ਇਵਾਨ ਦੇਨੀਸੋਵਿਚ ਦੇ ਜੀਵਨ ਵਿੱਚ ਇੱਕ ਦਿਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ (ਰੂਸੀ: Оди́н день Ива́на Дени́совича Odin den' Ivana Denisovicha, ਉੱਚਾਰਨ [ɐˈdʲin ˈdʲenʲ ɪˈvanə dʲɪˈnʲisəvʲɪtɕə]) ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦੁਆਰਾ ਲਿਖਤ ਨਾਵਲ ਹੈ। ਇਹ ਪਹਿਲੀ ਵਾਰ ਸੋਵੀਅਤ ਸਾਹਿਤਕ ਪਤ੍ਰਿਕਾ 'ਨੋਵੀ ਮੀਰ' (ਨਵੀਂ ਦੁਨੀਆਂ)[1] ਵਿੱਚ ਨਵੰਬਰ 1962 ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਹਾਣੀ 1950 ਦੇ ਦਸ਼ਕ ਵਿੱਚ ਸੋਵੀਅਤ ਸੰਘ ਦੇ ਲੇਬਰ ਕੈਂਪ ਵਿੱਚ ਵਾਪਰਦੀ ਹੈ, ਅਤੇ ਇੱਕ ਸਧਾਰਨ ਕੈਦੀ ਇਵਾਨ ਦੇਨੀਸੋਵਿੱਚ ਸੁਖਨੋਵ ਦੇ ਇੱਕ ਦਿਨ ਦਾ ਵਰਣਨ ਹੈ। ਇਸ ਕਿਤਾਬ ਦਾ ਪ੍ਰਕਾਸ਼ਨ ਸੋਵੀਅਤ ਸਾਹਿਤਕ ਇਤਹਾਸ ਵਿੱਚ ਇੱਕ ਗ਼ੈਰ-ਮਾਮੂਲੀ ਘਟਨਾ ਸੀ। ਪਹਿਲਾਂ ਕਦੇ ਸਟਾਲਿਨਵਾਦੀ ਦਮਨ ਦਾ ਚਿੱਠਾ ਖੁੱਲੇ ਆਮ ਪ੍ਰਕਾਸ਼ਿਤ ਨਹੀਂ ਸੀ ਗਿਆ ਸੀ। ਨੋਵੀ ਮੀਰ ਦੇ ਸੰਪਾਦਕ ਅਲੈਗਜ਼ੈਂਡਰ ਤਵਾਰਦੋਵਸਕੀ ਨੇ ਇਸ ਅੰਕ ਲਈ ਇੱਕ ਸੰਖੇਪ ਜਾਣ ਪਛਾਣ ਲਿਖੀ ਸੀ, ਜਿਸ ਦਾ ਸਿਰਲੇਖ ਸੀ "ਪ੍ਰਸਤਾਵਨਾ ਦੇ ਬਜਾਏ"। ਇਹ ਪਤ੍ਰਿਕਾ ਦੇ ਪਾਠਕਾਂ ਨੂੰ ਨਵੇਂ ਪਹਿਲੂ ਦੇ ਅਨੁਭਵ ਲਈ ਤਿਆਰ ਕਰਨ ਲਈ ਲਿਖਿਆ ਗਿਆ ਸੀ।

ਅੰਗਰੇਜ਼ੀ ਅਨੁਵਾਦ

ਘੱਟੋ ਘੱਟ ਪੰਜ ਅੰਗਰੇਜ਼ੀ ਅਨੁਵਾਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਰੈਲਫ ਪਾਰਕਰ ਵਾਲਾ ਅਨੁਵਾਦ (ਨਿਊਯਾਰਕ: Dutton, 1963), ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕੀਤਾ ਗਿਆ ਸੀ।[2]

ਹਵਾਲੇ

ਫਰਮਾ:ਹਵਾਲੇ

  1. One Day in the Life of Ivan Denisovich, or “Odin den iz zhizni Ivana Denisovicha” (novel by Solzhenitsyn). Britannica Online Encyclopedia.
  2. Solzhenitsyn, Alexander. One Day in the Life of Ivan Denisovich. Harmondsworth: Penguin, 1963. (Penguin Books ; 2053) 0816