ਅਜਿੱਤ ਗਿੱਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਅਜਿੱਤ ਗਿੱਲ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1] ਇਸ ਦਾ ਰਕਬਾ 1000 ਹੈਕਟੇਅਰ ਦੇ ਕਰੀਬ ਹੈ।ਇਸ ਪਿੰਡ ਦੀ ਜਨ ਸੰਖਿਆ 2500 ਹੈ ।ਪਿੰਨ ਕੋਡ 151204 ਹੈ। ਇਹ ਕੋਟਕਪੂਰਾ-ਜੈਤੋ-ਬਰਨਾਲਾ-ਬਠਿੰਡਾ ਸੜਕ ਤੋਂ 1 ਕਿਲੋਮੀਟਰ ਦੂਰ ਹੈ ਅਤੇ ਜੈਤੋ-ਮੁਕਤਸਰ ਰੋਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਇਹ ਪਿੰਡ ਜੈਤੋ ਹਲਕੇ ਅਧੀਨ ਹੈ।[2]

ਇਤਹਾਸ

ਪਿੰਡ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਸਥਾਨ ਤੇ ਇਕ ਡਾਕੂ ਅਜੀਤ ਗਿੱਲ ਦਾ ਕਬਜਾ ਸੀ। ਡਾਕੂ ਉਸ ਸਮੇਂ ਇਸ ਸਥਾਨ ਤੇ ਇਕੱਲਾ ਰਹਿੰਦਾ ਸੀ ਅਤੇ ਉਹ ਇਸ ਸਥਾਨ ਤੇ ਕਿਸੇ ਨੂੰ ਆਉਣ ਅਤੇ ਰਹਿਣ ਨਹੀਂ ਦੇ ਰਿਹਾ ਸੀ।ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਯਾਤਰਾ ਸਮੇਂ ਇਸ ਸਥਾਨ ਤੇ ਪਹੁੰਚੇ ਤਾਂ ੳਸ ਸਮੇਂ ਡਾਕੂ ਨੇ ਉਨ੍ਹਾਂ ਦੀ ਸੇਵਾ ਕੀਤੀ ਸੀ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਕਿਹਾ ਸੀ ਕਿ ਤੇਰਾ ਵੰਸ਼ ਨਹੀਂ ਹੈ। ਪਰ ਤੇਰਾ ਨਾਮ ਰਹਿ ਸਕਦਾ ਹੈ।ਜਿਸ ਤੋਂ ਬਾਅਦ ਸਭ ਤੋਂ ਪਹਿਲਾ ਵਿਅਕਤੀ ਸਿੱਧੂ ਬਰਾੜ ਗੋਤਰੀ ਧਿਆਨ ਸਿੰਘ ਆਇਆ ਸੀ ।ਜਿਸ ਨੇ ਪਿੰਡ ਦਾ ਮੁੱਢ ਬੰਨ੍ਹਿਆ ਸੀ

ਧਾਰਮਿਕ ਸਥਾਨ

ਪਿੰਡ ਵਿੱਚ ਗੁਰੂਦਵਾਰਾ ਦਸਤਾਰ ਸਾਹਿਬ ਸਥਿਤ ਹੈ।ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਰੁਕੇ ਸਨ ਅਤੇ ਉਨ੍ਹਾਂਨੇ ਆਪਣੀ ਦਸਤਾਰ ਸਜਾਈ ਸੀ। ਏਥੇ ਇਕ ਮੰਜੀ ਸਾਹਿਬ ਮੌਜੂਦ ਹੈ। ਗੁਰੂਦੁਆਰੇ ਦੀ ਪਹਿਲੀ ਇਮਾਰਤ ਫਰੀਦਕੋਟ ਦੇ ਰਾਜੇ ਦੁਆਰਾ ਤਿਆਰ ਕਰਵਾਈ ਗਈ ਸੀ ਅਤੇ ਹੁਣ ਇਸ ਦੀ ਇਮਾਰਤ ਨੂੰ ਕਾਰ ਸੇਵਾ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਹਿੰਦੂ ਮੰਦਰਾਂ ਦੀਆਂ ਬਹੁਤ ਇਮਾਰਤਾਂ ਮੌਜੂਦ ਹਨ ਅਤੇ ਇਕ ਮਸਜਿਦ ਵੀ ਸਥਿਤ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ

  1. http://pbplanning.gov.in/districts/Kot%20Kapura.pdf
  2. "ਅਜੀਤ ਗਿੱਲ · ਪੰਜਾਬ, ਭਾਰਤ". ਅਜੀਤ ਗਿੱਲ · ਪੰਜਾਬ, ਭਾਰਤ. Retrieved 2021-09-03.