਮ ਭਾਈਚਾਰੇ ਦੀ ਹੁੰਦੀ ਸੀ। ਇਸ ਪਿੰਡ ਨੂੰ ਕਸਵਾ ਗੋਤ ਦੇ ਡਾਲਾ ਰਾਮ ਨੇ ਵਸਾਇਆ ਸੀ। ਇਥੇ ਸਭ ਤੋਂ ਪਹਿਲਾਂ ਪਿੰਡ ਸਾਤੂਡਾਨਾ, ਜ਼ਿਲ੍ਹਾ ਚੁਰੂ (ਰਾਜਸਥਾਨ) ਤੋਂ ਕਸਵਾ ਬਿਰਾਦਰੀ ਦੇ ਲੋਕ ਆਏ ਸਨ। ਉਨ੍ਹਾਂ ਨੇ ਇਸ ਥਾਂ ‘ਤੇ ਕੁਝ ਪਾਣੀ ਦੇ ਘੜੇ ਰੱਖੇ। ਉਨ੍ਹਾਂ ਆਸਪਾਸ ਦੇ ਲੋਕਾਂ ਨੂੰ ਆਖਿਆ ਕਿ ਉਹ ਇਸ ਉਮੀਦ ਨਾਲ ਇੱਥੇ ਪਾਣੀ ਦੇ ਘੜੇ ਰੱਖ ਕੇ ਜਾ ਰਹੇ ਹਨ ਕਿ ਇੱਥੇ ਪਿੰਡ ਦੀ ਸਥਾਪਨਾ ਹੋਵੇ। ਹੌਲੀ-ਹੌਲੀ ਲੋਕ ਇਸ ਸਥਾਨ ’ਤੇ ਆ ਕੇ ਵਸਣ ਲੱਗੇ ਅਤੇ ਪਿੰਡ ਦੀ ਸਥਾਪਨਾ ਹੋਈ। ਪਿੰਡ ਦਾ ਨਾਮ ਉਸੇ ਉਮੀਦ ਸ਼ਬਦ ਤੋਂ ਉਮੇਦਪੁਰਾ ਪੈ ਗਿਆ।

ਹਵਾਲੇ

ਫਰਮਾ:ਹਵਾਲੇ

  1. ਸਮਾਲਸਰ, ਜਗਤਾਰ. "ਹਰਿਆਣਾ ਵਿੱਚ ਸਵੱਛਤਾ ਯੋਜਨਾ ਦਾ ਪ੍ਰਤੀਕ ਪਿੰਡ ਉਮੇਦਪੁਰਾ".