ਇੰਦਰਜੀਤ ਕੌਰ ਸਿੱਧੂ

ਭਾਰਤਪੀਡੀਆ ਤੋਂ
Jump to navigation Jump to search

ਇੰਦਰਜੀਤ ਕੌਰ ਸਿੱਧੂ ਇੱਕ ਕਨੇਡੀਅਨ ਪੰਜਾਬੀ ਲੇਖਕਾ ਹੈ, ਜੋ ਹੁਣ ਤੱਕ ਇੱਕ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੀ ਹੈ। ਇਹਨਾਂ ਕਿਤਾਬਾਂ ਵਿੱਚ ਕਵਿਤਾ, ਕਹਾਣੀ, ਅਤੇ ਵਾਰਤਕ ਦੀਆਂ ਕਿਤਾਬਾਂ ਸ਼ਾਮਲ ਹਨ। ਸਿੱਧੂ ਨੌਰਥ ਅਮਰੀਕਨ ਪੰਜਾਬੀ ਰਾਈਟਰਜ਼ ਅਸੋਸੀਏਸ਼ਨ ਦੀ ਮੈਂਬਰ ਹੈ। ਸਿੱਧੂ ਰੇਡੀਓ ਤੇ ਟੌਕ ਸ਼ੋਅ ਕਰਦੇ ਜਨ ਅਤੇ ਇੰਡੋ ਕੈਨੇਡੀਅਨ ਟਾਇਮਜ਼ ਅਖਬਾਰ ਵਿੱਚ ਇੱਕ ਕਾਲਮ ਵੀ ਲਿਖਦੇ ਹਨ।

ਜੀਵਨ

ਇੰਦਰਜੀਤ ਕੌਰ ਸਿੱਧੂ ਦਾ ਜਨਮ 15 ਅਗਸਤ, 1940 ਨੂੰ ਭਾਰਤੀ ਸ਼ਹਿਰ ਕਰਨਾਲ (ਸੂਬਾ ਹਰਿਆਣਾ) ਵਿੱਚ ਹੋਇਆ ਸੀ। ਉਸ ਦੇ ਪਿਤਾ ਜੀ ਕਰਨਾਲ ਵਿੱਚ ਨੌਕਰੀ ਕਰਦੇ ਸਨ। ਜਨਮ ਤੋਂ ਬਾਅਦ ਕਰਨਾਲ ਦੇ ਨਾਲ ਸਿੱਧੂ ਦੀ ਕੋਈ ਸਾਂਝ ਨਹੀਂ ਰਹੀ। ਉਸ ਦੇ ਪੇਕਿਆਂ ਦਾ ਪਿੰਡ ਸਰਹਾਲੀ (ਜ਼ਿਲਾ ਅੰਮ੍ਹਿਤਸਰ) ਹੈ। ਸਿੱਧੂ ਨੇ ਆਪਣੀ ਮੁਢਲੀ ਪੜ੍ਹਾਈ ਸ਼ਿਮਲੇ ਦੇ ਪੋਰਟਮੋਰ ਸਕੂਲ ਵਿੱਚ ਕੀਤੀ ਸੀ। ਸਿੱਧੂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ. ਐੱਡ. ਦੀ ਡਿਗਰੀ, ਪੰਜਾਬੀ ਦੀ ਐੱਮ.ਏ. ਦੀ ਡਿਗਰੀ, ਅਤੇ ਇੰਗਲਿਸ਼ ਦੀ ਐੱਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਜਦੋਂ ਸਿੱਧੂ ਆਪਣੀ ਐੱਮ.ਏ. ਦੀ ਡਿਗਰੀ ਕਰ ਰਹੀ ਸੀ, ਉਸ ਸਮੇਂ ਉਸ ਦਾ ਵਿਆਹ ਹੋ ਗਿਆ। ਇਸ ਲਈ ਸਿੱਧੂ ਨੇ ਆਪਣੀ ਡਿਗਰੀ ਵਿਆਹ ਤੋਂ ਬਾਅਦ ਸੰਪੂਰਨ ਕੀਤੀ ਸੀ। ਉਸ ਦੇ ਸਹੁਰਿਆਂ ਦਾ ਪਿੰਡ ਕੋਠੀਆਂ ਅਜਨਾਲਾ (ਜ਼ਿਲਾ ਅੰਮ੍ਹਿਤਸਰ) ਵਿੱਚ ਹੈ। ਸਿੱਧੂ ਦੇ ਜੀਵਨ ਸਾਥੀ ਪੰਜਾਬ ਵਿੱਚ ਇੱਕ ਬਲੌਕ ਡਿਵੈਲਪਮੈਂਟ ਅਫਸਰ ਸਨ। 1970 ਵਿੱਚ ਸਿੱਧੂ ਦੇ ਜੀਵਨ ਸਾਥੀ ਜ਼ਿਲਾ ਪਰਿਸ਼ਦ ਅੰਮ੍ਹਿਤਸਰ ਦੇ ਸੈਕਟਰੀ ਬਣ ਗਏ ਸਨ। ਇਸ ਕਰਕੇ ਕੋਈ ਪਿੰਡ ਦੀ ਜ਼ਮੀਨ ਵਾਹੁਣ ਨੂੰ ਹੈ ਨਹੀਂ ਸੀ। ਫਿਰ ਸਿੱਧੂ ਗੱਡੀ ਚਲਾਕੇ ਅੰਮ੍ਹਿਤਸਰ ਤੋਂ ਪਿੰਡ ਨੂੰ ਜਾਂਦੇ ਹੁੰਦੇ ਸਨ ਹਰ ਰੋਜ਼। ਜ਼ਮੀਨ ਵਾਹੁਣ ਲਈ। ਸਿੱਧੂ 8-9 ਘੰਟੇ ਖੇਤ ਵਿੱਚ ਟਰੈਕਟਰ ਵਾਹੁਣਦੇ ਸਨ, ਝੋਣਾ ਲਾਉਂਦੇ ਸਨ, ਅਤੇ ਕਣਕ ਬੀਜਦੇ ਸਨ। ਉਹਨਾਂ ਦੀ ਜ਼ਿੰਦਗੀ ਵਿੱਚ ਇਹ ਇੱਕ ਵੱਡਾ ਪੱਖ ਸੀ ਕਿਉਂਕਿ ਸਿੱਧੂ ਨੇ ਇਹ ਕੰਮ ਦਸ ਸਾਲਾਂ ਲਈ ਕੀਤਾ ਸੀ ਅਤੇ ਉਹਨਾਂ ਨੇ ਪਿੰਡ ਦੀਆਂ ਔਰਤਾਂ ਨੂੰ ਵੀ ਖੇਤ ਦਾ ਕੰਮ ਕਰਨ ਲਾਇਆ ਸੀ। 1991 ਵਿੱਚ, ਪੰਜਾਹ ਸਾਲ ਦੀ ਉਮਰ ਵਿੱਚ, ਸਿੱਧੂ ਕੈਨੇਡਾ ਆਗਏ। ਕੈਨੇਡਾ ਵਿੱਚ ਉਹਨਾਂ ਦੀ ਪਹਿਲੀ ਨੌਕਰੀ ਵੈਨਕੂਵਰ ਲਾਇਬ੍ਹਰੀ ਦੇ ਕੈਫ਼ੇਟੇਰੀਆ ਵਿੱਚ ਸੀ ਜਿਥੇ ਉਹ ਭਾਂਡੇ ਧੋਂਦੇ ਸਨ। ਫਿਰ ਸਿੱਧੂ ਨੇ ਪੰਦਰਾਂ ਮਹੀਨਿਆਂ ਲਈ ਇੱਕ ਰੈਸਟੋਰੈਂਟ ਸੰਭਾਲਿਆ ਸੀ। ਆਖਰ ਵਿੱਚ ਉਹਨਾਂ ਨੇ ਬੀæ ਸੀæ ਕਮਿਊਂਟੀ ਸਪੋਰਟ ਵਰਕਰ ਦਾ ਕੋਰਸ ਕੀਤਾ ਸੀ। ਸਿੱਧੂ ਇਹ ਕੋਰਸ ਕਰਨ ਵਾਲੀ ਪਹਿਲੀ ਪੰਜਾਬੀ ਔਰਤ ਸੀ। ਉਸ ਨੇ ਇਹ ਕੋਰਸ ਇਸ ਲਈ ਕੀਤਾ ਸੀ ਕਿਉਂਕਿ ਉਹ ਹੋਰ ਪੰਜਾਬੀਆਂ ਦੀ ਮਦਦ ਕਰਨਾਂ ਚਾਹੂੰਦੀ ਸੀ। ਹੁਨ ਸਿੱਧੂ ਬੀæ ਸੀæ ਵਿੱਚ ਵਸਦੇ ਹਨ ਆਪਣੇ ਲੜਕਾ ਅਤੇ ਲੜਕੀ ਦੇ ਨਾਲ।

ਸਾਹਿਤਕ ਸਫਰ

ਇੰਦਰਜੀਤ ਕੌਰ ਸਿੱਧੂ ਛੋਟੀ ਉਮਰ ਤੋਂ ਲਿਖਦੇ ਸਨ। ਵਿਆਹ ਤੋਂ ਬਾਅਦ ਉਹਨਾਂ ਨੇ ਚੌਦਾਂ ਸਾਲ ਲਈ ਕਲਮ ਨਹੀਂ ਚੁੱਕੀ ਕਿਉਂਕਿ ਉਹਨਾਂ ਦੇ ਜੀਵਨ ਸਾਥੀ ਨੂੰ ਉਹਨਾਂ ਦਾ ਲਿਖਣਾ ਪਸੰਦ ਨਹੀਂ ਸੀ। ਫਿਰ ਇੱਕ ਦਿਨ 1968 ਵਿੱਚ ਕੁਲਵੰਤ ਸਿੰਘ ਸੂਰੀ ਉਹਨਾਂ ਦੇ ਘਰ ਆਏ ਸਨ ਅਤੇ ਸਿੱੱਧੂ ਤੋਂ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਛਪਾਉਣ ਲਈ ਲੈਗਏ ਸਨ। ਸਿੱਧੂ ਦੀ ਪਹਿਲੀ ਕਿਤਾਬ ਦਾ ਨਾਂ "ਮਹਿਕ ਦੀ ਭੁਖ" ਸੀ। ਹੁਣ ਤੱਕ ਸਿੱਧੂ ਨੇ 14 ਕਿਤਾਬਾਂ ਲਿਖੀਆਂ ਹਨ। ਸਿੱਧੂ ਨੇ ਆਪਣੀ ਕਵਿਤਾ ਦੀ ਕਿਤਾਬ Ḕਨੰਗੇ ਪੈਰḔ ਇੱਕ ਬਰਫ ਪਈ ਵਾਲੇ ਠੰਢੇ ਦਿਨ ਨੂੰ ਨਾਈਟ ਬ੍ਹਿੱਜ Ḕਤੇ ਖੜੋ ਕੇ ਰੋਂਦਿਆਂ ਹੋਇਆਂ ਲਿਖੀ। ਉਹਨਾਂ ਅਨੁਸਾਰ ਉਹ ਦਿਨ ਕੈਨੇਡਾ ਵਿੱਚ ਉਹਨਾਂ ਦੀ ਔਖੀ ਜਦੋਜਹਿਦ ਦੇ ਦਿਨ ਸਨ। ਸਿੱਧੂ ਨੇ ਆਪਣੀਆਂ ਕਿਤਾਬਾਂ ਵਿੱਚ ਸੁਚਾਈ ਅਤੇ ਅਸਲੀਏਤ ਦਿਖਾਈ ਸੀ। ਸਿੱਧੂ ਰੇਡੀਓ ਤੇ ਟੌਕ ਸ਼ੋਅ ਕਰਦੇ ਹਨ ਅਤੇ ਇੰਡੋ-ਕੈਨੇਡੀਅਨ ਟਾਇਮਜ਼ ਅਖਬਾਰ ਵਿਚ ਗੁਸਤਾਖੀ ਮਾਫ ਕਾਲਮ ਛਪਦੇ ਹਨ। ਸਿੱਧੂ ਨਾਰਥ ਅਮਰੀਕਨ ਪੰਜਾਬੀ ਰਾਈਟਰਜ਼ ਐਸੋਸੀਏਸ਼ਨ ਦੀ ਮੈਂਬਰ ਹੈ। ਸਿੱਧੂ ਦਾ ਆਪਣੇ ਬਾਰੇ ਕਹਿਣਾ ਹੈ ਕਿ: "ਕਵਿਤਾ ਤਾਂ ਮੇਰੇ ਨਾਲ ਨਾਲ ਹਰ ਕਦਮ ਤੁਰਦੀ ਰਹੀ। ਮੈਨੂੰ ਕਦੇ ਕਦੇ ਇਵੇਂ ਲਗਦਾ ਹੈ ਕਿ ਮੈਂ ਕਵਿਤਾ ਵਿਚ ਜਿਉਂਦੀ ਹਾਂ। ਜੇ ਮੈਂ ਨਾ ਲਿਖਾਂ ਤਾਂ ਸ਼ਾਹਿਦ ਸਫੋਕੇਟ ਹੋ ਕੇ ਕਦੋਂ ਦੀ ਮਰ ਜਾਂਦੀ।"

ਲਿਖਤਾਂ

ਬਾਹਰੀ ਕੜੀਆਂ